ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀ ਬੜਿੰਗਾ ਵਿਖੇ ਜ਼ਿਲ੍ਹਾ ਪੱਧਰੀ ਨੈੱਟਬਾਲ ਮੁਕਾਬਲੇ ਸੰਪੰਨ
ਰਾਏਕੋਟ, 29 ਅਗਸਤ (ਬਲਵਿੰਦਰ ਸਿੰਘ ਲਿੱਤਰ)-70ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ 2026-27 ਤਹਿਤ ਜ਼ਿਲ੍ਹਾ ਲੁਧਿਆਣਾ ਪੱਧਰੀ ਨੈੱਟਬਾਲ ਮੁਕਾਬਲੇ ਪੀ. ਐੱਮ.
ਰਾਏਕੋਟ, 29 ਅਗਸਤ (ਬਲਵਿੰਦਰ ਸਿੰਘ ਲਿੱਤਰ)-70ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ 2026-27 ਤਹਿਤ ਜ਼ਿਲ੍ਹਾ ਲੁਧਿਆਣਾ ਪੱਧਰੀ ਨੈੱਟਬਾਲ ਮੁਕਾਬਲੇ ਪੀ.ਐੱਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀ ਬੜਿੰਗਾ ਵਿਖੇ ਸਫ਼ਲਤਾ ਪੂਰਵਕ ਨੇਪਰੇ ਚੜ੍ਹੇ। ਇਸ ਖੇਡ ਮੁਕਾਬਲਿਆਂ ਦੌਰਾਨ ਵੱਖ-ਵੱਖ ਸਕੂਲਾਂ ਦੇ ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਵਿਚ ਮੇਜ਼ਬਾਨ ਸਕੂਲ ਭੈਣੀ ਬੜਿੰਗਾ ਦੇ ਖਿਡਾਰੀਆਂ ਦਾ ਦਬਦਬਾ ਕਾਇਮ ਰਿਹਾ। ਨੈੱਟਬਾਲ ਅੰਡਰ-14 (ਲੜਕਿਆਂ) ਦੇ ਵਰਗ ਵਿਚ ਪੀ.ਐੱਮ. ਸ਼੍ਰੀ ਸ.ਸ.ਸ. ਸਕੂਲ ਭੈਣੀ ਬੜਿੰਗਾ ਦੀ ਟੀਮ ਨੇ ਪਹਿਲਾਂ ਸਥਾਨ, ਜੀ.ਐੱਚ.ਜੀ. ਬੋਕਲਸਾ ਪ੍ਰਾਇਮਰੀ ਸਕੂਲ ਮੰਡੀ ਬਹਾਦਰਗੜ੍ਹ ਨੇ ਦੂਜਾ ਅਤੇ ਜੀਅਸ ਸੈਕਰਟ ਹਾਰਟ ਸਕੂਲ ਲੁਧਿਆਣਾ ਨੇ ਤੀਜਾ ਸਥਾਨ, (ਲੜਕੇ) ਅੰਡਰ-17 ਵਰਗ ਵਿਚ ਪੀ.ਐੱਮ. ਸ਼੍ਰੀ ਸ.ਸ.ਸ. ਸਕੂਲ ਭੈਣੀ ਬੜਿੰਗਾ ਨੇ ਪਹਿਲਾ, ਜੀ.ਐੱਚ.ਜੀ ਖ਼ਾਲਸਾ ਸ.ਸ. ਸਕੂਲ ਮੰਡੀ ਬਹਾਦਰਗੜ੍ਹ ਨੇ ਦੂਜਾ ਅਤੇ ਪੀ.ਡੀ.ਏ.ਵੀ. ਪਬਲਿਕ ਸਕੂਲ ਲੁਧਿਆਣਾ ਨੇ ਤੀਜਾ ਸਥਾਨ, ਅੰਡਰ-19 (ਲੜਕੇ ) ਮੁਕਾਬਲੇ ਵਿਚ ਪੀ.ਐੱਮ. ਸ਼੍ਰੀ ਸ.ਸ.ਸ. ਸਕੂਲ ਭੈਣੀ ਬੜਿੰਗਾ ਨੇ ਪਹਿਲਾ, ਜੀ.ਐੱਚ.ਜੀ. ਖਾਲਸਾ ਸ.ਸ. ਸਕੂਲ ਮੰਡੀ ਬਹਾਦਰਗੜ੍ਹ ਨੇ ਦੂਜਾ ਅਤੇ ਸਨਮਤੀ ਵਿਮਲ ਜੈਨ ਸ.ਸ. ਸਕੂਲ ਜਗਰਾਉਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਨੈੱਟਬਾਲ ਅੰਡਰ-14 (ਲੜਕੀਆਂ) ਦੇ ਗਰੁੱਪ ਵਿਚ ਪੀ.ਐੱਮ. ਸ਼੍ਰੀ ਸ.ਸ.ਸ.ਸ. ਭੈਣੀ ਬੜਿੰਗਾ, ਜੀ.ਐੱਚ.ਜੀ. ਖ਼ਾਲਸਾ ਸ.ਸ. ਸਕੂਲ ਮੰਡੀ ਬਹਾਦਰਗੜ੍ਹ ਅਤੇ ਜੀਅਸ ਸੈਕਰਟ ਹਾਰਟ ਸਕੂਲ ਲੁਧਿਆਣਾ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ, ਜਦਕਿ ਅੰਡਰ-17 (ਲੜਕੀਆਂ) ਦੇ ਵਰਗ ਵਿਚ ਪੀ.ਐੱਮ. ਸ਼੍ਰੀ ਸ.ਸ.ਸ. ਸਕੂਲ ਭੈਣੀ ਬੜਿੰਗਾ ਨੇ ਪਹਿਲਾ ਸਥਾਨ, ਸਰਕਾਰੀ ਹਾਈ ਸਕੂਲ ਲਲਹੇੜੀ ਨੇ ਦੂਜਾ ਅਤੇ ਜੀ.ਐੱਚ.ਜੀ. ਖਾਲਸਾ ਸ.ਸ. ਸਕੂਲ ਮੰਡੀ ਬਹਾਦਰਗੜ੍ਹ ਨੇ ਤੀਜਾ ਸਥਾਨ, ਅੰਡਰ-19 (ਲੜਕੀਆਂ) ਦੇ ਮੁਕਾਬਲੇ ਦੌਰਾਨ ਜੀ.ਐੱਚ.ਜੀ. ਖਾਲਸਾ ਸ.ਸ. ਸਕੂਲ ਮੰਡੀ ਬਹਾਦਰਗੜ੍ਹ ਨੇ ਪਹਿਲਾ, ਜੀਅਸ ਸੈਕਰਟ ਹਾਰਟ ਸਕੂਲ ਲੁਧਿਆਣਾ ਦੀ ਟੀਮ ਨੇ ਦੂਜਾ ਅਤੇ ਸਰਕਾਰੀ ਹਾਈ ਸਕੂਲ ਲਲਹੇੜੀ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਟੂਰਨਾਮੈਂਟ ਦੌਰਾਨ ਪੀ.ਐੱਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀ ਬੜਿੰਗਾ ਦੇ ਖਿਡਾਰੀਆਂ ਨੇ ਲੜਕਿਆਂ ਦੇ ਤਿੰਨੋਂ ਵਰਗਾਂ (ਅੰਡਰ-14, 17, 19) ਅਤੇ ਲੜਕੀਆਂ ਦੇ ਅੰਡਰ-14 ਤੇ ਅੰਡਰ-17 ਵਰਗਾਂ ਵਿਚ ਪਹਿਲਾ ਸਥਾਨ ਹਾਸਲ ਕਰਕੇ ਓਵਰਆਲ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਦਕਿ ਜੀ.ਐੱਚ.ਜੀ. ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੰਡੀ ਬਹਾਦਰਗੜ੍ਹ ਦੀਆਂ ਲੜਕੀਆਂ ਨੇ ਅੰਡਰ-19 ਵਰਗ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਟੂਰਨਾਮੈਂਟ ਦੇ ਅਖ਼ੀਰ ਵਿਚ ਜੇਤੂ ਟੀਮਾਂ ਅਤੇ ਖਿਡਾਰੀਆਂ ਨੂੰ ਇਨਾਮ ਵੰਡੇ ਗਏ। ਇਸ ਮੌਕੇ ਪ੍ਰਿੰਸੀਪਲ ਧਰਮਪਾਲ ਸਿੰਘ ਆਂਡਲੂ ਵਲੋਂ ਖਿਡਾਰੀਆਂ ਦੀ ਖੇਡ ਭਾਵਨਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਭਵਿੱਖ ਵਿੱਚ ਹੋਰ ਮਿਹਨਤ ਕਰਨ ਅਤੇ ਖੇਡਾਂ ਦੇ ਖੇਤਰ ਵਿਚ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਮਾ.ਸੁਰਜੀਤ ਸਿੰਘ ਕਲਸੀਆਂ, ਰਛਪਾਲ ਸਿੰਘ ਡੀ.ਪੀ.ਈ., ਕਿਰਨਜੀਤ ਕੌਰ ਤਾਜਪੁਰ, ਕਿਰਨਜੀਤ ਕੌਰ ਰਾਮਗੜ੍ਹ, ਚਮਕੌਰ ਸਿੰਘ, ਬਹਾਦਰ ਸਿੰਘ, ਪਰਮਜੀਤ ਕੌਰ ਸਨਮਤੀ ਵਿਮਲ ਜੈਨ ਸਕੂਲ ਜਗਰਾਉਂ, ਕਰਨਵੀਰ ਸਿੰਘ ਭੈਣੀ ਬੜਿੰਗਾ, ਚੇਅਰਮੈਨ ਪੰਚ ਜਸਵੰਤ ਸਿੰਘ ਭੈਣੀ ਬੜਿੰਗਾ, ਲੈਕਚਰਾਰ ਰਮਨਦੀਪ ਸਿੰਘ, ਲੈਕਚਰਾਰ ਜਗਜੀਤ ਸਿੰਘ, ਲੈਕਚਰਾਰ ਹਰਪ੍ਰੀਤ ਕੌਰ, ਕੁਲਦੀਪ ਸਿੰਘ, ਮਲਕੀਤ ਸਿੰਘ, ਰਾਮਪਿਆਰਾ ਜੋਸ਼ੀ (ਕਮੇਟੀ ਮੈਂਬਰ), ਚਮਕੌਰ ਸਿੰਘ, ਸੁਰਜੀਤ ਸਿੰਘ ਕੋਚ, ਲੈਕਚਰਾਰ ਅਮਨਦੀਪ ਕੌਰ, ਗੁਰਮੀਤ ਸਿੰਘ ਆਦਿ ਹਾਜ਼ਰ ਸਨ।