29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਛਪਾਰ ਕਾਨਫ਼ਰੰਸ ’ਤੇ ਕਰਨਗੇ ਸੰਬੋਧਨ ਹਲਕਾ ਦਾਖਾ ’ਚ ਮੇਲਾ ਛਪਾਰ ਕਾਨਫ਼ਰੰਸ 26 ਨੂੰ-ਜਸਕਰਨ ਦਿਉਲ

ਮੁੱਲਾਂਪੁਰ-ਦਾਖਾ, 29 ਅਗਸਤ (ਨਿਰਮਲ ਸਿੰਘ ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਹਲਕਾ ਦਾਖਾ ’ਚ ਇੰਚਾਰਜ ਜਸਕਰਨ ਸਿੰਘ ਦਿਉਲ, ਲੁਧਿਆਣਾ ਦਿਹਾਤੀ ਪ੍ਰਧਾਨ ਚੰਦ ਸਿੰਘ ਡੱਲਾ ਵਲੋਂ ਪਾਰਟੀ ਦੀ ਮੇਲਾ ਛਪਾਰ ਕਾਨਫ਼ਰੰਸ ਨੂੰ ਲੈ ਕੇ ਅੱਜ ਪ੍ਰੈੱਸ ਕਾਨਫ਼ਰੰਸ ਵਿਚ ਸਪੱਸ਼ਟ ਕੀਤਾ ਕਿ ਹਲਕਾ ਦਾਖਾ ’ਚ ਮੇਲਾ ਛਪਾਰ ਵਿਖੇ 26 ਸਤੰਬਰ ਨੂੰ ਅਕਾਲੀ ਦਲ (ਬ) ਦੀ ਕਾਨਫ਼ਰੰਸ ਨੂੰ ਸੀਨੀਅਰ ਲੀਡਰਸ਼ਿਪ ਦੇ ਨਾਲ-ਨਾਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵੀ ਸੰਬੋਧਨ ਕੀਤਾ ਜਾਵੇਗਾ। ਜਸਕਰਨ ਸਿੰਘ ਦਿਉਲ ਨੇ ਦੱਸਿਆ ਕਿ ਆਗਾਮੀ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਹਲਕਾ ਦਾਖਾ ’ਚ ਵੋਟਰਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ, ਛਪਾਰ ਕਾਨਫਰੰਸ ਦਾ ਇਕੱਠ ਸ਼੍ਰੋਮਣੀ ਅਕਾਲੀ ਦਲ (ਬ) ਦੀ ਜਿੱਤ ਦਾ ਸੰਕੇਤ ਹੋਵੇਗਾ।

Ad Position 21
No active advertisement
ਅਜੀਤ ਡੈਸਕ 30-08-2026
ਮੁੱਲਾਂਪੁਰ-ਦਾਖਾ, 29 ਅਗਸਤ (ਨਿਰਮਲ ਸਿੰਘ ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਹਲਕਾ ਦਾਖਾ ’ਚ ਇੰਚਾਰਜ ਜਸਕਰਨ ਸਿੰਘ ਦਿਉਲ, ਲੁਧਿਆਣਾ ਦਿਹਾਤੀ ਪ੍ਰਧਾਨ ਚੰਦ ਸਿੰਘ ਡੱਲਾ ਵਲੋਂ ਪਾਰਟੀ ਦੀ ਮੇਲਾ ਛਪਾਰ ਕਾਨਫ਼ਰੰਸ ਨੂੰ ਲੈ ਕੇ ਅੱਜ ਪ੍ਰੈੱਸ ਕਾਨਫ਼ਰੰਸ ਵਿਚ ਸਪੱਸ਼ਟ ਕੀਤਾ ਕਿ ਹਲਕਾ ਦਾਖਾ ’ਚ ਮੇਲਾ ਛਪਾਰ ਵਿਖੇ 26 ਸਤੰਬਰ ਨੂੰ ਅਕਾਲੀ ਦਲ (ਬ) ਦੀ ਕਾਨਫ਼ਰੰਸ ਨੂੰ ਸੀਨੀਅਰ ਲੀਡਰਸ਼ਿਪ ਦੇ ਨਾਲ-ਨਾਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵੀ ਸੰਬੋਧਨ ਕੀਤਾ ਜਾਵੇਗਾ। ਜਸਕਰਨ ਸਿੰਘ ਦਿਉਲ ਨੇ ਦੱਸਿਆ ਕਿ ਆਗਾਮੀ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਹਲਕਾ ਦਾਖਾ ’ਚ ਵੋਟਰਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ, ਛਪਾਰ ਕਾਨਫਰੰਸ ਦਾ ਇਕੱਠ ਸ਼੍ਰੋਮਣੀ ਅਕਾਲੀ ਦਲ (ਬ) ਦੀ ਜਿੱਤ ਦਾ ਸੰਕੇਤ ਹੋਵੇਗਾ। ਦਿਉਲ ਨੇ ਦੱਸਿਆ ਕਿ ਜ਼ੋਨ ਇੰਚਾਰਜ ਹਰਿੰਦਰ ਸਿੰਘ ਈਸੇਵਾਲ, ਗੁਰਦੀਪ ਸਿੰਘ ਫੱਲੇਵਾਲ, ਅਮਨਦੀਪ ਸਿੰਘ ਤੂਰ ਸਵੱਦੀ, ਅੰਮ੍ਰਿਤਪਾਲ ਸਿੰਘ ਖੰਡੂਰ, ਗੁਰਿੰਦਰਜੀਤ ਸਿੰਘ ਰੂੰਮੀ, ਗੁਰਦੀਪ ਸਿੰਘ ਕਾਕਾ ਸਵੱਦੀ, ਜਗਦੀਪ ਸਿੰਘ ਦੀਪਾ ਮੋਹੀ ਨਾਲ ਪ੍ਰਮੁੱਖ ਆਗੂ ਜਗਦੀਸ ਸਿੰਘ ਗੋਰਸੀਆਂ, ਸੁਰਜੀਤ ਸਿੰਘ ਕੋਠੇ ਹਾਂਸ, ਐੱਸ.ਸੀ ਵਿੰਗ ਪ੍ਰਧਾਨ ਬਸੰਤ ਸਿੰਘ, ਬੀ.ਸੀ. ਵਿੰਗ ਪ੍ਰਧਾਨ ਸਿਕੰਦਰ ਸਿੰਘ, ਇਸਤਰੀ ਵਿੰਗ ਪ੍ਰਧਾਨ ਸੁਖਵਿੰਦਰ ਕੌਰ, ਸਰਕਲ ਪ੍ਰਧਾਨ ਸੁਰਿੰਦਰ ਸਿੰਘ ਲਤਾਲਾ, ਸੁਸ਼ੀਲ ਵਿੱਕੀ ਚੌਧਰੀ, ਹਰਪਾਲ ਸਿੰਘ ਕੋਠੇ ਹਾਂਸ, ਸੁਖਦੇਵ ਸਿੰਘ ਰਕਬਾ, ਦਵਿੰਦਰ ਸਿੰਘ ਭਨੋਹੜ, ਚੇਅਰਮੈਨ ਗੁਰਮੁੱਖ ਸਿੰਘ ਲਤਾਲਾ, ਰਾਜਸੀ ਮਾਮਲੇ ਕਮੇਟੀ ਮੈਂਬਰ ਡਾ: ਸੁਖਪਾਲ ਸਿੰਘ ਸੇਖੋਂ ਤੇ ਬਲਦੇਵ ਸਿੰਘ ਬੀੜ ਗਗੜਾ ਦੀ ਅਗਵਾਈ ਹੇਠ ਜ਼ੋਨ ਪੱਧਰੀ ਮੀਟਿੰਗਾਂ ਕਰਕੇ ਮੇਲਾ ਛਪਾਰ ਕਾਨਫ਼ਰੰਸ ਦੀ ਪੂਰੀ ਰੂਪ-ਰੇਖਾ ਉਲੀਕੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਈ ਵਰ੍ਹਿਆਂ ਬਾਅਦ ਹੋਣ ਜਾ ਰਹੀ ਸ਼੍ਰੋਮਣੀ ਅਕਾਲੀ ਦਲ (ਬ) ਦੀ ਛਪਾਰ ਕਾਨਫਰੰਸ ਮੌਕੇ 10 ਹਜ਼ਾਰ ਤੋਂ ਵੱਧ ਪਾਰਟੀ ਵਰਕਰਾਂ, ਵੋਟਰਾਂ ਦੇ ਇਕੱਠ ਦੀ ਉਮੀਦ ਹੈ।
Ad Position 22
No active advertisement
ਪਿਛਲੀ ਖ਼ਬਰ ਪਾਇਲ ਬਾਰ ਐਸੋਸੀਏਸ਼ਨ ਦੀ ਪ੍ਰਧਾਨਗੀ ਲਈ ਐਡਵੋਕੇਟ ਪਿ੍ਰਤਪਾਲ ਸਿੰਘ ਰਿਟੋਲ ਨੇ ਕਾਗਜ਼ ਭਰੇ ਅਗਲੀ ਖ਼ਬਰ ਐਨ.ਐਸ.ਐਸ. ਯੂਨਿਟ ਵਲੋਂ ਰਾਸ਼ਟਰੀ ਖੇਡ ਦਿਵਸ ਮਨਾਇਆ
Ad Position 24