ਸਮਰਾਲਾ, 24 ਸਤੰਬਰ (ਗੋਪਾਲ ਸੋਫਤ/ਕੁਲਵਿੰਦਰ ਸਿੰਘ)-ਅੱਜ ਪੰਜਾਬ ਯੂਨੀਅਨ ਆਫ਼ ਜਨਰਲਲਿਸਟ ਦੀ ਅਗਵਾਈ'ਵਚ ਪੈੱ੍ਰਸ ਕਲੱਬ ਸਮਰਾਲਾ ਦੇ ਸੱਦੇ 'ਤੇ ਸਥਾਨਕ ਦੋ ਪੱਤਰਕਾਰਾਂ ਵਿਰੁੱਧ ਝੂਠੇ ਦਰਜ ਕੀਤੇ ਕੇਸਾਂ ਦੇ ਵਿਰੋਧ 'ਚ ਸਥਾਨਕ ਐੱਸ. ਡੀ. ਐੱਮ. ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ ¢ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਜਸਪ੍ਰੀਤ ਸਿੰਘ ਕਲਾਲਮਾਜਰਾ ਤੇ ਐਡਵੋਕੇਟ ਪਰਮਿੰਦਰ ਸਿੰਘ ਗਿੱਲ, ਐਡਵੋਕੇਟ ਗਗਨਦੀਪ ਸ਼ਰਮਾ, ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ, ਅਕਾਲੀ ਦਲ ਮੁੜ ਸਰਜੀਤੀ ਦੇ ਆਗੂ ਬਰਜਿੰਦਰ ਸਿੰਘ ਬੱਬਲੂ ਲੋਪੋਂ, ਸ਼ਿਵ ਸੈਨਾ ਦੇ ਪ੍ਰਧਾਨ ਰਮਨ ਵਡੇਰਾ, ਸਰਪੰਚ ਯੂਨੀਅਨ ਦੇ ਸਾਬਕਾ ਪ੍ਰਧਾਨ ਸਰਪੰਚ ਪ੍ਰੇਮਵੀਰ ਸੱਦੀ, ਭਾਜਪਾ ਦੇ ਡਾ. ਅਸ਼ੋਕ ਸ਼ਰਮਾ, ਕਾਂਗਰਸ ਦੇ ਪਰਮਿੰਦਰ ਤਿਵਾੜੀ, ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਪਾਲ ਮਾਜਰਾ ਤੇ ਮਨਜੀਤ ਸਿੰਘ ਢੀਂਡਸਾ, ਬਸਪਾ ਦੇ ਜ਼ਿਲ੍ਹਾ ਪ੍ਰਧਾਨ ਹਰਭਜਨ ਸਿੰਘ ਦੁੱਲਵਾਂ ਅਤੇ ਬਲਵੀਰ ਸਿੰਘ ਮੰਡਿਆਲਾ, ਕਿਸਾਨ ਯੂਨੀਅਨ ਰਾਜੇਵਾਲ ਦਲਜੀਤ ਸਿੰਘ ਊਰਨਾ, ਗੁਰਵੀਰ ਸਿੰਘ ਊਰਨਾ, ਕੁਲਵਿੰਦਰ ਸਿੰਘ, ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ, ਨਿਹੰਗ ਜਥੇਬੰਦੀ ਦੇ ਜ਼ਿਲ੍ਹਾ ਮੁਖੀ ਜਥੇਦਾਰ ਕੁਲਦੀਪ ਸਿੰਘ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਆਲਮਦੀਪ ਸਿੰਘ ਮੱਲ ਮਾਜਰਾ, ਕਾਮਰੇਡ ਅਮਰਨਾਥ ਕੂੰਮਕਲਾਂ, ਤੇਜਿੰਦਰ ਸਿੰਘ ਮਿੰਟੂ ਗਰੇਵਾਲ, ਸੰਦੀਪ ਸਿੰਘ ਰੁਪਾਲੋਂ, ਰਾਜਵਿੰਦਰ ਸਮਰਾਲਾ, ਗੁਰਦੀਪ ਸਿੰਘ ਕਾਲੀ, ਸੰਤੋਖ ਸਿੰਘ ਨਾਗਰਾ ਆਦਿ ਨੇ ਕਿਹਾ ਕਿ ਲੋਕਤੰਤਰ ਦੇ ਚੌਥੇ ਥੰਮ ਨੂੰ ਡਰਾਉਣ ਲਈ ਕੀਤੇ ਜਾ ਰਹੇ ਝੂਠੇ ਪਰਚਿਆਂ 'ਚ ਜੋੜੀਆਂ ਗਈਆਂ ਸੰਗੀਨ ਧਾਰਾਵਾਂ ਵਿਰੁੱਧ ਰੋਸ ਪ੍ਰਗਟ ਕਰਨ ਲਈ ਅੱਜ ਦੇ ਧਰਨੇ 'ਚ ਸ਼ਾਮਿਲ ਹੋਈਆਂ ਜਥੇਬੰਦੀਆਂ ਅਤੇ ਪਤਵੰਤਿਆਂ ਦਾ ਰੋਹ ਤੋਂ ਪਤਾ ਚਲਦਾ ਹੈ ਕਿ ਪੱਤਰਕਾਰਾਂ ਅਤੇ ਪੈੱ੍ਰਸ ਬਿਆਨ ਦੇਣ ਵਾਲੇ ਵਿਅਕਤੀਆਂ ਦੇ ਵਿਚਕਾਰ ਬਣੇ ਵਿਸ਼ਵਾਸ ਤੇ ਸਾਂਝ ਨੂੰ ਖ਼ਤਮ ਕਰਨ ਦੀ ਇਕ ਵੱਡੀ ਸਾਜ਼ਿਸ਼ ਹੈ ¢ ਲਗਭਗ ਸਾਰੇ ਹੀ ਆਗੂਆਂ ਨੇ ਇਹ ਮੰਗ ਕੀਤੀ ਕਿ ਪੱਤਰਕਾਰਾਂ ਵਿਰੁੱਧ ਦਰਜ ਕੀਤੇ ਇਹ ਮੁਕੱਦਮੇ ਵਾਪਸ ਲਏ ਜਾਣ ¢
ਧੱਕੇਸ਼ਾਹੀ ਵਿਰੁੱਧ ਪੰਜਾਬ ਭਰ 'ਚ ਕਰਾਂਗੇ ਸੰਘਰਸ਼-ਪੀ.ਯੂ. ਜੇ.
ਅਖੀਰ 'ਚ ਪੰਜਾਬ ਯੂਨੀਅਨ ਆਫ਼ ਜਨਰਲਲਿਸਟ ਦੇ ਸੂਬਾ ਪ੍ਰਧਾਨ ਅਤੇ ਐਨ. ਯੂ ਜੇ. ਇੰਡੀਆ ਕੁੱਲ ਹਿੰਦ ਦੇ ਸਾਬਕਾ ਮੀਤ ਪ੍ਰਧਾਨ ਹਰਜਿੰਦਰ ਸਿੰਘ ਲਾਲ ਨੇ ਕਿਹਾ ਕਿ ਪੁਲਿਸ ਵਲੋਂ ਪੱਤਰਕਾਰਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਤੇ ਜੇਕਰ ਇਹ ਦਰਜ ਕੀਤੇ ਮੁਕੱਦਮੇ ਰੱਦ ਨਾ ਕੀਤੇ ਗਏ ਤਾਂ ਪੰਜਾਬ ਦੀਆਂ ਜਨਰਲਲਿਸਟ ਯੂਨੀਅਨਾਂ ਸੂਬੇ ਦੇ ਪੱਤਰਕਾਰਾਂ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਪੂਰੇ ਪੰਜਾਬ ਵਿਚ ਸੰਘਰਸ਼ ਛੇੜਨਗੀਆਂ¢ ਇਸ ਮੌਕੇ ਪੈੱ੍ਰਸ ਕਲੱਬ ਸਮਰਾਲਾ ਦੇ ਪ੍ਰਧਾਨ ਗੁਰਮਿੰਦਰ ਸਿੰਘ ਗਰੇਵਾਲ ਨੇ ਸਾਰੇ ਆਗੂਆਂ ਅਤੇ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਇਨ੍ਹਾਂ ਦੋ ਪੱਤਰਕਾਰਾਂ 'ਤੇ ਦਰਜ ਮੁਕੱਦਮਾ ਤੁਰੰਤ ਰੱਦ ਨਾ ਹੋਇਆ ਤਾਂ ਛੇਤੀ ਹੀ ਅਗਲਾ ਸੰਘਰਸ਼ ਐਲਾਨਿਆ ਜਾਵੇਗਾ ¢ ਇਸ ਮੌਕੇ ਹੋਰਨਾਂ ਤੋਂ ਇਲਾਵਾ ਅਜਮੇਰ ਸਿੰਘ ਪੂਰਬਾ, ਹਰਚੰਦ ਸਿੰਘ ਮਲਕਪੁਰ, ਕਸਤੂਰੀ ਲਾਲ ਮਿੰਟੂ, ਸਰਪੰਚ ਜਤਿੰਦਰ ਜੋਗਾ ਬਲਾਲਾ, ਕਪਿਲ ਅਨੰਦ, ਐਡਵੋਕੇਟ ਅਨਿਲ ਗੁਪਤਾ, ਐਡਵੋਕੇਟ ਨਰਿੰਦਰ ਸ਼ਰਮਾ, ਐਡਵੋਕੇਟ ਦਲਜੀਤ ਸ਼ਾਹੀ, ਐਡਵੋਕੇਟ ਸ਼ਿਵ ਕੁਮਾਰ ਕਲਿਆਣ ਸਮੇਤ ਬਾਰ ਦੇ ਸਾਰੇ ਅਹੁਦੇਦਾਰ ਤੇ ਮੈਂਬਰ, ਸਿਕੰਦਰ ਸਿੰਘ, ਸੰਗਤ ਸਿੰਘ ਸੇਖੋਂ, ਮੇਘ ਦਾਸ ਜਵੰਦਾ, ਰਸ਼ਪਾਲ ਸਿੰਘ ਕੰਗ, ਜਸਵੀਰ ਸਿੰਘ ਨਾਗਰਾ, ਗੁਰਪ੍ਰੀਤ ਸਿੰਘ ਬੇਦੀ, ਸ਼ਮਿੰਦਰ ਸਿੰਘ, ਸ਼ਿਵ ਕੁਮਾਰ ਸ਼ਿਵਲੀ, ਦੀਪ ਦਿਲਬਰ, ਸੰਤੋਖ ਸਿੰਘ ਕੋਟਾਲਾ, ਨੀਰਜ ਸਿਹਾਲਾ, ਸੀਨੀਅਰ ਪੱਤਰਕਾਰ ਕੇ. ਐਨ. ਸੇਠੀ, ਰਾਜਦੀਪ ਸਿੰਘ ਅਲਬੇਲਾ, ਸੋਨੀ ਗਿੱਲ, ਜੰਟੀ ਮਾਨ, ਮਨੋਜ ਕੁਮਾਰ, ਕਸ਼ਮੀਰਾ ਬਗ਼ਲੀ, ਰਾਮਦਾਸ ਬੰਗੜ, ਸੰਜੇ ਗਰਗ, ਦਰਸ਼ਪ੍ਰੀਤ ਸਿੰਘ ਬਤਰਾ, ਸੁਨੀਲ ਕੁਮਾਰ, ਕੁਲਵਿੰਦਰ ਸਿੰਘ, ਸੁਰਜੀਤ ਵਿਸ਼ਾਦ, ਕਮਲਜੀਤ ਸਿੰਘ ਬੰਗੜ, ਦੀਪਕ ਰਾਏ ਭਾਰਦਵਾਜ, ਅਜੀਤ ਗੁਪਤਾ, ਬਲਰਾਮ ਸ਼ਰਮਾ, ਅਮਰਜੀਤ ਸਿੰਘ, ਲਵੀ ਢਿੱਲੋਂ, ਸਰਪੰਚ ਮਨਪ੍ਰੀਤ ਸਿੰਘ ਹਰਬੰਸਪੁਰਾ, ਸਾਬਕਾ ਸਰਪੰਚ ਅਵਤਾਰ ਸਿੰਘ ਗਹਿਲੇਵਾਲ ਆਦਿ ਨੇ ਆਪਣੇ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ¢ ਇਸ ਤੋਂ ਇਲਾਵਾ ਸਮਰਾਲਾ, ਖੰਨਾ, ਮਾਛੀਵਾੜਾ ਸਾਹਿਬ, ਪਾਇਲ, ਬੀਜਾ ਆਦਿ ਦੇ ਪੱਤਰਕਾਰ ਭਾਈਚਾਰੇ ਵਲੋਂ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ ਗਈ ¢
ਸਮਰਾਲਾ ਦੇ ਪੱਤਰਕਾਰਾਂ ਵਿਰੁੱਧ ਦਰਜ ਕੇਸਾਂ ਦੇ ਵਿਰੋਧ 'ਚ ਰੋਸ ਧਰਨਾ
ਅਜੀਤ ਡੈਸਕ
25-09-2025