ਮਾਛੀਵਾੜਾ ਸਾਹਿਬ, 5 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਬਾਜ਼ਾਰ ਵਿਚ ਘਟੀਆ ਕੁਆਲਿਟੀ ਦਾ ਪਨੀਰ ਸ਼ਰੇਆਮ ਵਿਕ ਰਿਹਾ ਹੈ | ਪਰ ਸਿਹਤ ਵਿਭਾਗ ਪਤਾ ਨਹੀਂ ਕਿੱਧਰ ਖੋ ਗਿਆ ਹੈ | ਲੋਕਾਂ ਦੀ ਇਸ ਗੱਲ ਦੀ ਬੜੀ ਹੈਰਾਨੀ ਹੈ¢ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਮਾਜ ਸੇਵੀ ਚਰਨਜੀਤ ਸਿੰਘ ਥੋਪੀਆ ਨੇ ਦੱਸਿਆ ਕਿ ਇਲਾਕੇ ਵਿਚ ਜ਼ਿਆਦਾਤਰ ਪਨੀਰ ਬਾਹਰਲੀਆਂ ਥਾਵਾਂ ਤੋਂ ਆ ਰਿਹਾ ਹੈ ਜਿਸ ਦੀ ਸਪਲਾਈ ਤੜਕਸਾਰ ਹੋ ਰਹੀ ਹੈ¢ ਉਨ੍ਹਾਂ ਦੱਸਿਆ ਕਿ ਸ਼ੁੱਧ 1 ਕਿੱਲੋ ਪਨੀਰ ਤਿਆਰ ਕਰਨ ਲਈ ਘੱਟੋ ਘੱਟ 4.5 ਤੋਂ 5 ਕਿੱਲੋ ਦੁੱਧ ਦੀ ਲਾਗਤ ਆਉਂਦੀ ਹੈ ਜਿਸ ਨੂੰ ਤਿਆਰ ਕਰਨ ਲਈ ਮਜ਼ਦੂਰੀ ਅਤੇ ਹੋਰ ਸਮਾਨ ਦੀ ਵਰਤੋਂ ਹੁੰਦੀ ਹੈ | ਜਿਸ ਕਾਰਨ ਇਹ ਪਨੀਰ ਘੱਟੋ ਘੱਟ 350 ਰੁਪਏ ਪ੍ਰਤੀ ਕਿੱਲੋ ਕਰੀਬ ਦੀ ਲਾਗਤ ਨਾਲ ਤਿਆਰ ਹੁੰਦਾ ਹੈ¢ ਉਨ੍ਹਾਂ ਕਿਹਾ ਕਿ ਮਾਛੀਵਾੜਾ ਇਲਾਕੇ ਵਿਚ ਕੁੱਝ ਬਾਹਰੋਂ ਆਉਂਦੇ ਪਨੀਰ ਸਪਲਾਈ ਕਰਨ ਵਾਲੇ ਛੋਟੀਆਂ ਡੇਅਰੀਆਂ ਤੇ ਦੁਕਾਨਦਾਰਾਂ ਨੂੰ 200 ਰੁਪਏ ਕਿੱਲੋ ਦੇ ਕਰੀਬ ਪਨੀਰ ਵੇਚ ਕੇ ਜਾਂਦੇ ਹਨ¢ ਉਹ ਵੀ ਆਪਣੀਆਂ ਗੱਡੀਆਂ ਦਾ ਤੇਲ ਫੂਕ ਕੇ ਅਤੇ ਉਸ ਵਿਚ ਉਨ੍ਹਾਂ ਦੀ ਆਪਣੀ ਘੱਟੋ ਘੱਟ 20 ਤੋਂ 30 ਰੁਪਏ ਕਿੱਲੋ ਮੁਨਾਫ਼ਾ ਵੀ ਹੋਵੇਗਾ¢ ਚਰਨਜੀਤ ਥੋਪੀਆ ਨੇ ਦੱਸਿਆ ਕਿ ਇਹ ਮਿਲਾਵਟੀ ਪਨੀਰ ਸ਼ਹਿਰ ਵਿਚ ਛੋਟੇ ਸਪਲਾਇਰਾਂ ਨੂੰ ਬਹੁਤ ਹੀ ਘੱਟ ਰੇਟ 'ਤੇ ਦੇ ਕੇ ਚਲੇ ਜਾਂਦੇ ਹਨ ਅਤੇ ਉਸ ਤੋਂ ਬਾਅਦ ਸਪਲਾਇਰ ਜੋ ਪਿੰਡਾਂ 'ਚ ਹਲਵਾਈ ਦੀਆਂ ਦੁਕਾਨਾਂ ਹਨ ਜਾਂ ਛੋਟੀਆਂ ਛੋਟੀਆਂ ਡੇਅਰੀਆਂ ਹਨ | ਜੇਕਰ ਇਸ ਨੰੂ ਜਲਦ ਨੱਥ ਨਾ ਪਾਈ ਗਈ ਤਾਂ ਇਲਾਕੇ ਦੇ ਲੋਕ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਜਾਣਗੇ¢ ਉਨ੍ਹਾਂ ਕਿਹਾ ਕਿ ਮਿਲਾਵਟ ਕਾਰਨ 300 ਰੁਪਏ ਦੀ ਲਾਗਤ ਵਾਲੇ ਸ਼ੁੱਧ ਪਨੀਰ ਦੀ ਬਜਾਏ 200 ਰੁਪਏ ਦੀ ਲਾਗਤ ਵਾਲਾ ਮਿਲਾਵਟੀ ਪਨੀਰ ਤਿਆਰ ਹੋ ਰਿਹਾ ਹੈ¢