30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਸਹਿਕਾਰੀ ਸਭਾਵਾਂ ਸਰਕਾਰ ਦੀ ਬੇਧਿਆਨੀ ਕਾਰਨ ਡੁੱਬਣ ਕਿਨਾਰੇ- ਡਾ. ਚੱਕ ਸਰਾਏ

Ad Position 21
No active advertisement
ਅਜੀਤ ਡੈਸਕ 24-09-2025
ਬੀਜਾ, 23 ਸਤੰਬਰ (ਕਸ਼ਮੀਰਾ ਸਿੰਘ ਬਗ਼ਲੀ)- ਫੋਕਲ ਪੁਆਇੰਟ ਮਹਿਦੂਦਾਂ ਵਿਖੇ ਕਿਸਾਨਾਂ ਦੀ ਸਹੂਲਤਾਂ ਲਈ ਸਥਾਪਿਤ ਖੇਤੀਬਾੜੀ ਬਹੁਮੰਤਵੀ ਸਹਿਕਾਰੀ ਸਭਾ ਦੇ ਪ੍ਰਧਾਨ ਡਾ. ਅਮਰੀਕ ਸਿੰਘ ਚੱਕ ਸਰਾਏ ਨੇ ਇੱਕ ਪੈੱ੍ਰਸ ਨੋਟ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਆਖਿਆ ਕਿ ਖੇਤੀਬਾੜੀ ਸਹਿਕਾਰੀ ਸਭਾਵਾਂ ਦਾ ਡਿਗ ਰਿਹਾ ਪੱਧਰ ਉੱਚਾ ਚੁੱਕਣ ਲਈ ਸਰਕਾਰ ਤੁਰੰਤ ਧਿਆਨ ਦੇਵੇ | ਉਨ੍ਹਾਂ ਕਿਹਾ ਕਿ ਖੇਤੀਬਾੜੀ ਸਹਿਕਾਰੀ ਸਭਾਵਾਂ ਪਿੰਡਾਂ ਦੀ ਆਰਥਿਕਤਾ ਦਾ ਮੁੱਢ ਹੁੰਦੀਆਂ ਹਨ ਅਤੇ ਪਿੰਡਾਂ ਦੀ ਕਿਸਾਨੀ ਦੀ ਰੀੜ੍ਹ ਦੀ ਹੱਡੀ ਸਮਝੀਆਂ ਜਾਣ ਵਾਲੀਆਂ ਸਹਿਕਾਰੀ ਸਭਾਵਾਂ ਹੁਣ ਸਰਕਾਰ ਦੀ ਬੇਧਿਆਨੀ ਕਾਰਨ ਡੁੱਬਣ ਕਿਨਾਰੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਖੇਤੀਬਾੜੀ ਸਹਿਕਾਰੀ ਸਭਾਵਾਂ ਦੀਆਂ ਪਿੰਡ ਪੱਧਰ 'ਤੇ ਚੋਣਾਂ ਹੁੰਦੀਆਂ ਹੋਣ ਤਾਂ ਸਾਰੀਆਂ ਪਾਰਟੀਆਂ ਪੂਰਾ ਤਾਣ ਲਾ ਦਿੰਦੀਆਂ ਹਨ ਪਰ ਅਫ਼ਸੋਸ ਕਿ ਮੁੜ ਕੇ ਪੰਜ ਸਾਲ ਸਿਰ ਜੋੜ ਕੇ ਨਹੀਂ ਬੈਠਦੀਆਂ ਤਾਂ ਜੋ ਸਭਾਵਾਂ ਦਾ ਪੱਧਰ ਉੱਚਾ ਚੁੱਕਿਆ ਜਾ ਸਕੇ | ਉਨ੍ਹਾਂ ਕਿਹਾ ਕਿ ਖੇਤੀਬਾੜੀ ਸਹਿਕਾਰੀ ਸਭਾਵਾਂ ਕਿਸਾਨਾਂ ਨੂੰ ਘੱਟ ਵਿਆਜ 'ਤੇ ਕਰਜ਼ੇ, ਖਾਦ, ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਸਪਲਾਈ ਕਰ ਸਕਦੀਆਂ ਹਨ ਪਰ ਬਹੁਤੀਆਂ ਖੇਤੀਬਾੜੀ ਸਹਿਕਾਰੀ ਸਭਾਵਾਂ ਉਦਾਸ ਹਨ ਕਿਉਂਕਿ ਇਨ੍ਹਾਂ ਸਭਾਵਾਂ ਨੂੰ ਇੰਸਪੈਕਟਰੀ ਰਾਜ ਅਤੇ ਸਰਕਾਰ ਦੀਆਂ ਗਲਤ ਨੀਤੀਆਂ ਇਕ ਤਰ੍ਹਾਂ ਨਿਗਲ ਚੁੱਕੀਆਂ ਹਨ | ਡਾ. ਚੱਕ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੋਲ ਸਹਿਕਾਰਤਾ ਮਹਿਕਮਾ ਹੈ ਅਤੇ ਮੁੱਖ ਮੰਤਰੀ ਦੀ ਰੁਝੇਵਿਆਂ ਭਰੀ ਜ਼ਿੰਦਗੀ ਹੋਣ ਕਾਰਨ ਅਫ਼ਸਰ ਵੀ ਬਹੁਤਾ ਧਿਆਨ ਨਹੀਂ ਦੇ ਰਹੇ |
Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਸੌਂਦ ਦੀ ਅਗਵਾਈ 'ਚ ਦਹੇੜੂ ਵਿਖੇ ਕਿਸਾਨ ਸਿਖਲਾਈ ਕੈਂਪ 24 ਨੂੰ ਅਗਲੀ ਖ਼ਬਰ ਸੰਤ ਬਾਬਾ ਅਮਰ ਸਿੰਘ ਅੰਨੀਆਂ ਵਾਲਿਆਂ ਦੀ ਸਾਲਾਨਾ ਬਰਸੀ ਮਨਾਈ
Ad Position 24