15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਮਾਛੀਵਾੜਾ ਸਾਹਿਬ ਵਿਖੇ ਰਾਮ ਲੀਲ੍ਹਾ ਦੀ ਸ਼ੁਰੂਆਤ • ਪਹਿਲੀ ਰਾਤ ਦਾ ਉਦਘਾਟਨ ਰਾਜੀਵ ਕੌਸ਼ਲ, ਸ਼ਸ਼ੀ ਭਾਟੀਆ, ਜੈਦੀਪ ਕਾਹਲੋਂ ਨੇ ਕੀਤਾ

Ad Position 21
No active advertisement
ਅਜੀਤ ਡੈਸਕ 22-09-2025
ਮਾਛੀਵਾੜਾ ਸਾਹਿਬ, 21 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਦੁਸ਼ਹਿਰਾ ਮੈਦਾਨ ਵਿਖੇ ਸਰਵਹਿਤਕਾਰੀ ਸ੍ਰੀ ਰਾਮ ਲੀਲ੍ਹਾ ਕਮੇਟੀ ਵਲੋਂ ਰਾਮ ਲੀਲ੍ਹਾ ਦੀ ਸ਼ੁਰੂਆਤ ਹੋ ਗਈ ਹੈ¢ ਇਸ ਮੌਕੇ ਪਹਿਲੀ ਰਾਤ ਦਾ ਉਦਘਾਟਨ ਆੜ੍ਹਤੀ ਰਾਜੀਵ ਕੌਸ਼ਲ, ਸ਼ਸ਼ੀ ਭਾਟੀਆ ਅਤੇ ਜੈਦੀਪ ਕਾਹਲੋਂ ਨੇ ਸੰਯੁਕਤ ਰੂਪ ਵਿਚ ਜੋਤੀ ਪ੍ਰਚੰਡ ਕਰ ਕੇ ਕੀਤਾ ¢ ਸਭ ਤੋਂ ਪਹਿਲਾਂ ਪ੍ਰਬੰਧਕ ਕਮੇਟੀ ਵਲੋਂ ਹਵਨ ਕਰਵਾਇਆ, ਉਪਰੰਤ ਆਰਤੀ ਕਰ ਮੰਚਨ ਸ਼ੁਰੂ ਕਰਵਾਇਆ¢ ਮੁੱਖ ਮਹਿਮਾਨ ਰਾਜੀਵ ਕੌਸ਼ਲ, ਸ਼ਸ਼ੀ ਭਾਟੀਆ ਤੇ ਜੈਦੀਪ ਕਾਹਲੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਪਵਿੱਤਰ ਗ੍ਰੰਥ ਰਮਾਇਣ ਤੋਂ ਸਿੱਖਿਆ ਪ੍ਰਾਪਤ ਕਰ ਰਿਸ਼ਤਿਆਂ ਦੀ ਕੀਮਤ ਜਾਣਨੀ ਚਾਹੀਦੀ ਹੈ ¢ ਉਨ੍ਹਾਂ ਸਭਾ ਦੇ ਅਹੁਦੇਦਾਰਾਂ ਤੇ ਕਲਾਕਾਰਾਂ ਦੇ ਕਾਰਜ ਦੀ ਸ਼ਲਾਘਾ ਕੀਤੀ¢ ਪਹਿਲੀ ਰਾਤ ਦਿਖਾਏ ਗਏ ਦਿ੍ਸ਼ਾਂ ਵਿਚ ਨਟ-ਨਟੀ, ਰਾਵਣ ਵਲੋਂ ਭਗਵਾਨ ਸ਼ਿਵ ਦਾ ਕੈਲਾਸ਼ ਪਰਬਤ ਚੁੱਕਣ ਦੇ ਦਿ੍ਸ਼ ਦਿਖਾਏ ¢ ਸਰਵਹਿਤਕਾਰੀ ਰਾਮ ਲੀਲ੍ਹਾ ਪ੍ਰਬੰਧਕ ਕਮੇਟੀ ਪ੍ਰਧਾਨ ਅਸ਼ੋਕ ਸੂਦ ਅਤੇ ਚੇਅਰਮੈਨ ਮੋਹਿਤ ਕੁੰਦਰਾ ਨੇ ਆਏ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ¢ ਇਸ ਮੌਕੇ ਸੰਜੀਵ ਲੀਹਲ, ਕੌਂਸਲਰ ਨੀਰਜ ਕੁਮਾਰ ਵੀ ਸ਼ਾਮਿਲ ਸਨ ¢
Ad Position 22
No active advertisement
ਪਿਛਲੀ ਖ਼ਬਰ ਗੁਰਦੀਪ ਸਿੰਘ ਅੜੈਚਾਂ ਦਾ ਪਿੰਡ ਘੁਡਾਣੀ ਕਲਾਂ ਸਮਾਗਮ 'ਤੇ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਘਰੇਲੂ ਲੜਾਈ 'ਚ ਗੁਟਕਾ ਸਾਹਿਬ ਕੀਤੇ ਅਗਨ ਭੇਟ, ਮਾਮਲਾ ਦਰਜ, ਔਰਤ ਗਿ੍ਫ਼ਤਾਰ
Ad Position 24