ਮਾਛੀਵਾੜਾ ਸਾਹਿਬ, 24 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਬੀ. ਡੀ. ਪੀ. ਓ. ਦਫ਼ਤਰ ਦੇ ਬਾਹਰ ਪਿਛਲੇ ਕਈ ਦਿਨਾਂ ਤੋਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਵੱਖ-ਵੱਖ ਮਾਮਲਿਆਂ ਨੂੰ ਲੈ ਕੇ ਧਰਨੇ 'ਤੇ ਬੈਠੇ ਸਨ, ਜਿਨ੍ਹਾਂ ਨੇ ਮੰਗਾਂ ਪੂਰੀਆਂ ਹੋਣ 'ਤੇ ਆਪਣਾ ਧਰਨਾ ਖ਼ਤਮ ਕਰ ਦਿੱਤਾ ਹੈ¢ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਅਤੇ ਬਲਾਕ ਪ੍ਰਧਾਨ ਗੁਰਜੀਤ ਸਿੰਘ ਗੜ੍ਹੀ ਤਰਖਾਣਾ ਨੇ ਦੱਸਿਆ ਕਿ ਜਥੇਬੰਦੀ ਵਲੋਂ ਪਿੰਡ ਸਹਿਜੋ ਮਾਜਰਾ ਵਿਖੇ ਨਾਜਾਇਜ਼ ਕਬਜ਼ੇ ਹਟਾਉਣ ਨੂੰ ਲੈ ਕੇ ਧਰਨਾ ਦਿੱਤਾ ਜਾ ਰਿਹਾ ਸੀ ਜਿਸ ਨੂੰ ਸਬੰਧਿਤ ਵਿਭਾਗ ਵਲੋਂ ਹਟਾ ਦਿੱਤਾ ਗਿਆ ਹੈ ਅਤੇ ਸਾਡੀਆਂ ਮੰਗਾਂ ਵੀ ਮੰਨ ਲਈਆਂ ਹਨ ¢ ਉਨ੍ਹਾਂ ਕਿਹਾ ਕਿ ਕਿਸਾਨ ਯੂਨੀਅਨ ਕਾਦੀਆਂ ਹਮੇਸ਼ਾ ਆਪਣੇ ਭਾਈਚਾਰੇ ਤੇ ਲੋਕ ਹਿਤਾਂ ਲਈ ਸੰਘਰਸ਼ ਕਰਦੀ ਆ ਰਹੀ ਹੈ ¢ ਗਿਆਸਪੁਰਾ ਨੇ ਕਿਹਾ ਕਿ ਇਸ ਧਰਨੇ ਵਿਚ ਸਹਿਯੋਗ ਦੇਣ ਵਾਲੀਆਂ ਜਥੇਬੰਦੀਆਂ ਅਤੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਦਾ ਧਰਨੇ ਵਿਚ ਸਾਥ ਦਿੱਤਾ ¢ ਇਸ ਮੌਕੇ ਅੰਮਿ੍ਤਪਾਲ ਸਿੰਘ ਘੁਲਾਲ, ਦਵਿੰਦਰ ਸਿੰਘ ਗਰੇਵਾਲ, ਕਰਨ ਸਿੰਘ ਕਲੇਰ, ਸਤਨਾਮ ਸਿੰਘ ਉੱਪਲ, ਰਵਿੰਦਰ ਸਿੰਘ ਘੁਲਾਲ, ਅਜਮੇਰ ਸਿੰਘ ਰੋਹਲੇ, ਬਹਾਦਰ ਸਿੰਘ ਰੋਹਲੇ, ਅਵਤਾਰ ਸਿੰਘ ਉੱਪਲ, ਬਲਦੇਵ ਸਿੰਘ ਉੱਪਲ, ਪ੍ਰੀਤਮ ਸਿੰਘ ਉੱਪਲ, ਨਿਰਮਲ ਸਿੰਘ ਡੇਹਲੋਂ, ਨੇਤਰ ਸਿੰਘ ਉਟਾਲਾਂ, ਮੇਜਰ ਸਿੰਘ ਉਟਾਲਾਂ, ਜੁਗਰਾਜ ਸਿੰਘ ਰਾਜਗੜ੍ਹ, ਮਨਦੀਪ ਸਿੰਘ ਘੁਲਾਲ, ਰਮਨਦੀਪ ਸਿੰਘ ਘੁਲਾਲ, ਬਲਦੇਵ ਸਿੰਘ ਗੜ੍ਹੀ, ਗੁਰਚਰਨ ਸਿੰਘ ਗੜ੍ਹੀ, ਦਵਿੰਦਰ ਸਿੰਘ ਗਰੇਵਾਲ, ਕਰਨ ਸਿੰਘ ਕਲੇਰ, ਸਤਨਾਮ ਸਿੰਘ ਉੱਪਲ, ਸੋਹਣਜੀਤ ਸਿੰਘ ਸਹਿਜੋ ਮਾਜਰਾ, ਜਗਪਾਲ ਸਿੰਘ ਪੂਨੀਆਂ, ਤੇਜਿੰਦਰ ਸਿੰਘ ਬੈਣੀਵਾਲ ਵੀ ਮੌਜੂਦ ਸਨ¢
ਕਿਸਾਨ ਯੂਨੀਅਨ ਕਾਦੀਆਂ ਵਲੋਂ ਮੰਗਾਂ ਮੰਨੇ ਜਾਣ 'ਤੇ ਧਰਨਾ ਖ਼ਤਮ
ਅਜੀਤ ਡੈਸਕ
25-09-2025