ਰੌਣੀ ਤੋਂ ਸੈਂਕੜੇ ਕਾਂਗਰਸੀ ਵਰਕਰ ਪਾਇਲ ਨੂੰ ਹੋਏ ਰਵਾਨਾ
ਜੌੜੇਪੁਲ ਜਰਗ, 19 ਨਵੰਬਰ (ਪਾਲਾ ਰਾਜੇਵਾਲੀਆ)- ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਰੰਭੀ ‘ਜਵਾਨੀ ਸੰਭਾਲ ਸਾਈਕਲ ਯਾਤਰਾ’ ਦਾ ਪਾਇਲ ਵਿਖੇ ਭਰਵਾਂ ਸੁਆਗਤ ਕਰਨ ਲਈ ਅੱਜ ਸੈਂਕੜੇ ਕਾਂਗਰਤੀ ਆਗੂ ਤੇ ਵਰਕਰ ਕਾਫਲੇ ਦੇ ਰੂਪ ਵਿੱਚ ਪਿੰਡ ਰੌਣੀ ਤੋਂ ਮੰਡਲ ਪ੍ਰਧਾਨ ਵਿਨੇ ਕੁਮਾਰ ਹੈਪੀ ਰੌਣੀ, ਐਸ ਸੀ ਵਿੰਗ ਦੇ ਬਲਾਕ ਚੇਅਰਮੈਨ ਗੁਰਪ੍ਰੀਤ ਸਿੰਘ ਰੌਣੀ ਅਤੇ ਸੀਨੀਅਰ ਕਾਂਗਰਸੀ ਆਗੂ ਅਵਤਾਰ ਸਿੰਘ ਮੰਤਰੀ ਰੌਣੀ ਦੀ ਅਗਵਾਈ ਹੇਠ ਪਾਇਲ ਨੂੰ ਰਵਾਨਾ ਹੋਏ। ਰੌਣੀ ਤੋਂ ਰਵਾਨਾ ਹੋਣ ਸਮੇਂ ਕਾਂਗਰਤੀ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਰੇ ਹੀ ਪਿੰਡਾਂ ’ਚੋਂ ਜਵਾਨੀ ਸੰਭਾਲ ਸਾਈਕਲ ਯਾਤਰਾ ਲਈ ਵਰਕਰਾਂ ਅਤੇ ਲੋਕਾਂ ਦੇ ਮਨਾਂ ’ਚ ਭਾਰੀ ਉਤਸ਼ਾਹ ਹੈ।
ਜੌੜੇਪੁਲ ਜਰਗ, 19 ਨਵੰਬਰ (ਪਾਲਾ ਰਾਜੇਵਾਲੀਆ)- ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਰੰਭੀ ‘ਜਵਾਨੀ ਸੰਭਾਲ ਸਾਈਕਲ ਯਾਤਰਾ’ ਦਾ ਪਾਇਲ ਵਿਖੇ ਭਰਵਾਂ ਸੁਆਗਤ ਕਰਨ ਲਈ ਅੱਜ ਸੈਂਕੜੇ ਕਾਂਗਰਤੀ ਆਗੂ ਤੇ ਵਰਕਰ ਕਾਫਲੇ ਦੇ ਰੂਪ ਵਿੱਚ ਪਿੰਡ ਰੌਣੀ ਤੋਂ ਮੰਡਲ ਪ੍ਰਧਾਨ ਵਿਨੇ ਕੁਮਾਰ ਹੈਪੀ ਰੌਣੀ, ਐਸ ਸੀ ਵਿੰਗ ਦੇ ਬਲਾਕ ਚੇਅਰਮੈਨ ਗੁਰਪ੍ਰੀਤ ਸਿੰਘ ਰੌਣੀ ਅਤੇ ਸੀਨੀਅਰ ਕਾਂਗਰਸੀ ਆਗੂ ਅਵਤਾਰ ਸਿੰਘ ਮੰਤਰੀ ਰੌਣੀ ਦੀ ਅਗਵਾਈ ਹੇਠ ਪਾਇਲ ਨੂੰ ਰਵਾਨਾ ਹੋਏ। ਰੌਣੀ ਤੋਂ ਰਵਾਨਾ ਹੋਣ ਸਮੇਂ ਕਾਂਗਰਤੀ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਰੇ ਹੀ ਪਿੰਡਾਂ ’ਚੋਂ ਜਵਾਨੀ ਸੰਭਾਲ ਸਾਈਕਲ ਯਾਤਰਾ ਲਈ ਵਰਕਰਾਂ ਅਤੇ ਲੋਕਾਂ ਦੇ ਮਨਾਂ ’ਚ ਭਾਰੀ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਸਾਬਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸੁਆਗਤ ਲਈ ਅਤੇ ਸਾਬਕ ਵਿਧਾਇਕ ਲਖਵੀਰ ਸਿੰਘ ਲੱਖਾ ਪਾਈਲ ਦੀ ਯੋਗ ਅਗਵਾਈ ਹੇਠ ਹੋਣ ਵਾਲੀ ਇਸ ਰੈਲੀ ’ਚ ਹਲਕਾ ਪਾਇਲ ਦੇ ਹਰੇਕ ਪਿੰਡ ’ਚੋਂ ਸੈਂਕੜਿਆਂ ਦੀ ਤਾਦਾਦ ਵਿੱਚ ਵਰਕਰ ਬੱਸਾਂ, ਟਰੱਕਾਂ ਅਤੇ ਹੋਰ ਸਾਧਨਾਂ ਰਾਹੀਂ ਪਾਇਲ ਨੂੰ ਰਵਾਨਾ ਹੋਏ ਹਨ। ਇਸ ਮੌਕੇ ਰਵਿੰਦਰ ਸਿੰਘ ਰੌਣੀ, ਰਾਜਨ ਰੌਣੀ, ਗਿੰਦੀ ਰੌਣੀ, ਜਗਰੂਪ ਰੌਣੀ, ਬਲਵੀਰ ਬੱਗਾ, ਰੁਪਿੰਦਰ ਸਿੰਘ ਪੰਚ, ਕਾਲਾ ਰੌਣੀ, ਦਿਲਬਰ ਰੌਣੀ, ਸੁਮਿੰਦਰ ਰੌਣੀ, ਬਹਾਦਰ ਰੌਣੀ, ਕੁਲਦੀਪ ਸਿੰਘ, ਰਾਜਿੰਦਰ ਸਿੰਘ, ਮੌਹਨ ਸਿੰਘ, ਸ਼ਿੰਗਾਰਾ ਸਿੰਘ ਅਤੇ ਪ੍ਰਗਟ ਸਿੰਘ ਸਮੇਤ ਹੋਰ ਹਾਜਰ ਸਨ।