ਖੰਨਾ 24 ਸਤੰਬਰ (ਮਨਜੀਤ ਸਿੰਘ ਧੀਮਾਨ)-ਥਾਣਾ ਸਿਟੀ ਖੰਨਾ ਪੁਲਿਸ ਨੇ ਇੱਕ ਵਿਅਕਤੀ ਨੂੰ ਦੜਾ ਸੱਟਾ ਲਗਾਉਣ ਦੇ ਦੋਸ਼ 'ਚ ਕਾਬੂ ਕੀਤਾ ਹੈ | ਸਬ ਇੰਸਪੈਕਟਰ ਸੰਜਮ ਪ੍ਰਤਾਪ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਸ਼ੱਕੀ/ਪੁਰਸ਼ਾਂ ਦੇ ਸਬੰਧ ਵਿਚ ਲਲਹੇੜੀ ਰੋਡ ਚੌਂਕ ਖੰਨਾ ਵਿਖੇ ਮੌਜੂਦ ਸੀ ਤਾਂ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਨਵੀਨ ਕੁਮਰਾ ਉਰਫ਼ ਚੁੰਨਾ ਵਾਸੀ ਸਾਹਮਣੇ ਯੂਕੋ ਬੈਂਕ ਵਾਰਡ ਨੰਬਰ 33 ਮੁਹੱਲਾ ਇੰਦਰਪੁਰੀ ਥਾਣਾ ਸਿਟੀ ਖੰਨਾ ਜੋ ਆਦਰਸ਼ ਸਿਨੇਮਾ ਖੰਨਾ ਵਿਖੇ ਸ਼ਰੇਆਮ ਤੋਂ ਤੁਰ ਫਿਰ ਕੇ ਉੱਚੀ ਉੱਚੀ ਲੋਕਾਂ ਨੂੰ ਆਵਾਜ਼ਾਂ ਲਗਾ ਕੇ ਆਉਣ ਜਾਣ ਵਾਲੇ ਲੋਕਾਂ ਨੂੰ ਕਹਿ ਰਿਹਾ ਹੈ ਕਿ ਜੋ ਉਸ ਕੋਲ ਇਕ ਰੁਪਏ ਦਾ ਦੌੜਾ ਸੱਟਾ ਲਗਾਏਗਾ ਨੰਬਰ ਲੱਗਾ ਆਉਣ 'ਤੇ ਉਸਦੇ ਬਦਲੇ 90 ਰੁਪਏ ਦੇਵੇਗਾ | ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਕਥਿਤ ਦੋਸ਼ੀ ਨੂੰ 1150 ਰੁਪਏ ਅਤੇ ਦੜੇ ਸੱਟੇ ਦੀਆਂ ਪਰਚੀਆਂ ਸਮੇਤ ਕਾਬੂ ਕਰ ਲਿਆ ਹੈ | ਪੁਲਿਸ ਨੇ ਕਥਿਤ ਦੋਸ਼ੀ ਦੇ ਖ਼ਿਲਾਫ਼ ਦੜਾ ਸੱਟਾ ਲਗਾਉਣ ਦੇ ਦੋਸ 'ਚ ਗੈਂਬਲਰ ਐਕਟ 13ਏ/3/67 ਜੀ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |