ਮਾਛੀਵਾੜਾ ਸਾਹਿਬ, 21 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਪੰਜਾਬ ਜਲ ਸ੍ਰੋਤ ਨਿਗਮ 'ਚੋਂ ਸੇਵਾ ਮੁਕਤ ਹੋ ਚੁੱਕੇ ਮੁਲਾਜ਼ਮਾਂ ਦੀ ਡਵੀਜ਼ਨ ਪੱਧਰੀ ਇੱਕ ਜ਼ਰੂਰੀ ਮੀਟਿੰਗ ਪ੍ਰਧਾਨ ਜੋਰਾ ਸਿੰਘ ਲੁਧਿਆਣਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਵੱਖ-ਵੱਖ ਅਹੁਦੇਦਾਰਾਂ ਬਲਵੀਰ ਸਿੰਘ ਮਾਛੀਵਾੜਾ, ਗੁਲਜ਼ਾਰ ਸਿੰਘ ਬੇਗੋਵਾਲ, ਜਗਤਾਰ ਸਿੰਘ, ਬਲਜਿੰਦਰ ਸਿੰਘ, ਅਮਰਜੀਤ ਸਿੰਘ, ਹਰਜੀਤ ਸਿੰਘ, ਘਨੱਈਆ ਆਨੰਦ, ਗੁਰਪਾਲ ਸਿੰਘ, ਬਲਵਿੰਦਰ ਸਿੰਘ, ਸੁਰਿੰਦਰਪਾਲ ਸਮਰਾਲਾ, ਅਸ਼ੋਕ ਕੁਮਾਰ ਬਹਿਲੋਲਪੁਰ, ਹਰਨੇਕ ਸਿੰਘ, ਦਰਸ਼ਨ ਸਿੰਘ, ਹਰਲਾਭ ਸਿੰਘ ਬੇਗੋਵਾਲ, ਕਰਨੈਲ ਸਿੰਘ ਸਹਿਜੋ ਮਾਜਰਾ, ਜਗਜੀਤ ਸਿੰਘ ਘੁੰਗਰਾਲੀ ਸਿੱਖਾਂ, ਬਲਜੀਤ ਸਿੰਘ ਜੈਪੁਰਾ, ਸਿਮਰਜੀਤ ਸਿੰਘ, ਜਸਪਾਲ ਸਿੰਘ ਤੇ ਮੋਹਣ ਸਿੰਘ ਨੇ ਭਾਗ ਲਿਆ¢ ਜਥੇਬੰਦੀ ਦੇ ਜਨਰਲ ਸਕੱਤਰ ਕਰਮਜੀਤ ਸਿੰਘ ਨੇ ਦੱਸਿਆ ਕਿ ਮੀਟਿੰਗ ਵਿਚ ਸਭ ਤੋਂ ਪਹਿਲਾਂ ਜਥੇਬੰਦੀ ਦੇ ਸੀਨੀਅਰ ਆਗੂ ਸਾਥੀ ਪ੍ਰਕਾਸ਼ ਸਿੰਘ ਢੰਡਿਆਂ ਦੀ ਹੋਈ ਬੇਵਕਤੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ¢ ਇਸ ਉਪਰੰਤ 1-9-2014 ਤੋਂ ਪਹਿਲਾਂ ਸੇਵਾਮੁਕਤ ਹੋ ਚੁੱਕੇ ਸਾਥੀਆਂ ਦੀ ਪੈਨਸ਼ਨ ਸਬੰਧੀ ਵਿਚਾਰ ਚਰਚਾ ਕੀਤੀ ਅਤੇ ਪੈਨਸ਼ਨ ਦੇ ਵਾਧੇ ਲਈ ਜਿਨ੍ਹਾਂ ਮੁਲਾਜ਼ਮਾਂ ਵਲੋਂ ਪੈਸੇ ਜਮਾਂ ਨਹੀਂ ਕਰਵਾਏ ਗਏ, ਉਨ੍ਹਾਂ ਨੂੰ ਜਲਦ ਤੋਂ ਜਲਦ ਪੈਸੇ ਜਮਾਂ ਕਰਵਾਉਣ ਦੀ ਅਪੀਲ ਕੀਤੀ ¢ ਸਾਥੀਆਂ ਵਲੋਂ ਹਾਈਕੋਰਟ ਵਿਚ ਕੀਤੇ ਗਏ ਕੇਸ ਦੀ ਤਰੀਕ ਬਾਰੇ ਜਾਣਕਾਰੀ ਦਿੱਤੀ ਗਈ ਜੋ ਕਿ 11-12-2025 ਅਦਾਲਤ ਵਲੋਂ ਪਾਈ ਗਈ ਹੈ ¢ ਇਸ ਤੋਂ ਇਲਾਵਾ 2014 ਤੋਂ ਬਾਅਦ ਸੇਵਾਮੁਕਤ ਹੋਏ ਮੁਲਾਜ਼ਮਾਂ ਦੀਆਂ ਮੰਗਾਂ ਬਾਰੇ ਵੀ ਖੁੱਲ੍ਹ ਕੇ ਚਰਚਾ ਕੀਤੀ ਗਈ¢