29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਪਾਇਲ ਬਾਰ ਐਸੋਸੀਏਸ਼ਨ ਦੀ ਪ੍ਰਧਾਨਗੀ ਲਈ ਐਡਵੋਕੇਟ ਪਿ੍ਰਤਪਾਲ ਸਿੰਘ ਰਿਟੋਲ ਨੇ ਕਾਗਜ਼ ਭਰੇ

ਪਾਇਲ, 29 ਅਗਸਤ (ਰਜਿੰਦਰ ਸਿੰਘ, ਨਿਜ਼ਾਮਪੁਰ)-ਪਾਇਲ ਬਾਰ ਐਸਸ਼ੀਏਸ਼ਨ ਦੇ ਅਹੁੱਦੇਦਾਰਾਂ ਦੀ ਚੋਣ ਲਈ 11 ਸਤੰਬਰ ਨੂੰ ਪੈਣ ਵਾਲੀਆਂ ਵੋਟਾਂ ਲਈ ਬਾਰ ਐਸਸ਼ੀਏਸ਼ਨ ਦੇ ਵਕੀਲਾਂ ਵੱਲੋਂ ਵੱਖ-ਵੱਖ ਅਹੁੱਦਿਆ ਲਈ ਨੋਮੀਨੇਸ਼ਨ ਪੇਪਰ ਦਾਖਲ ਕੀਤੇ ਗਏ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਰਿਟਾਨਿੰਗ ਅਫਸਰ ਐਡਵੋਕੇਟ ਦਰਸਨ ਸਿੰਘ ਸੰਧੂ, ਏ.

Ad Position 21
No active advertisement
ਅਜੀਤ ਡੈਸਕ 30-08-2026
ਪਾਇਲ, 29 ਅਗਸਤ (ਰਜਿੰਦਰ ਸਿੰਘ, ਨਿਜ਼ਾਮਪੁਰ)-ਪਾਇਲ ਬਾਰ ਐਸਸ਼ੀਏਸ਼ਨ ਦੇ ਅਹੁੱਦੇਦਾਰਾਂ ਦੀ ਚੋਣ ਲਈ 11 ਸਤੰਬਰ ਨੂੰ ਪੈਣ ਵਾਲੀਆਂ ਵੋਟਾਂ ਲਈ ਬਾਰ ਐਸਸ਼ੀਏਸ਼ਨ ਦੇ ਵਕੀਲਾਂ ਵੱਲੋਂ ਵੱਖ-ਵੱਖ ਅਹੁੱਦਿਆ ਲਈ ਨੋਮੀਨੇਸ਼ਨ ਪੇਪਰ ਦਾਖਲ ਕੀਤੇ ਗਏ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਰਿਟਾਨਿੰਗ ਅਫਸਰ ਐਡਵੋਕੇਟ ਦਰਸਨ ਸਿੰਘ ਸੰਧੂ, ਏ. ਆਰ. ਓ ਚਮਕੌਰ ਸਿੰਘ ਅਤੇ ਏ. ਆਰ. ਓ ਅਭੈਪਾਲ ਬੈਕਟਰ ਨੇ ਦੱਸਿਆ ਕਿ ਕਿ ਬਾਰ ਕੌਸਲ ਪਾਇਲ ਦੇ ਅਹੁੱਦੇਦਾਰਾਂ ਲਈ ਅੱਜ ਆਖਰੀ ਦਿਨ ਵਕੀਲਾਂ ਵੱਲੋਂ ਵੱਖ-ਵੱਖ ਅਹੁੱਦਿਆ ਲਈ ਕਾਗਜ ਦਾਖਲ ਕੀਤੇ ਹਨ। ਜਿਨ੍ਹਾਂ ਦੀ ਪੜਤਾਲ 31 ਅਗਸਤ ਨੂੰ ਕੀਤੀ ਜਾਵੇਗੀ ਅਤੇ ਇਸ ਚੋਣ ਲਈ 11 ਸਤੰਬਰ ਨੂੰ ਵੋਟਾਂ ਪੈਣਗੀਆਂ। ਉਨ੍ਹਾਂ ਅੱਗੇ ਦੱਸਿਆ ਕਿ ਅੱਜ ਬਾਰ ਕੋਸ਼ਲ ਦੀ ਪ੍ਰਧਾਨਗੀ ਲਈ ਐਡਵੋਕੇਟ ਪਿ੍ਰਤਪਾਲ ਸਿੰਘ ਰਿਟੋਲ ਅਤੇ ਜੁਆਇੰਟ ਸੈਕਟਰੀ ਲਈ ਜੋਤਸਨਾ ਵੱਲੋਂ ਕਾਗਜਾਤ ਦਾਖਲ ਕੀਤੇ ਗਏ ਹਨ। ਜਿਨ੍ਹਾਂ ਨਾਲ ਹੁਣ ਬਾਰ ਐਸੋਸ਼ੀਏਸ਼ਨ ਦੇ ਅੁਹੱਦੇਦਾਰਾਂ ਦੀ ਚੋਣ ਲਈ ਕੁਲ 9 ਉਮੀਦਵਾਰ ਮੈਦਾਨ ਵਿੱਚ ਹਨ ਅਤੇ ਪ੍ਰਧਾਨਗੀ ਦੀ ਚੋਣ ਲਈ ਐਡਵੋਕੇਟ ਭਵਪ੍ਰੀਤ ਸਿੰਘ ਮੁੰਡੀ ਅਤੇ ਐਡਵੋਕੇਟ ਪਿ੍ਰਤਪਾਲ ਸਿੰਘ ਰਿਟੋਲ ਮੈਦਾਨ ਵਿੱਚ ਹਨ। ਇਸ ਮੌਕੇ ਐਡਵੋਕੇਟ ਸਰਬਜੀਤ ਸਿੰਘ ਗਿੱਲ ਸਿਹੋੜਾ, ਐਡਵੋਕੇਟ ਗੁਰਦਰਸ਼ਨ ਸਿੰਘ ਧਾਲੀਵਾਲ, ਐਡਵੋਕੇਟ ਸ਼ਮਸੇਰ ਸਿੰਘ ਗਿੱਲ, ਐਡਵੋਕੇਟ ਡੀ. ਕੇ ਸ਼ਰਮਾ, ਐਡਵੋਕੇਟ ਮਨਦੀਪ ਸਿੰਘ ਖੱਟੜਾ, ਐਡਵੋਕੇਟ ਮਨਪ੍ਰੀਤ ਸਿੰਘ ਜੱਖੂ, ਐਡਵੋਕੇਟ ਰਣਪ੍ਰੀਤ ਸਿੰਘ ਟਿਵਾਣਾ, ਐਡਵੋਕੇਟ ਗੁਰਸੇਵਕ ਸਿੰਘ, ਐਡਵੋਕੇਟ ਗੁਰਮੁੱਖ ਸਿੰਘ, ਐਡਵੋਕੇਟ ਗੁਰਕੀਰਤ ਸਿੰਘ, ਐਡਵੋਕੇਟ ਇਸ਼ਟਪ੍ਰੀਤ ਸਿੰਘ ਖੱਟੜਾ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਯਾਦੂ ਨੇ ਅਕਾਲੀ ਦਲ ਦੇ ਐੱਸ. ਸੀ. ਵਿੰਗ ਖੰਨਾ ਦੀ ਕੋਰ ਕਮੇਟੀ ਦਾ ਕੀਤਾ ਐਲਾਨ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਛਪਾਰ ਕਾਨਫ਼ਰੰਸ ’ਤੇ ਕਰਨਗੇ ਸੰਬੋਧਨ ਹਲਕਾ ਦਾਖਾ ’ਚ ਮੇਲਾ ਛਪਾਰ...
Ad Position 24