02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਡੋਪ ਟੈਸਟ ਪੋਜ਼ਟਿਵ ਆਉਣ 'ਤੇ ਵਿਅਕਤੀ ਖ਼ਿਲਾਫ਼ ਕੇਸ ਦਰਜ

Ad Position 21
No active advertisement
ਅਜੀਤ ਡੈਸਕ 25-09-2025
ਖੰਨਾ, 24 ਸਤੰਬਰ (ਮਨਜੀਤ ਸਿੰਘ ਧੀਮਾਨ)-ਖੰਨਾ ਪੁਲਿਸ ਨੇ ਨਸ਼ਿਆਂ ਦਾ ਸੇਵਨ ਕਰਨ ਦੇ ਦੋਸ਼ 'ਚ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਏ. ਐਸ. ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਸ਼ੱਕੀ/ਪੁਰਸ਼ਾਂ ਦੇ ਸੰਬੰਧ ਗਸ਼ਤ ਕਰ ਰਹੇ ਰਹੇ ਸੀ ਤਾਂ ਰਸਤੇ ਵਿਚ ਇੱਕ ਵਿਅਕਤੀ ਮਿਲਿਆ | ਜਿਸ ਨੇ ਕੋਈ ਨਸ਼ਾ ਆਦਿ ਕੀਤਾ ਹੋਇਆ ਲੱਗਦਾ ਸੀ, ਜਦੋਂ ਪੁਲਿਸ ਨੇ ਉਸ ਦੀ ਜਾਂਚ ਪੜਤਾਲ ਕੀਤੀ ਜਿਸ ਨੇ ਆਪਣਾ ਨਾਂਅ ਅੰਮਿ੍ਤ ਪਾਲ ਸਿੰਘ ਉਰਫ਼ ਜੰਡ ਵਾਸੀ ਪਿੰਡ ਰਾਣਵਾ ਦੱਸਿਆ | ਜਿਸ ਨੇ ਕੋਈ ਨਸ਼ਾ ਆਦਿ ਕੀਤਾ ਹੋਇਆ ਲੱਗ ਰਿਹਾ ਸੀ | ਜਦੋਂ ਪੁਲਿਸ ਨੇ ਉਸਦਾ ਸਿਵਲ ਹਸਪਤਾਲ ਵਿਖੇ ਮੈਡੀਕਲ ਕਰਵਾਇਆ ਤਾਂ ਡੋਪ ਟੈਸਟ ਰਿਪੋਰਟ ਪਾਜ਼ੀਟਿਵ ਆਈ | ਜਿਸ 'ਤੇ ਪੁਲਿਸ ਨੇ ਵਿਅਕਤੀ ਖ਼ਿਲਾਫ਼ ਧਾਰਾ 27/61/85 ਐਨ.ਡੀ.ਪੀ.ਐਸ. ਐਕਟ ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਦੜਾ ਸੱਟਾ ਲਗਾਉਂਦਾ ਵਿਅਕਤੀ ਕੀਤਾ ਕਾਬੂ, ਨਕਦੀ ਬਰਾਮਦ ਅਗਲੀ ਖ਼ਬਰ ਸੀਨੀਅਰ ਡਿਪਟੀ ਮੇਅਰ ਨੇ ਫਾਇਰ ਬਿ੍ਗੇਡ ਦਾ ਕੀਤਾ ਨਿਰੀਖਣ <br/>
Ad Position 24