ਖੰਨਾ, 5 ਸਤੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਤੋਂ ਹੜ੍ਹ ਪੀੜਤਾਂ ਲਈ ਰਾਹਤ ਸਮਗਰੀ ਦਾ ਇਕ ਟਰੱਕ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵਲੋਂ ਰਵਾਨਾ ਕੀਤਾ | ਇਕ ਨਿੱਜੀ ਸਕੂਲ ਨੇ ਇਹ ਰਾਹਤ ਸਮਗਰੀ ਇਕੱਠੀ ਕੀਤੀ ਸੀ | ਇਸ ਟਰੱਕ ਨੂੰ ਮੰਤਰੀ ਸੌਂਦ ਨੇ ਹਰੀ ਝੰਡੀ ਦਿਖਾਈ | ਮੰਤਰੀ ਸੌਂਦ ਨੇ ਕਿਹਾ ਕਿ ਅੱਜ ਜਦੋਂ ਪੰਜਾਬ ਨੂੰ ਮਦਦ ਦੀ ਲੋੜ ਪਈ ਤਾਂ ਕੋਈ ਵੀ ਸੂਬਾ ਜਾਂ ਕੇਂਦਰ ਸਰਕਾਰ ਮਦਦ ਨਹੀਂ ਦੇ ਰਹੀ | ਪੰਜਾਬ ਗੁਰੂਆਂ ਦੇ ਨਾਂਅ ਉੱਪਰ ਵਸਦਾ ਹੈ | ਵਾਹਿਗੁਰੂ ਅਪਾਰ ਕਿ੍ਪਾ ਕਰਨਗੇ | ਇਸ ਦੇ ਨਾਲ ਹੀ ਮੰਤਰੀ ਨੇ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਦੇ ਦੌਰੇ ਨੂੰ ਲੈ ਕੇ ਕਿਹਾ ਕਿ ਆਸ ਸੀ ਕਿ ਕੇਂਦਰੀ ਮੰਤਰੀ ਕੁੱਝ ਦੇ ਕੇ ਜਾਣਗੇ ਪਰ ਨਹੀਂ ਦੇ ਕੇ ਗਏ | ਮੰਤਰੀ ਸੌਂਦ ਨੇ ਪੰਜਾਬੀ ਗਾਇਕਾਂ ਤੇ ਕਲਾਕਾਰਾਂ ਵਲੋਂ ਕੀਤੀ ਜਾ ਰਹੀ ਮਦਦ ਦੀ ਵੀ ਸ਼ਲਾਘਾ ਕੀਤੀ | ਦੂਜੇ ਪਾਸੇ ਸਮਾਜ ਸੇਵਕਾ ਸੋਨੀਆ ਧਵਨ ਨੇ ਕਿਹਾ ਕਿ ਇਕ ਨਿੱਕੇ ਜਿਹੇ ਹੋ ਕੇ ਉੱਪਰ ਲੋਕਾਂ ਨੇ ਇੰਨੀ ਮਦਦ ਦਿੱਤੀ | ਬਾਕੀ ਲੋਕਾਂ ਨੂੰ ਵੀ ਮਦਦ ਲਈ ਅੱਗੇ ਆਉਣਾ ਚਾਹੀਦਾ |