19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਦੋਰਾਹਾ ਪਬਲਿਕ ਸਕੂਲ ਵਿਖੇ ਨਵੇਂ ਚੁਣੇ ਵਿਦਿਆਰਥੀ ਆਗੂਆਂ ਨੂੰ ਸੌਂਪੀਆਂ ਜ਼ਿੰਮੇਵਾਰੀਆਂ

ਦੋਰਾਹਾ, 19 ਨਵੰਬਰ (ਪੱਤਰ ਪ੍ਰੇਰਕ)- ਦੋਰਾਹਾ ਪਬਲਿਕ ਸਕੂਲ ਵਿਖੇ ਵਿੱਦਿਅਕ ਸੈਸ਼ਨ 2026-27 ਲਈ ਵਿਦਿਆਰਥੀ ਪ੍ਰੀਸ਼ਦ ਦੇ ਗਠਨ ਲਈ ‘ਅਹੁਦਾ ਵੰਡ ਤੇ ਸਹੁੰ ਚੁੱਕ ਸਮਾਰੋਹ’ ਕਰਵਾਇਆ। ਦੋਰਾਹਾ ਗਰੁੱਪ ਆਫ਼ ਇੰਸਟੀਚਿਊਟਸ ਦੇ ਚੇਅਰ ਪਰਸਨ ਉਮਲ ਕੌਰ, ਡਾਇਰੈਕਟਰ ਜਪਵੀਰ ਸਿੰਘ, ਤਪਵੀਰ ਸਿੰਘ, ਪ੍ਰਿੰਸੀਪਲ ਮੋਨਿਕਾ ਸਾਰਵਾਲ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।

Ad Position 21
No active advertisement
ਅਜੀਤ ਡੈਸਕ 20-11-2026
ਦੋਰਾਹਾ, 19 ਨਵੰਬਰ (ਪੱਤਰ ਪ੍ਰੇਰਕ)- ਦੋਰਾਹਾ ਪਬਲਿਕ ਸਕੂਲ ਵਿਖੇ ਵਿੱਦਿਅਕ ਸੈਸ਼ਨ 2026-27 ਲਈ ਵਿਦਿਆਰਥੀ ਪ੍ਰੀਸ਼ਦ ਦੇ ਗਠਨ ਲਈ ‘ਅਹੁਦਾ ਵੰਡ ਤੇ ਸਹੁੰ ਚੁੱਕ ਸਮਾਰੋਹ’ ਕਰਵਾਇਆ। ਦੋਰਾਹਾ ਗਰੁੱਪ ਆਫ਼ ਇੰਸਟੀਚਿਊਟਸ ਦੇ ਚੇਅਰ ਪਰਸਨ ਉਮਲ ਕੌਰ, ਡਾਇਰੈਕਟਰ ਜਪਵੀਰ ਸਿੰਘ, ਤਪਵੀਰ ਸਿੰਘ, ਪ੍ਰਿੰਸੀਪਲ ਮੋਨਿਕਾ ਸਾਰਵਾਲ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਨਾਲ ਕੀਤੀ ਗਈ। ਹੈੱਡ ਗਰਲ ਦੇ ਸੁਆਗਤੀ ਭਾਸ਼ਣ ਤੋਂ ਬਾਅਦ ਨਵੀਂ ਬਣੀ ਵਿਦਿਆਰਥੀ ਪ੍ਰੀਸ਼ਦ ਦੀ ਜਾਣ-ਪਛਾਣ ਕਰਵਾਈ ਗਈ। ਹੈੱਡ ਬੁਆਏ ਰਵਨੀਤ ਸਿੰਘ ਅਤੇ ਹੈੱਡ ਗਰਲ ਜਸਲੀਨ ਕੌਰ ਸਮੇਤ ਬਿਆਸ, ਰਾਵੀ ਤੇ ਸਤਲੁਜ ਹਾਊਸ ਦੇ ਕਪਤਾਨਾਂ ਅਤੇ ਖੇਡ ਕਪਤਾਨਾਂ ਨੂੰ ਅਹੁਦੇ ਸੌਂਪੇ ਗਏ। ਸਕੂਲ ਦੀਆਂ 7 ਵੱਖ-ਵੱਖ ਕਮੇਟੀਆਂ ਸੀ. ਸੀ .ਏ, ਭਾਸ਼ਾ, ਖੇਡਾਂ, ਸਵੱਛ ਵਿਦਿਆਲਾ, ਅਨੁਸ਼ਾਸਨ, ਡਿਸਪਲੇਅ ਬੋਰਡ ਤੇ ਐਮ. ਯੂ. ਐਨ. ਦਾ ਵੀ ਗਠਨ ਕੀਤਾ ਗਿਆ। ਸਕੂਲ ਡਾਇਰੈਕਟਰ ਤਪਵੀਰ ਸਿੰਘ ਨੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਬੈਜ ਲਗਾ ਕੇ ਸਨਮਾਨਿਤ ਕੀਤਾ। ਡਾਇਰੈਕਟਰ ਜਪਵੀਰ ਸਿੰਘ ਨੇ ਵਿਦਿਆਰਥੀ ਪ੍ਰੀਸ਼ਦ ਨੂੰ ਇਮਾਨਦਾਰੀ, ਲਗਨ ਅਤੇ ਤਨਦੇਹੀ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਸਹੁੰ ਚੁਕਾਈ। ਵਿਦਿਆਰਥੀਆਂ ਵੱਲੋਂ ਅੰਗਰੇਜ਼ੀ ਕਵਿਤਾ ਅਤੇ ਪ੍ਰੇਰਨਾਦਾਇਕ ਗੀਤ ਪੇਸ਼ ਕੀਤੇ ਗਏ। ਪ੍ਰਿੰਸੀਪਲ ਮੋਨਿਕਾ ਸਾਰਵਾਲ ਨੇ ਦੱਸਿਆ ਕਿ ਇਸ ਸਮਾਰੋਹ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਲੀਡਰਸ਼ਿਪ ਦੇ ਗੁਣ, ਅਨੁਸ਼ਾਸਨ ਅਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਹੈ ਤਾਂ ਜੋ ਉਹ ਭਵਿੱਖ ਵਿੱਚ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਬਣ ਸਕਣ। ਹੈੱਡ ਬੁਆਏ ਦੇ ਧੰਨਵਾਦੀ ਭਾਸ਼ਣ ਤੋਂ ਬਾਅਦ ਰਾਸ਼ਟਰੀ ਗਾਨ ਨਾਲ ਇਸ ਸਮਾਗਮ ਦੀ ਸਮਾਪਤੀ ਹੋਈ। 19 ਖੰਨਾ09
Ad Position 22
No active advertisement
ਪਿਛਲੀ ਖ਼ਬਰ ਡੀ. ਆਈ. ਜੀ ਤੇ ਐੱਸ. ਐੱਸ. ਪੀ. ਡਾ. ਆਹਲੂਵਾਲੀਆ ਨੇ ਦੇਰ ਰਾਤ ਨਾਕੇ ਦੀ ਕੀਤੀ ਜਾਂਚ ਅਗਲੀ ਖ਼ਬਰ ਸਰਕਾਰ 500 ਤੋਂ ਵੱਧ ਲੋਕਾਂ ’ਤੇ ਦਰਜ ਕੀਤਾ ਮਾਮਲਾ ਤੁਰੰਤ ਰੱਦ ਕਰੇ- ਢਿੱਲੋਂ
Ad Position 24