ਅਹਿਮਦਗੜ੍ਹ, 23 ਸਤੰਬਰ (ਸੁਖਜੀਤ ਸਿੰਘ ਖੇੜਾ) - ਮਾਇਆ ਦੇਵੀ ਗੋਇਲ ਪਬਲਿਕ ਸਕੂਲ, ਪੋਹੀੜ ਵਿਖੇ ਵਿਸ਼ਵ ਪੰਜਾਬੀ ਦਿਵਸ ਮਨਾਇਆ ਗਿਆ | ਇਸ ਮੌਕੇ ਸਾਰੇ ਹੀ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਜਿਨ੍ਹਾਂ ਦਾ ਵਿਸ਼ਾ ਸਿਰਫ਼ ਪੰਜਾਬੀ ਮਾਂ ਬੋਲੀ ਹੀ ਰਿਹਾ ਵਿਚ ਭਾਗ ਲਿਆ | ਐਲ.ਕੇ.ਜੀ. ਅਤੇ ਯੂ.ਕੇ.ਜੀ. ਦੇ ਵਿਦਿਆਰਥੀਆਂ ਨੇ ਸ਼ੁੱਧ ਸ਼ਬਦ ਜੋੜ ਗਤੀਵਿਧੀ ਵਿਚ ਹਿੱਸਾ ਲਿਆ | ਕਲਾਸ 1-2 ਦੇ ਵਿਦਿਆਰਥੀਆਂ ਲਈ ਬੋਲ ਲਿਖਤ, ਕਲਾਸ 3-4 ਲਈ ਕਵਿਤਾ ਉਚਾਰਨ, ਕਲਾਸ 5-6 ਲਈ ਨਿਬੰਧ ਲੇਖਣ, ਕਲਾਸ 7-8 ਲਈ ਕਹਾਣੀ ਲੇਖਣ, ਕਲਾਸ 9-10 ਲਈ ਪੋਸਟਰ ਬਣਾਉਣਾ ਅਤੇ ਕਲਾਸ 11-12 ਲਈ ਨਾਅਰਾ ਲਿਖਣ ਦੇ ਮੁਕਾਬਲੇ ਕਰਵਾਏ ਗਏ | ਇਸ ਦੇ ਨਾਲ, ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਨੇ ਇੱਕ ਪੇਜ ਗੁਰਮੁਖੀ ਲਿਪੀ (ੳ ਤੋਂ ੜ) ਲਿਖਿਆ ਅਤੇ ਇਸ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਾਟਾਂ ਉੱਤੇ ਸਾਂਝਾ ਕੀਤਾ | ਸਕੂਲ ਦੀ ਪਿ੍ੰਸੀਪਲ ਨਵਦੀਪ ਵਰਮਾ ਅਤੇ ਸੀ.ਈ.ਓ. ਲਖਬੀਰ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨੇ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਨੂੰ ਪ੍ਰੋਤਸਾਹਨ ਦੇਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ |