ਅਕਾਲੀ ਦਲ ਦੀ ਸਰਕਾਰ ਆਉਣ ’ਤੇ ਨਸ਼ੇ ਵੇਚਣ ਵਾਲਿਆਂ ਨੂੰ ਜੇਲ੍ਹਾਂ ’ਚ ਭੇਜਾਂਗੇ- ਬੀਬਾ ਹਰਸਿਮਰਤ ਕੌਰ
ਸਾਹਨੇਵਾਲ/ਕੁਹਾੜਾ, 19 ਨਵੰਬਰ (ਅਮਰਜੀਤ ਸਿੰਘ ਮੰਗਲੀ, ਸੰਦੀਪ ਸਿੰਘ ਕੁਹਾੜਾ)- ਵਿਧਾਨ ਸਭਾ ਹਲਕਾ ਸਾਹਨੇਵਾਲ ਵਿਖੇ ਬੀਬੀਆਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਪਿਛਲੀਆਂ ਸਰਕਾਰਾਂ ਨੇ ਗੁਮਰਾਹ ਕੀਤਾ ਹੈ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੱਥ ਵਿਚ ਗੁਟਕਾ ਸਾਹਿਬ ਫੜ ਕੇ ਝੂਠੀ ਸੌਂਹ ਖਾ ਕੇ ਸਰਕਾਰ ਬਣਾਈ, ਪਰ ਨਸ਼ਾ ਫਿਰ ਵੀ ਖ਼ਤਮ ਨਹੀਂ ਕਰ ਸਕੇ ਉਸੇ ਤਰ੍ਹਾਂ ਝਾੜੂ ਦੀ ਸਰਕਾਰ ਨੇ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਸਰਕਾਰ ਬਣਾਈ, ਪਰ ਫਿਰ ਵੀ ਇਹ ਸਰਕਾਰ ਬੁਰੀ ਤਰ੍ਹਾਂ ਨਸ਼ਿਆਂ ਦੇ ਖ਼ਿਲਾਫ਼ ਤੇ ਹੋਰ ਭੂ ਮਾਫ਼ੀਆ ਦੇ ਖ਼ਿਲਾਫ਼ ਬੁਰੀ ਤਰਾਂ ਫ਼ੇਲ੍ਹ ਸਰਕਾਰ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਨਸ਼ਿਆਂ ਦੇ ਖ਼ਿਲਾਫ਼ ਪਹਿਲੀ ਹੀ ਕੈਬਨਿਟ ਮੀਟਿੰਗ ਦੇ ਵਿਚ ਸਖ਼ਤ ਕਾਨੂੰਨ ਲੈ ਕੇ ਆਉਣਗੇ ਤੇ ਜੋ ਵੀ ਕੋਈ ਨਸ਼ੇ ਵੇਚਣ ਵਾਲਿਆਂ ਦੀ ਮਦਦ ਕਰੇਗਾ ਅਤੇ ਨਸ਼ੇ ਵੇਚੇਗਾ, ਉਸ ਨੂੰ ਘੱਟੋ ਘੱਟ 10 ਸਾਲ ਜੇਲ੍ਹ ’ਚ ਬੰਦ ਕੀਤਾ ਜਾਵੇਗਾ ਤੇ ਕੋਈ ਵੀ ਉਸ ਦੀ ਜ਼ਮਾਨਤ ਨਹੀਂ ਹੋਵੇਗੀ।
ਸਾਹਨੇਵਾਲ/ਕੁਹਾੜਾ, 19 ਨਵੰਬਰ (ਅਮਰਜੀਤ ਸਿੰਘ ਮੰਗਲੀ, ਸੰਦੀਪ ਸਿੰਘ ਕੁਹਾੜਾ)- ਵਿਧਾਨ ਸਭਾ ਹਲਕਾ ਸਾਹਨੇਵਾਲ ਵਿਖੇ ਬੀਬੀਆਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਪਿਛਲੀਆਂ ਸਰਕਾਰਾਂ ਨੇ ਗੁਮਰਾਹ ਕੀਤਾ ਹੈ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੱਥ ਵਿਚ ਗੁਟਕਾ ਸਾਹਿਬ ਫੜ ਕੇ ਝੂਠੀ ਸੌਂਹ ਖਾ ਕੇ ਸਰਕਾਰ ਬਣਾਈ, ਪਰ ਨਸ਼ਾ ਫਿਰ ਵੀ ਖ਼ਤਮ ਨਹੀਂ ਕਰ ਸਕੇ ਉਸੇ ਤਰ੍ਹਾਂ ਝਾੜੂ ਦੀ ਸਰਕਾਰ ਨੇ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਸਰਕਾਰ ਬਣਾਈ, ਪਰ ਫਿਰ ਵੀ ਇਹ ਸਰਕਾਰ ਬੁਰੀ ਤਰ੍ਹਾਂ ਨਸ਼ਿਆਂ ਦੇ ਖ਼ਿਲਾਫ਼ ਤੇ ਹੋਰ ਭੂ ਮਾਫ਼ੀਆ ਦੇ ਖ਼ਿਲਾਫ਼ ਬੁਰੀ ਤਰਾਂ ਫ਼ੇਲ੍ਹ ਸਰਕਾਰ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਨਸ਼ਿਆਂ ਦੇ ਖ਼ਿਲਾਫ਼ ਪਹਿਲੀ ਹੀ ਕੈਬਨਿਟ ਮੀਟਿੰਗ ਦੇ ਵਿਚ ਸਖ਼ਤ ਕਾਨੂੰਨ ਲੈ ਕੇ ਆਉਣਗੇ ਤੇ ਜੋ ਵੀ ਕੋਈ ਨਸ਼ੇ ਵੇਚਣ ਵਾਲਿਆਂ ਦੀ ਮਦਦ ਕਰੇਗਾ ਅਤੇ ਨਸ਼ੇ ਵੇਚੇਗਾ, ਉਸ ਨੂੰ ਘੱਟੋ ਘੱਟ 10 ਸਾਲ ਜੇਲ੍ਹ ’ਚ ਬੰਦ ਕੀਤਾ ਜਾਵੇਗਾ ਤੇ ਕੋਈ ਵੀ ਉਸ ਦੀ ਜ਼ਮਾਨਤ ਨਹੀਂ ਹੋਵੇਗੀ। ਮਾਵਾਂ ਧੀਆਂ ਦੀ ਲਲਕਾਰ ਰੈਲੀ ਵਿਚ ਪਹੁੰਚੀਆਂ ਹੋਈਆਂ ਬੀਬੀਆਂ ਦਾ ਧੰਨਵਾਦ ਕਰਦੇ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਨੇ ਬੇਵਕੂਫ਼ ਬਣਾ ਕੇ ਆਪਣੀ ਸਰਕਾਰ ਤਾਂ ਬਣਾ ਲਈ, ਪਰ ਨਾ ਹੀ ਕੋਈ ਕੰਮ ਕੀਤਾ ਸਿਰਫ਼ ਲੋਕਾਂ ਨੂੰ ਝੂਠੇ ਲਾਰਿਆਂ ਵਿਚ ਹੀ ਰੱਖਿਆ। ਸਾਬਕਾ ਮੰਤਰੀ ਸ਼ਰਨਜੀਤ ਢਿੱਲੋਂ ਨ ੇ ਕਿਹਾ ਕਿ ਪੰਜਾਬ ਵਿਚ ਜਦੋਂ ਵੀ ਵਿਕਾਸ ਕਾਰਜ ਹੋਏ ਹਨ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮੌਕੇ ਹੀ ਹੋਏ ਹਨ। ਇਸ ਮੌਕੇ ਸਿਮਰਨਜੀਤ ਸਿੰਘ ਢਿੱਲੋਂ, ਸਰਪੰਚ ਗਗਨਦੀਪ ਸਿੰਘ ਢਿੱਲੋਂ, ਅਜਮੇਰ ਸਿੰਘ ਲਾਲੀ, ਵਿਜੇ ਸੈਣੀ, ਮਾਸਟਰ ਅਸ਼ੋਕ ਕੁਮਾਰ ਸਾਬਕਾ ਕੌਂਸਲਰ, ਚਰਨਜੀਤ ਸਿੰਘ ਪੰਧੇਰ, ਰਿੰਪਾ ਗਰਚਾ, ਮਨਦੀਪ ਸਿੰਘ ਗਰਚਾ, ਗੁਰਮੀਤ ਸਿੰਘ ਗੱਦੋਵਾਲ, ਅਵਤਾਰ ਸਿੰਘ, ਅਮਨਦੀਪ ਸਿੰਘ ਪੀ. ਏ., ਰਾਜੂ ਛੰਦੜਾਂ, ਜਗਨ ਸਿੰਘ ਜੱਗਾ, ਸ਼ਿੰਗਾਰਾ ਸਿੰਘ, ਗਗਨਦੀਪ ਸਿੰਘ ਭਾਗਪੁਰ ਸਰਪੰਚ, ਰਣਜੀਤ ਸਿੰਘ ਮਾਂਗਟ, ਗੋਰਾ ਮਾਂਗਟ, ਗੁਰਦੀਪ ਸਿੰਘ ਢਿੱਲੋਂ, ਸਚਨਪ੍ਰੀਤ ਸਿੰਘ ਖਹਿਰਾ, ਮੰਟੂ ਰਾਮਗੜ੍ਹ, ਅੰਮ੍ਰਿਤਪਾਲ ਸਿੰਘ ਸੰਧੂ, ਨਿੰਦੀ ਨਰਿੰਦਰ, ਸਾਧੂ ਯਾਦਵ, ਰਿੰਪਾ ਗਰਚਾ, ਨਵਦੀਪ ਕੌਰ ਢਿੱਲੋਂ, ਮਨਦੀਪ ਸਾਹਨੀ ਸਰਪੰਚ, ਰਾਜਨ ਭਾਟੀਆ, ਰਾਜੇਸ਼ ਭਾਟੀਆ, ਜਗਜੀਤ ਸੰਧੂ, ਟੋਨਾ ਗਰਚਾ, ਜਗਵੰਤ ਸਿੰਘ ਮਜਾਰਾ, ਦੀਪਾ ਪ੍ਰਧਾਨ ਕਨੇਚ, ਬਿੱਲੂ ਕਨੇਚ ਤੋਂ ਇਲਾਵਾ ਹੋਰ ਹਾਜ਼ਰ ਸਨ।