15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਪੰਜਾਬ ਐਗਰੋ ਵਲੋਂ ਖੰਨਾ 'ਚ ਜੈਵਿਕ ਖੇਤੀ ਸੰਬੰਧੀ ਜਾਗਰੂਕਤਾ ਸਿਖਲਾਈ ਕੈਂਪ

Ad Position 21
No active advertisement
ਅਜੀਤ ਡੈਸਕ 22-09-2025
ਖੰਨਾ, 21 ਸਤੰਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਐਗਰੋ ਵਲੋਂ ਖੰਨਾ ਵਿਖੇ ਜੈਵਿਕ ਖੇਤੀ ਸੰਬੰਧੀ ਜਾਗਰੂਕਤਾ ਅਤੇ ਸਿਖਲਾਈ ਕੈਂਪ ਲਗਾਇਆ ਗਿਆ | ਜਿਸ ਵਿਚ ਪੰਜਾਬ ਐਗਰੋ ਦੇ ਗੁਰਮੀਤ ਸਿੰਘ ਨੇ ਜੈਵਿਕ ਖੇਤੀ ਦੇ ਲਾਭ ਅਤੇ ਇਸ ਜ਼ਰੂਰਤ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਕਿ੍ਸ਼ੀ ਵਿਗਿਆਨ ਕੇਂਦਰ ਦੇ ਅਮਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਜੈਵਿਕ ਖੇਤੀ ਲਈ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਖੇਤੀ ਮਾਹਿਰ ਮਨਵੀਰ ਰੇਡੂ ਨੇ ਫ਼ਸਲਾਂ ਨੂੰ ਲੱਗਣ ਵਾਲੀਆਂ ਬਿਮਾਰੀਆਂ (ਕੀੜਿਆਂ) ਬਾਰੇ ਜਾਣਕਾਰੀ ਦਿੱਤੀ ਅਤੇ ਕੁਦਰਤੀ ਢੰਗ ਨਾਲ ਉਨ੍ਹਾਂ ਦੀ ਰੋਕਥਾਮ ਕਰਨ ਬਾਰੇ ਜਾਗਰੂਕ ਕੀਤਾ | ਇਸ ਕੈਂਪ ਦੌਰਾਨ ਅਗਾਂਹਵਧੂ ਕਿਸਾਨਾਂ ਵੱਲੋ ਕੁਦਰਤੀ ਖੇਤੀ ਸੰਬੰਧੀ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਦੱਸਿਆ ਗਿਆ | ਇਸ ਮੌਕੇ ਪੰਜਾਬ ਐਗਰੋ ਵਲੋ ਜਗਦੀਪ ਸਿੰਘ ਅਤੇ ਗੁਰਵਿੰਦਰ ਸਿੰਘ ਬਟਾਲਾ, ਹਰਪਾਲ ਸਿੰਘ ਭੱਟੀ, ਗੁਰਜੀਤ ਸਿੰਘ ਡਡਹੇੜੀ, ਅਜੀਤ ਸਿੰਘ ਦਾਉਦਪੁਰ, ਗੁਰਮਿਤਰ ਸਿੰਘ ਬਘੌਰ, ਸੁਰਿੰਦਰ ਸਿੰਘ ਕੇ ਫਾਰਮ ਦੋਰਾਹਾ, ਗੁਰਪ੍ਰੀਤ ਸਿੰਘ ਭਾਂਬਰੀ, ਹਰਪ੍ਰੀਤ ਸਿੰਘ ਲਸਾੜਾ ਤੇ ਨੰਬਰਦਾਰ ਧਰਮਿੰਦਰ ਸਿੰਘ ਸਿਰਥਲਾ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਮੁੰਡੀਆਂ ਵਲੋਂ ਜੰਡਿਆਲੀ ਵਿਖੇ 85 ਲੱਖ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਗਲੀ ਖ਼ਬਰ ਗਿਆਸਪੁਰਾ ਵਲੋਂ ਪਿੰਡ ਘੁਡਾਣੀ ਕਲ੍ਹਾਂ ਵਿਖੇ ਵਿਕਾਸ-ਕਾਰਜਾਂ ਦਾ ਉਦਘਾਟਨ
Ad Position 24