ਮਾਛੀਵਾੜਾ ਸਾਹਿਬ, 5 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਦਾ ਸੁਪੀਰੀਅਰ ਵਰਲਡ ਸਕੂਲ ਦੀ ਵਿਦਿਆਰਥਣ ਨੇ ਜਲੰਧਰ 'ਚ ਕਰਵਾਈ ਸੀ. ਬੀ. ਐੱਸ. ਈ. ਕਲੱਸਟਰ ਅਥਲੈਟਿਕਸ ਮੁਕਾਬਲੇ ਵਿਚ ਹਿੱਸਾ ਲੈਂਦਿਆਂ ਸੰਸਥਾ ਦਾ ਨਾਂਅ ਰੌਸ਼ਨ ਕੀਤਾ | ਸਕੂਲ ਮੁੱਖ ਪ੍ਰਬੰਧਕ ਜਤਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋ ਦਿਨਾਂ ਦੇ ਪ੍ਰੋਗਰਾਮ 'ਚ ਨੌਜਵਾਨ ਅਥਲੀਟਾਂ ਨੇ ਵਧੀਆ ਪ੍ਰਦਰਸ਼ਨ ਕੀਤਾ | ਪਹਿਲੇ ਦਿਨ ਅੰਡਰ-14 ਕੁੜੀਆਂ ਦੇ ਵਰਗ ਦੀ ਪ੍ਰਤਿਭਾਸ਼ਾਲੀ ਅਥਲੀਟ ਜਸਲੀਨ ਕੌਰ ਨੇ 200 ਮੀਟਰ ਦੌੜ 'ਚ ਤੀਜਾ ਸਥਾਨ ਹਾਸਿਲ ਕਰਿਆ | ਦੂਜੇ ਦਿਨ 100 ਮੀਟਰ ਦੌੜ 'ਚ ਪਹਿਲਾ ਸਥਾਨ ਹਾਸਿਲ ਕਰਿਆ | ਪਿ੍ੰਸੀਪਲ ਰਸ਼ਮੀ ਸ਼ਰਮਾ ਤੇ ਭਜਨ ਕੌਰ ਨੇ ਜਸਲੀਨ ਕੌਰ ਨੂੰ ਉਸ ਦੀ ਪ੍ਰਾਪਤੀ 'ਤੇ ਮੁਬਾਰਕਬਾਦ ਦਿੰਦਿਆਂ ਅੱਗੇ ਤੋਂ ਹੋਰ ਮਿਹਨਤ ਕਰਨ ਲਈ ਪ੍ਰੇਰਿਆ | ਸਕੂਲ ਦੀ ਸਪੋਰਟਸ ਇੰਚਾਰਜ ਜੈਸਮੀਨ ਨੇ ਵੀ ਉਸ ਦਾ ਸਾਥ ਦਿੱਤਾ | ਜਸਲੀਨ ਕੌਰ ਦੀ ਪ੍ਰਾਪਤੀ ਨੇ ਸਕੂਲ ਨੂੰ ਮਾਣ ਅਤੇ ਸ਼ਾਨ ਦਿਵਾਈ ਹੈ, ਜੋ ਕਿ ਅਥਲੈਟਿਕਸ ਪ੍ਰਤੀ ਉਸ ਦੀ ਸਖ਼ਤ ਮਿਹਨਤ ਨੂੰ ਦਰਸਾਉਂਦਾ ਹੈ |