19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਸਾਬਕਾ ਮੁੱਖ ਮੰਤਰੀ ਚੰਨੀ ਵਲੋਂ ਜਵਾਨੀ ਸੰਭਾਲ ਯਾਤਰਾ ਦੌਰਾਨ ਸਾਬਕਾ ਵਿਧਾਇਕ ਲੱਖਾ ਦੇ ਹੱਕ ’ਚ ਵਿਸ਼ਾਲ ਰੈਲੀ

ਪਾਇਲ, 19 ਨਵੰਬਰ (ਰਜਿੰਦਰ ਸਿੰਘ, ਨਿਜ਼ਾਮਪੁਰ)- ਸਾਬਕਾ ਵਿਧਾਇਕ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਪੰਜਾਬ ਵਿਚ ਸ਼ੁਰੂ ਕੀਤੀ ਜਵਾਨੀ ਸੰਭਾਲ ਯਾਤਰਾ ਰਾਹੀਂ ਹਲਕਾ ਪਾਇਲ ਵਿਚ ਗੁਰਦੁਆਰਾ ਰਾੜਾ ਸਾਹਿਬ ਵਿਖੇ ਮੱਥਾ ਟੇਕ ਕੇ ਪਾਇਲ ਦੇ ਦੁਸ਼ਹਿਰਾ ਗਰਾਊਂਡ ਵਿਖੇ ਪੁੱਜੇ, ਜਿੱਥੇ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਰਾਜ ਬੱਬਰ, ਸੁਖਪਾਲ ਸਿੰਘ ਖਹਿਰਾ, ਗੁਰਕੀਰਤ ਸਿੰਘ ਕੋਟਲੀ ਨੇ ਵਿਸ਼ਾਲ ਰੈਲੀ ਨੂੰ ਸੰਬੋਧਨ ਕੀਤਾ। ਇਸ ਸਮੇਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਸਰਕਾਰ ਬਣਨ ਤੋਂ ਪਹਿਲਾਂ ਸਟੇਜਾਂ ’ਤੇ ਕਹਿੰਦਾ ਸੀ ਕਿ ਅਸੀਂ ਪੰਜਾਬ ਵਿੱਚੋਂ ਚਾਰ ਮਹੀਨੇ ਵਿਚ ਨਸ਼ਾ ਖਤਮ ਕਰ ਦੇਵਾਂਗੇ, ਜਦੋ ਕਿ ਹੁਣ ਨਸ਼ਾ ਗਲੀ—ਗਲੀ ਆਮ ਵਿਕ ਰਿਹਾ ਹੈ।

Ad Position 21
No active advertisement
ਰੈਲੀ ਵਿਚ ਸ਼ਾਮਿਲ ਲੋਕ। ਤਸਵੀਰਾਂ ਰਜਿੰਦਰ ਸਿੰਘ 20-11-2026
ਪਾਇਲ, 19 ਨਵੰਬਰ (ਰਜਿੰਦਰ ਸਿੰਘ, ਨਿਜ਼ਾਮਪੁਰ)- ਸਾਬਕਾ ਵਿਧਾਇਕ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਪੰਜਾਬ ਵਿਚ ਸ਼ੁਰੂ ਕੀਤੀ ਜਵਾਨੀ ਸੰਭਾਲ ਯਾਤਰਾ ਰਾਹੀਂ ਹਲਕਾ ਪਾਇਲ ਵਿਚ ਗੁਰਦੁਆਰਾ ਰਾੜਾ ਸਾਹਿਬ ਵਿਖੇ ਮੱਥਾ ਟੇਕ ਕੇ ਪਾਇਲ ਦੇ ਦੁਸ਼ਹਿਰਾ ਗਰਾਊਂਡ ਵਿਖੇ ਪੁੱਜੇ, ਜਿੱਥੇ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਰਾਜ ਬੱਬਰ, ਸੁਖਪਾਲ ਸਿੰਘ ਖਹਿਰਾ, ਗੁਰਕੀਰਤ ਸਿੰਘ ਕੋਟਲੀ ਨੇ ਵਿਸ਼ਾਲ ਰੈਲੀ ਨੂੰ ਸੰਬੋਧਨ ਕੀਤਾ। ਇਸ ਸਮੇਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਸਰਕਾਰ ਬਣਨ ਤੋਂ ਪਹਿਲਾਂ ਸਟੇਜਾਂ ’ਤੇ ਕਹਿੰਦਾ ਸੀ ਕਿ ਅਸੀਂ ਪੰਜਾਬ ਵਿੱਚੋਂ ਚਾਰ ਮਹੀਨੇ ਵਿਚ ਨਸ਼ਾ ਖਤਮ ਕਰ ਦੇਵਾਂਗੇ, ਜਦੋ ਕਿ ਹੁਣ ਨਸ਼ਾ ਗਲੀ—ਗਲੀ ਆਮ ਵਿਕ ਰਿਹਾ ਹੈ। ਇਸ ਮੌਕੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਹਲਕਾ ਪਾਇਲ ਦੇ ਲੋਕਾਂ ਨੇ ਸਾਬਕਾ ਵਿਧਾਇਕ ਲੱਖਾ ਦੇ ਹੱਕ ਵਿਚ ਵੱਡਾ ਇਕੱਠ ਕਰਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਹਲਕਾ ਪਾਇਲ ਦਾ ਆਉਣ ਵਾਲਾ ਐਮ ਐਲ. ਏ. ਲਖਵੀਰ ਸਿੰਘ ਲੱਖਾ ਹੀ ਹੋਵੇਗਾ । ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਜੋ ਸਾਡੇ ਵਰਕਰ ਅਤੇ ਆਗੂਆਂ ਤੇ ਝੂਠੇ ਪਰਚੇ ਕੀਤੇ ਹਨ, ਉਹਨਾਂ ਦਾ ਹਿਸਾਬ ਸਰਕਾਰ ਬਣਨ ’ਤੇ ਲਿਆ ਜਾਵੇਗਾ। ਇਸ ਮੌਕੇ ਸੰਸਦ ਮੈਂਬਰ ਰਾਜ ਬੱਬਰ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਨਸ਼ੇ ਦਾ ਬੋਲਬਾਲਾ ਹੈ, ਜਿਸ ਕਰਕੇ ਪੰਜਾਬ ਦੇ ਨੌਜਵਾਨ ਰੋਜਾਨਾ ਚਿੱਟੇ ਨਾਲ ਮਰ ਰਹੇ ਹਨ। ਹੁਣ ਸਮਾਂ ਆ ਗਿਆ ਹੈ ਕਿ ਨਸ਼ਾ ਬੰਦ ਕਰਨ ਲਈ ਪੰਜਾਬ ਵਿੱਚ ਮੁੜ ਕਾਂਗਰਸ ਦੀ ਸਰਕਾਰ ਬਣਾਈ ਜਾਵੇ। ਇਸ ਮੌਕੇ ਸਾਬਕਾ ਉਪ—ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ 2021 ਵਿੱਚ ਜੋ ਗਲਤੀ ਕਰ ਕੇ ਇਸ ਭੰਡ ਨੂੰ ਮੁੱਖ ਮੰਤਰੀ ਬਣਾਇਆ ਹੈ, ਜਿਸ ਨੇ ਹਰ ਪਾਸਿਓਂ ਪੰਜਾਬ ਦਾ ਬੇੜਾ ਗਰਕ ਕਰ ਕੇ ਰੱਖ ਦਿੱਤਾ ਹੈ। ਉਨ੍ਹਾਂ ਸਾਬਕਾ ਵਿਧਾਇਕ ਲੱਖਾ ਦੇ ਹੱਕ ਵਿਚ ਬੋਲਦਿਆਂ ਕਿਹਾ ਕਿ ਲੱਖਾ ਇਕ ਕਾਂਗਰਸ ਪਾਰਟੀ ਦਾ ਨਿਧੜਕ ਆਗੂ ਹੈ, ਜੋ ਆਪਣੇ ਹਲਕੇ ਦੇ ਲੋਕਾਂ ਲਈ ਹਮੇਸ਼ਾਂ ਲੜਦਾ ਹੈ। ਇਸ ਲਈ ਹਲਕਾ ਪਾਇਲ ਦੇ ਲੋਕਾਂ ਨੂੰ ਲੱਖੇ ਨੂੰ ਦੁਬਾਰਾ ਐਮ. ਐਲ. ਏ. ਬਣਾਉਣਾ ਚਾਹ ੀਦਾ ਹੈ। ਇਸ ਮੌਕੇ ਸਾਬਕਾ ਵਿਧਾਇਕ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੈਂ ਪਿਛਲੇ ਅੱਠ ਦਿਨ ਤੋਂ ਪੰਜਾਬ ਦਾ ਸਾਈਕਲ ਯਾਤਰਾ ਰਾਂਹੀ ਦੌਰਾ ਕਰ ਰਿਹਾ ਹਾਂ, ਮੌਜੂਦਾ ਮੁੱਖ ਮੰਤਰੀ ਦੀਆਂ ਗਲਤ ਨੀਤੀਆਂ ਕਰਕੇ ਅੱਜ ਪੰਜਾਬ ਵਿੱਚ ਘਰ—ਘਰ ਨਸ਼ਾ ਪਹੁੰਚ ਗਿਆ ਹੈ। ਉਨ੍ਹਾਂ ਰੈਲੀ ਵਿਚ ਪੁੱਜੇ ਹਲਕਾ ਪਾਇਲ ਦੇ ਲੋਕਾਂ ਦਾ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਮੰਤਰੀ ਭਰਤ ਭੂਸ਼ਣ ਆਸ਼ੂ, ਸੰਸਦ ਮੈਂਬਰ ਮੁਹੰਮਦ ਸਦੀਕ, ਸਾਬਕਾ ਮੰਤਰੀ ਤੇਜ਼ ਪ੍ਰਕਾਸ਼ ਸਿੰਘ ਕੋਟਲੀ, ਰੁਪਿੰਦਰ ਸਿੰਘ ਰਾਜਾ ਗਿੱਲ, ਬਿਕਰਮ ਬਾਜਵਾ, ਬੰਤ ਸਿੰਘ ਦੋਬੁਰਜੀ, ਯਾਦਵਿੰਦਰ ਸਿੰਘ ਜੰਡਾਲੀ, ਗੁਰਵਿੰਦਰ ਸਿੰਘ ਟੀਨੂੰ, ਸਾਬਕਾ ਨਗਰ ਕੌਂਸਲ ਪ੍ਰਧਾਨ ਮਲਕੀਤ ਸਿੰਘ ਗੋਗਾ, ਗਗਨਦੀਪ ਸਿੰਘ ਲੰਢਾ, ਚੌਧਰੀ ਸਤੀਸ਼ ਕੁਮਾਰ ਸੋਨੀ, ਕਮਲਜੀਤ ਸਿੰਘ ਸਿਆੜ, ਗੁਰਦੀਪ ਸਿੰਘ ਜੁਲਮਗੜ੍ਹ, ਗੁਰਮੇਲ ਸਿੰਘ ਗਿੱਲ ਬੇਰ ਕਲਾਂ, ਸ਼ਿਵ ਕੁਮਾਰ ਗੌੜ, ਬੀਬੀ ਸਤਿੰਦਰਦੀਪ ਕੌਰ ਮਾਂਗਟ, ਐਸਡੀਓ ਮੁਖਤਿਆਰ ਸਿੰਘ, ਜੱਸਾ ਰੋੜੀਆਂ, ਰਣਜੀਤ ਸਿੰਘ ਪੀਏ, ਕਰਮ ਸਿੰਘ ਪੱਲ੍ਹਾ, ਰੁਪਿੰਦਰ ਸਿੰਘ ਬਿੰਦੂ, ਰਮਲਜੀਤ ਸਿੰਘ ਗਰਚਾ, ਬਿੱਕਰ ਸਿੰਘ ਚਣਕੋਈਆਂ ਤੇ ਵੱਡੀ ਗਿਣਤੀ ਵਿੱਚ ਹਲਕਾ ਪਾਇਲ ਦੇ ਵਰਕਰ ਅਤੇ ਆਗੂ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਸਰਕਾਰ 500 ਤੋਂ ਵੱਧ ਲੋਕਾਂ ’ਤੇ ਦਰਜ ਕੀਤਾ ਮਾਮਲਾ ਤੁਰੰਤ ਰੱਦ ਕਰੇ- ਢਿੱਲੋਂ ਅਗਲੀ ਖ਼ਬਰ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ ਸਾਬਕਾ ਮੁੱਖ ਮੰਤਰੀ ਚੰਨੀ ਤੇ ਵੱਖ-ਵੱਖ ਕਾਂਗਰਸੀ ਆਗੂ ਨਤਮਸਤਕ ਹੋਏ
Ad Position 24