ਖੰਨਾ, 25 ਸਤੰਬਰ (ਹਰਜਿੰਦਰ ਸਿੰਘ ਲਾਲ)-ਅੱਜ ਵਾਰਡ ਨੰਬਰ 17 ਗੁਰੂ ਨਾਨਕ ਨਗਰ ਅਮਲੋਹ ਰੋਡ ਤੋਂ ਸੁਪਰ ਸੈਕਸ਼ਨ ਮਸ਼ੀਨਾਂ ਨਾਲ ਮੇਨ ਸੀਵਰੇਜ ਲਾਈਨਾਂ ਦੀ ਸਫ਼ਾਈ ਦੇ ਕੰਮਾਂ ਦਾ ਉਦਘਾਟਨ ਕਰਦੇ ਹੋਏ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਪਿਤਾ ਭੁਪਿੰਦਰ ਸਿੰਘ ਸੌਂਦ ਅਤੇ ਵਾਰਡ ਕੌਂਸਲਰ ਸੁਰਿੰਦਰ ਕੁਮਾਰ ਬਾਵਾ ਦੁਆਰਾ ਕੀਤਾ ਗਿਆ | ਇਹ ਟੈਂਡਰ ਤਕਰੀਬਨ 46 ਲੱਖ ਦੀ ਲਾਗਤ ਨਾਲ 3 ਕਿੱਲੋਮੀਟਰ ਤੱਕ ਦੀ ਵੱਡੀਆਂ ਲਾਈਨਾਂ ਦੀ ਸਫ਼ਾਈ ਕੀਤੀ ਜਾਵੇਗੀ, ਜਿਸ ਵਿਚ ਕਾਫੀ ਏਰੀਆ ਕਵਰ ਹੋ ਜਾਵੇਗਾ, ਜਿਸ ਨਾਲ ਵਾਰਡ ਨੰਬਰ 17 ਗੁਰੂ ਨਾਨਕ ਨਗਰ, ਸ਼ਹੀਦ ਭਗਤ ਸਿੰਘ ਕਲੋਨੀ, ਵਾਰਡ ਨੰਬਰ 18 ਕਰਤਾਰ ਨਗਰ ਤੋ ਮੜ੍ਹੀਆਂ ਰੋਡ ਚੌਕ ਤੱਕ ਸਫ਼ਾਈ ਕਰਵਾਈ ਜਾਵੇਗੀ | ਇਸ ਮੌਕੇ ਐਮ ਸੀ ਸੁਰਿੰਦਰ ਕੁਮਾਰ ਬਾਵਾ ਨੇ ਕਿਹਾ ਕਿ ਇਸ ਕੰਮ ਦਾ ਸਿਹਰਾ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੂੰ ਜਾਂਦਾ ਹੈ | ਜਿਹਨਾਂ ਦੇ ਸਹਿਯੋਗ ਨਾਲ ਇਹ ਟੈਂਡਰ ਪਾਸ ਹੋਇਆ ਕਿਉ ਕਿ ਐਮ. ਸੀ. ਬਾਵਾ ਦਾ ਕਹਿਣਾ ਹੈ ਕਿ ਮੈਂ ਆਪਣੇ ਵਾਰਡ ਦੀ ਸੀਵਰੇਜ ਦੀ ਸਮੱਸਿਆ ਬਾਰੇ ਮੰਤਰੀ ਨੂੰ ਜਾਣੂ ਕਰਵਾਇਆ ਤੇ ਮੰਤਰੀ ਸਾਹਿਬ ਨੇ ਵਿਸ਼ਵਾਸ ਦਿੱਤਾ ਕਿ ਬਹੁਤ ਜਲਦੀ ਮਸਲੇ ਦਾ ਹੱਲ ਕੀਤਾ ਜਾਵੇਗਾ | ਇਸ ਮੌਕੇ ਸਾਬਕਾ ਐਮ. ਸੀ. ਰਾਜਿੰਦਰ ਸਿੰਘ ਜੀਤ, ਐਮ .ਸੀ. ਪਰਮਪ੍ਰੀਤ ਸਿੰਘ ਪੌਪੀ, ਐਮ ਸੀ. ਹਰਦੀਪ ਸਿੰਘ, ਵਾਰਡ ਨੰਬਰ 18 ਦੇ ਇੰਚਾਰਜ ਬਲਵੰਤ ਸਿੰਘ ਲੋਹਟ, ਐਮ. ਸੀ ਸੁਖਮਨਜੀਤ ਸਿੰਘ, ਜੇ ਈ ਰਮਨਦੀਪ ਸਿੰਘ, ਐਸ. ਡੀ ਓ. ਅਮਿ੍ਤਪਾਲ ਕੌਰ, ਇਸ਼ਵਰ ਚੰਦ, ਗੁਰਨਾਮ ਚੰਦ, ਮਨਤੇਜ ਸਿੰਘ, ਹਰਦੀਪ ਕੁਮਾਰ ਮਸਾਲ, ਕਿਰਪਾਲ ਸਿੰਘ, ਗੁਰਚਰਨ ਸਿੰਘ, ਟੇਕਪਾਲ ਸਿੰਘ, ਜਸਵਿੰਦਰ ਸਿੰਘ, ਸਿਕੰਦਰ ਸਿੰਘ, ਮਨੂ ਮਨੋਚਾ ਆਦਿ ਹਾਜ਼ਰ ਸਨ |