ਰਾੜਾ ਸਾਹਿਬ, 21 ਸਤੰਬਰ (ਸੁਖਵੀਰ ਸਿੰਘ ਚਣਕੋਈਆਂ)-ਹਲਕਾ ਪਾਇਲ ਤੋਂ ਆਪ ਦੇ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਅੱਜ ਇਤਿਹਾਸਿਕ ਪਿੰਡ ਘੁਡਾਣੀ ਕਲ੍ਹਾਂ ਵਿਖੇ ਸੋਹਲ ਕਮਿਊਨਿਟੀ ਹਾਲ ਅਤੇ ਲਾਇਬ੍ਰੇਰੀ ਸਮੇਤ ਪਾਰਕ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ | ਇਸ ਸਮੇਂ ਉਨ੍ਹਾਂ ਨਾਲ ਚੇਅਰਮੈਨ ਬੂਟਾ ਸਿੰਘ ਗਿੱਲ , ਸਰਪੰਚ ਗੁਰਿੰਦਰ ਸਿੰਘ ਘੁਡਾਣੀ ਕਲ੍ਹਾਂ, ਬਲਾਕ ਪ੍ਰਧਾਨ ਜਥੇਦਾਰ ਦੀਦਾਰ ਸਿੰਘ, ਸਿਆਸੀ ਸਕੱਤਰ ਮਨਜੀਤ ਸਿੰਘ ਡੀ. ਸੀ., ਕੋਆਰਡੀਨੇਟਰ ਗੁਰਪ੍ਰੀਤ ਕੌਰ ਤੇ ਅਵਤਾਰ ਸਿੰਘ ਘੁਡਾਣੀ ਕਲ੍ਹਾਂ ਆਦਿ ਆਗੂ ਸਨ | ਇਸ ਸਮੇਂ ਹਲਕਾ ਵਿਧਾਇਕ ਗਿਆਸਪੁਰਾ ਨੇ ਬੱਚਿਆਂ ਲਈ ਨਵੀਂ ਬਣਾਈ ਜਾਣੀ ਸੰੁਦਰ ਪਾਰਕ ਦੇ ਨੀਂਹ ਪੱਥਰ ਤੋਂ ਪਰਦਾ ਹਟਾਇਆ | ਉਨ੍ਹਾਂ ਪਿੰਡ ਦੇ ਅਧੂਰੇ ਵਿਕਾਸ ਕਾਰਜਾਂ ਨੂੰ ਵੀ ਜਲਦੀ ਨੇਪੜੇ ਚਾੜ੍ਹਨ ਦਾ ਸਰਪੰਚ ਗੁਰਿੰਦਰ ਸਿੰਘ ਨੂੰ ਭਰੋਸਾ ਦਿੱਤਾ | ਸਰਪੰਚ ਗੁਰਿੰਦਰ ਸਿੰਘ ਬੋਪਾਰਾਏ ਨੇ ਸਮੁੱਚੀ ਪੰਚਾਇਤ ਵਲੋਂ ਹਲਕਾ ਵਿਧਾਇਕ ਗਿਆਸਪੁਰਾ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਕੁਲਵੰਤ ਸਿੰਘ, ਮਨਜੀਤ ਸਿੰਘ, ਪਰਮਜੀਤ ਸਿੰਘ, ਸੁਖਵਿੰਦਰ ਸਿੰਘ, ਗੁਰਬਖ਼ਸ਼ ਸਿੰਘ ਲਾਲੀ, ਜਗਤਾਰ ਸਿੰਘ ਤਾਰੀ, ਸਤਵਿੰਦਰ ਸਿੰਘ, ਸੋਹਣ ਸਿੰਘ, ਬਾਪੂ ਬਲਵੀਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਸਨ |