31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਸਮਰਾਲਾ ਵਿਖੇ ਪੱਤਰਕਾਰਾਂ 'ਤੇ ਝੂਠਾ ਪਰਚਾ ਦਰਜ ਕਰਨ 'ਤੇ ਧਰਨਾ ਅੱਜ

Ad Position 21
No active advertisement
ਅਜੀਤ ਡੈਸਕ 24-09-2025
ਸਮਰਾਲਾ/ਮਾਛੀਵਾੜਾ ਸਾਹਿਬ, 23 ਸਤੰਬਰ (ਗੋਪਾਲ ਸੋਫ਼ਤ, ਕੁਲਵਿੰਦਰ ਸਿੰਘ, ਰਾਜਦੀਪ ਸਿੰਘ ਅਲਬੇਲਾ)-ਤਹਿਸੀਲ ਸਮਰਾਲਾ ਦੇ ਸਮੂਹ ਪੱਤਰਕਾਰਾਂ ਦੀ ਇੱਕ ਮੀਟਿੰਗ ਕਲੱਬ ਦੇ ਪ੍ਰਧਾਨ ਗੁਰਮਿੰਦਰ ਸਿੰਘ ਗਰੇਵਾਲ ਅਤੇ ਚੇਅਰਮੈਨ ਰਾਮ ਗੋਪਾਲ ਸੋਫਤ ਦੀ ਪ੍ਰਧਾਨਗੀ ਵਿਚ ਹੋਈ | ਮੀਟਿੰਗ ਵਿਚ ਸਮਰਾਲਾ ਦੇ ਪੱਤਰਕਾਰਾਂ 'ਤੇ ਪੁਲਿਸ ਵਲੋਂ ਝੂਠਾ ਪਰਚਾ ਦਰਜ ਕਰਨ ਦੀ ਨਿਖੇਧੀ ਕੀਤੀ ਗਈ | ਮੀਟਿੰਗ ਵਿਚ ਫ਼ੈਸਲਾ ਹੋਇਆ ਕਿ ਝੂਠਾ ਪਰਚਾ ਦਰਜ ਕਰਨ ਦੇ ਰੋਸ ਵਜੋਂ ਸਮੂਹ ਪੱਤਰਕਾਰ ਸਵੇਰੇ 10 ਵਜੇ ਐਸ. ਡੀ. ਐਮ. ਦਫ਼ਤਰ ਦੇ ਬਾਹਰ ਧਰਨਾ ਦੇਣਗੇ ਅਤੇ ਮੰਗ ਕੀਤੀ ਜਾਵੇਗੀ ਕਿ ਇਹ ਪਰਚਾ ਰੱਦ ਕੀਤਾ ਜਾਵੇ | ਪ੍ਰਧਾਨ ਗਰੇਵਾਲ ਨੇ ਦੱਸਿਆ ਕਿ 2 ਸੀਨੀਅਰ ਪੱਤਰਕਾਰ ਰਿੱਕੀ ਭਾਰਦਵਾਜ ਅਤੇ ਮਾਈਕਲ 'ਤੇ ਪੁਲਿਸ ਨੇ ਦਬਾਅ ਹੇਠ ਆ ਕੇ ਝੂਠਾ ਪਰਚਾ ਦਰਜ ਕੀਤਾ ਹੈ ਜਿਸ ਕਾਰਨ ਪੱਤਰਕਾਰਾਂ ਤੋਂ ਇਲਾਵਾ ਆਮ ਲੋਕਾਂ ਤੇ ਜਥੇਬੰਦੀਆਂ ਵਿਚ ਰੋਸ ਦੇਖਣ ਨੂੰ ਮਿਲ ਰਿਹਾ ਹੈ | ਸਮਰਾਲਾ ਬਾਰ ਐਸੋਸੀਏਸ਼ਨ ਦੇ ਸਮੂਹ ਵਕੀਲ ਭਾਈਚਾਰੇ ਵੱਲੋਂ ਵੀ ਮੀਟਿੰਗ ਕਰ ਪੱਤਰਕਾਰਾਂ 'ਤੇ ਹੋਏ ਝੂਠੇ ਪਰਚੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ | ਇਸੇ ਤਰ੍ਹਾਂ ਬਾਰ ਐਸੋਸੀਏਸ਼ਨ ਵਲੋਂ ਅੱਧੇ ਦਿਨ ਦੀ ਹੜਤਾਲ 'ਤੇ ਜਾ ਕੇ ਪੱਤਰਕਾਰਾਂ ਦੇ ਸੰਘਰਸ਼ ਵਿਚ ਡੱਟ ਕੇ ਸਾਥ ਦੇਣ ਦਾ ਐਲਾਨ ਕੀਤਾ ਹੈ | ਬਾਰ ਐਸੋ. ਦੇ ਉਪ ਪ੍ਰਧਾਨ ਵਿਪਨ ਖੇੜਾ ਨੇ ਕਿਹਾ ਕਿ ਸਮੂਹ ਵਕੀਲ ਭਾਈਚਾਰਾ ਲੋਕਤੰਤਰ ਦੇ ਚੌਥੇ ਥੰਮ ਪ੍ਰੈਸ 'ਤੇ ਹੋਏ ਪਰਚੇ ਨੂੰ ਰੱਦ ਕਰਵਾਉਣ ਲਈ ਰੋਸ ਧਰਨੇ ਵਿਚ ਸ਼ਾਮਲ ਹੋਵੇਗਾ | ਮੀਟਿੰਗ ਵਿਚ ਸਾਬਕਾ ਪ੍ਰਧਾਨ ਅਨਿਲ ਗੁਪਤਾ, ਐਸ. ਐਸ. ਸੇਖੋਂ, ਬਿੰਨੀ ਮਹਾਜਨ, ਸਤਿੰਦਰਮੋਹਣ ਸਿੰਘ, ਬਲਵਿੰਦਰ ਕੌਰ, ਲਖਵੀਰ ਸਿੰਘ ਬਘੌਰ, ਰੁਪਿੰਦਰ ਸਿੰਘ (ਸਾਰੇ ਵਕੀਲ) ਤੋਂ ਇਲਾਵਾ ਸਰਪ੍ਰਸਤ ਕੇ. ਐੱਨ. ਸੇਠੀ, ਸੰਜੇ ਗਰਗ, ਰਾਮਦਾਸ ਬੰਗੜ, ਗੁਰਦੀਪ ਸਿੰਘ ਟੱਕਰ, ਗੋਬਿੰਦ ਕਿਸ਼ੋਰ, ਸੰਦੀਪ ਸ਼ਰਮਾ, ਬਲਜੀਤ ਸਿੰਘ ਬਘੌਰ, ਕੁਲਵਿੰਦਰ ਸਿੰਘ, ਦਰਸ਼ਪ੍ਰੀਤ ਸਿੰਘ ਬੱਤਰਾ, ਰਾਜਦੀਪ ਸਿੰਘ ਅਲਬੇਲਾ, ਸੁਰਜੀਤ ਵਿਸ਼ਾਦ, ਸੁਨੀਲ ਕੁਮਾਰ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ 3 ਗਿ੍ਫ਼ਤਾਰ ਅਗਲੀ ਖ਼ਬਰ ਸੀਟੂ ਵੀ ਪੱਤਰਕਾਰ ਭਾਈਚਾਰੇ ਦਾ ਸਾਥ ਦੇਵੇਗੀ
Ad Position 24