ਮਲੌਦ, 26 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ/ਦਿਲਬਾਗ ਸਿੰਘ ਚਾਪੜਾ)-ਦਾਣਾ ਮੰਡੀ ਮਲੌਦ ਵਿਖੇ ਝੋਨੇ ਦੀ ਰਸਮੀ ਖ਼ਰੀਦ ਦਾ ਉਦਘਾਟਨ ਮਾਰਕੀਟ ਕਮੇਟੀ ਮਲੌਦ ਦੇ ਚੇਅਰਮੈਨ ਕਰਨ ਸਿਹੌੜਾ ਵੱਲੋਂ ਆੜ੍ਹਤੀ ਪ੍ਰਧਾਨ ਸਿੰਘ ਸੋਮਲ ਦੀ ਆੜ੍ਹਤ ਤੇ ਸੰਤ ਅਵਤਾਰ ਸਿੰਘ ਜੀ ਬਾਬਰਪੁਰ ਵਾਲਿਆਂ ਦੀ ਜਿਨਸ ਦਾ ਸਰਕਾਰੀ ਮੁੱਲ ਲਗਾ ਕੇ ਕੀਤਾ | ਇਸ ਮੌਕੇ ਚੇਅਰਮੈਨ ਕਰਨ ਸਿਹੌੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖ਼ਰੀਦ ਦੇ ਮੁਕੰਮਲ ਪ੍ਰਬੰਧ ਕੀਤੇ ਗਏ ਹਨ ਤਾਂ ਕਿ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ | ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਵੀ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਹਨ ਕਿ ਕਿਸਾਨਾਂ ਦੀ ਸਹੂਲਤ ਦਾ ਪੂਰਾ ਧਿਆਨ ਰੱਖਿਆ ਜਾਵੇ | ਉਨ੍ਹਾਂ ਕਿਸਾਨਾਂ ਨੂੰ ਵੀ ਸੁੱਕਾ ਝੋਨਾ ਮੰਡੀ ਵਿੱਚ ਲਿਆਉਣ ਦੀ ਅਪੀਲ ਕੀਤੀ ਤਾਂ ਜੋ ਜਿਨਸ ਦੀ ਜਲਦ ਤੋਂ ਜਲਦ ਵਿੱਕਰੀ ਹੋ ਸਕੇ | ਇਸ ਮੌਕੇ ਸੈਕਟਰੀ ਰੁਮੇਲ ਸਿੰਘ, ਲੇਖਾਕਾਰ ਸੰਜੀਵ ਕੁਮਾਰ, ਮੰਡੀ ਸੁਪਰਵਾਈਜ਼ਰ ਤਲਵਿੰਦਰ ਸਿੰਘ, ਕਲਰਕ ਸੁਖਮਿੰਦਰ ਸਿੰਘ, ਬੂਟਾ ਸਿੰਘ, ਸੀਨੀਅਰ ਆਪ ਆਗੂ ਅਵਿਨਾਸ਼ਪ੍ਰੀਤ ਸਿੰਘ ਜੱਲ੍ਹਾ, ਹਲਕਾ ਕੋਆਰਡੀਨੇਟਰ ਰਾਣਾ ਕੂੰਨਰ ਦੋਰਾਹਾ, ਆੜ੍ਹਤੀ ਪ੍ਰਧਾਨ ਸਿੰਘ ਸੋਮਲ, ਚੇਅਰਮੈਨ ਮੁਕੰਦ ਸਿੰਘ ਕਿਸ਼ਨਪੁਰਾ, ਚੇਅਰਮੈਨ ਗੁਰਪ੍ਰੀਤ ਸਿੰਘ ਗੁਰੀ ਬੇਰਕਲਾਂ, ਹਰਜਿੰਦਰ ਸਿੰਘ ਗੋਸਲ, ਸੋਮਨਾਥ ਖੇੜੀ, ਪਿਊਸ ਸਿੰਗਲਾ, ਇੰਸਪੈਕਟਰ ਰਵਿੰਦਰ ਸਿੰਘ ਚੀਮਾ ਆਦਿ ਹਾਜ਼ਰ ਸਨ |