02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਏ. ਐਸ. ਕਾਲਜ ਖੰਨਾ ਦੀ ਬਾਇਓਲੋਜੀ ਐਸੋਸੀਏਸ਼ਨ ਵਲੋਂ ਵਰਮੀਕੰਪੋਸਟਿੰਗ ਵਰਕਸ਼ਾਪ

Ad Position 21
No active advertisement
ਅਜੀਤ ਡੈਸਕ 25-09-2025
ਖੰਨਾ, 24 ਸਤੰਬਰ (ਹਰਜਿੰਦਰ ਸਿੰਘ ਲਾਲ)-ਅੱਜ ਏ. ਐਸ. ਕਾਲਜ, ਖੰਨਾ ਦੀ ਬਾਇਓਲੋਜੀ ਐਸੋਸੀਏਸ਼ਨ ਵੱਲੋਂ ਵਰਮੀਕੰਪੋਸਟਿੰਗ - ਵਰਕਸ਼ਾਪ ਅਤੇ ਪ੍ਰਦਰਸ਼ਨੀ ਲਗਾਈ ਗਈ | ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਵਰਮੀਕੰਪੋਸਟਿੰਗ ਤਕਨੀਕਾਂ, ਇਸ ਦੇ ਉਪਕਰਨਾਂ ਅਤੇ ਇਕ ਟਿਕਾਊ ਵਾਤਾਵਰਨ ਲਈ ਇਸ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਸੀ | ਕਾਲਜ ਪਿ੍ੰਸੀਪਲ ਡਾ. ਕੇ. ਕੇ. ਸ਼ਰਮਾ ਨੇ ਕਿਹਾ ਕਿ ਕਾਲਜ ਵਿਚ 10 ਗੁਣਾ 24 ਫੁੱਟ ਦਾ ਵਰਮੀਕੰਪੋਸਟਿੰਗ ਸ਼ੈੱਡ ਪੂਰੀ ਤਰ੍ਹਾਂ ਕਾਰਜਸ਼ੀਲ ਹੈ, ਜੋ ਵਾਤਾਵਰਣ ਅਨੁਕੂਲ ਪਹਿਲਕਦਮੀ ਦੇ ਹਿੱਸੇ ਵਜੋਂ ਅਕਾਦਮਿਕ ਖੋਜ ਅਤੇ ਸਮਾਜਿਕ ਜਾਗਰੂਕਤਾ ਦੇ ਦੋਹਰੇ ਟੀਚਿਆਂ ਦੀ ਪੂਰਤੀ ਕਰਦਾ ਹੈ | ਇਸ ਤੋਂ ਇਲਾਵਾ, ਰਾਸ਼ਟਰੀ ਸਿੱਖਿਆ ਨੀਤੀ (ਐਨ. ਈ. ਪੀ.) 2020 ਨੂੰ ਲਾਗੂ ਕਰਨ ਵਜੋਂ ਕਾਲਜ ਨੇ ਬੀ.ਐਸ.ਸੀ. (ਐਫ. ਵਾਈ. ਯੂ. ਪੀ.) ਵਿਦਿਆਰਥੀਆਂ ਲਈ ਹੁਨਰ ਵਧਾਉਣ ਦੇ ਕੋਰਸ ਵਜੋਂ ਵਰਮੀਕੰਪੋਸਟਿੰਗ ਦੀ ਸ਼ੁਰੂਆਤ ਵੀ ਕੀਤੀ ਹੈ | ਵਰਕਸ਼ਾਪ ਦੌਰਾਨ ਜੀਵ ਵਿਗਿਆਨ ਵਿਭਾਗ ਦੇ ਮੁਖੀ ਡਾ. ਚਰਨ ਕੁਮਾਰ ਨੇ ਵਰਮੀਕੰਪੋਸਟਿੰਗ ਦੀ ਪੂਰੀ ਪ੍ਰਕਿਰਿਆ ਅਤੇ ਪੌਦਿਆਂ ਲਈ ਇਸ ਕੁਦਰਤੀ ਖਾਦ ਦੀ ਵਰਤੋਂ ਦੇ ਫਾਇਦਿਆਂ ਬਾਰੇ ਦੱਸਿਆ | ਇਸ ਤੋਂ ਬਾਅਦ ਵਿਦਿਆਰਥੀਆਂ ਨੇ ਕਾਲਜ ਦੀ ਵਰਮੀਕੰਪੋਸਟਿੰਗ ਯੂਨਿਟ ਦਾ ਦੌਰਾ ਕੀਤਾ ਅਤੇ ਵਰਮੀਕੰਪੋਸਟਿੰਗ ਤਕਨੀਕਾਂ ਬਾਰੇ ਪ੍ਰਤੱਖ ਗਿਆਨ ਪ੍ਰਾਪਤ ਕੀਤਾ | ਡਾ. ਕੇ.ਕੇ. ਸ਼ਰਮਾ ਨੇ ਫੈਕਲਟੀ ਮੈਂਬਰਾਂ ਡਾ. ਬਲਵਿੰਦਰ ਕੁਮਾਰ, ਪ੍ਰੋ. ਰਵਿੰਦਰਜੀਤ ਸਿੰਘ, ਡਾ. ਦਿਨੇਸ਼ ਕੁਮਾਰ, ਡਾ. ਸ਼ਿਵ ਕੁਮਾਰ, ਪ੍ਰੋ. ਮਨੂ ਵਰਮਾ ਅਤੇ ਡਾ. ਮਨਪ੍ਰੀਤ ਕੌਰ ਦੇ ਨਾਲ ਪ੍ਰਦਰਸ਼ਨੀ ਦਾ ਦੌਰਾ ਕੀਤਾ ਅਤੇ ਬਾਇਓਲੋਜੀ ਐਸੋਸੀਏਸ਼ਨ ਦੇ ਮੈਂਬਰਾਂ ਡਾ. ਚਰਨ ਕੁਮਾਰ, ਪ੍ਰੋ. ਆਭਾ ਮਹਿਤਾ, ਪ੍ਰੋ. ਸਿਮਰਨਜੋਤ ਕੌਰ ਅਤੇ ਪ੍ਰੋ. ਰਾਸ਼ੀ ਦੇ ਵਿਦਿਆਰਥੀਆਂ ਨੂੰ ਇਸ ਮਹੱਤਵਪੂਰਨ ਤਕਨੀਕ ਬਾਰੇ ਵਿਹਾਰਕ ਦਿ੍ਸ਼ਟੀਕੋਣ ਤੋਂ ਜਾਣੂ ਕਰਵਾਉਣ ਦੇ ਯਤਨਾਂ ਦੀ ਸ਼ਲਾਘਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਨਾਜਾਇਜ਼ ਅਸਲ੍ਹੇ ਸਮੇਤ ਵਿਅਕਤੀ ਕੀਤਾ ਕਾਬੂ ਅਗਲੀ ਖ਼ਬਰ ਸਮਰਾਲਾ ਦੇ ਪੱਤਰਕਾਰਾਂ ਵਿਰੁੱਧ ਦਰਜ ਕੇਸਾਂ ਦੇ ਵਿਰੋਧ 'ਚ ਰੋਸ ਧਰਨਾ
Ad Position 24