ਮਾਛੀਵਾੜਾ ਸਾਹਿਬ, 24 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਅਤੇ ਐੱਸ. ਕੇ. ਐੱਮ. ਗੈਰ ਰਾਜਨੀਤਕ ਭਾਰਤ ਦੇ ਕੋਆਰਡੀਨੇਟਰ ਜਗਜੀਤ ਸਿੰਘ ਡੱਲੇਵਾਲ ਨੇ ਹਰੇਕ ਵਰਗ ਦੇ ਭਾਈਚਾਰੇ ਨੂੰ ਹੜ੍ਹ ਦੀ ਮਾਰ ਹੇਠ ਆਏ ਕਿਸਾਨਾਂ ਦੀ ਸੰਭਵ ਸਹਾਇਤਾ ਕਰਨ ਦੀ ਅਪੀਲ ਕੀਤੀ¢ ਉਨ੍ਹਾਂ ਕਿਹਾ ਕਿ ਹਰੇਕ ਪਰਿਵਾਰ ਫ਼ਸਲ ਦੀ ਬਿਜਾਈ ਲਈ ਹੜ੍ਹ ਪੀੜਤ ਕਿਸਾਨਾਂ ਦਾ ਇਕ ਏਕੜ ਗੋਦ ਲੈਣ, ਜਿਸ ਲਈ ਬੀਜ, ਖਾਦ ਅਤੇ ਡੀਜ਼ਲ ਦੇਣ ਲਈ ਅਪੀਲ ਕੀਤੀ ¢ ਬਲਾਕ ਸਰਪ੍ਰਸਤ ਕੁਲਦੀਪ ਸਿੰਘ ਸੇਖੋਂ ਅਤੇ ਪ੍ਰੈੱਸ ਸਕੱਤਰ ਰਵਿੰਦਰ ਨਾਗਰਾ, ਬਲਾਕ ਪ੍ਰਧਾਨ ਅਵਤਾਰ ਰਾਣਵਾਂ, ਜਸਮੇਰ ਢਿੱਲੋਂ, ਬਲਵੀਰ ਗਰਚਾ, ਨਾਹਰ ਸਿੰਘ ਅਸਲਾਣਾ, ਬਲਵਿੰਦਰ ਪੂਨੀਆ, ਜੋਣਾ ਗਿੱਲ ਅਤੇ ਹੋਰ ਕਿਸਾਨਾਂ ਨੇ ਸਾਰੇ ਭਾਈਚਾਰੇ ਦੇ ਲੋਕਾਂ ਨੂੰ ਆਏ ਇਸ ਸੰਕਟ 'ਚ ਬੇਵੱਸ ਹੋਏ ਲੋਕਾਂ ਦੀ ਬਾਂਹ ਫੜਨ ਲਈ ਕਿਹਾ¢ ਉਕਤ ਆਗੂਆਂ ਨੇ ਸਰਕਾਰ ਤੋਂ ਵੀ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦੇਣ ਅਤੇ ਬਾਕੀ ਜ਼ਿਲਿ੍ਹਆਂ 'ਚ ਵੀ ਬਰਸਾਤ ਨਾਲ ਨੁਕਸਾਨੇ ਹੋਏ ਝੋਨੇ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਸਰਕਾਰ ਮੁਆਵਜ਼ਾ ਜਲਦੀ ਦੇਵੇ ਤਾਂ ਜੋ ਕਿਸਾਨ ਆਪਣੀ ਕਣਕ ਦੀ ਫ਼ਸਲ ਸਮੇਂ 'ਤੇ ਬੀਜ ਸਕਣ¢