ਮਾਛੀਵਾੜਾ ਸਾਹਿਬ, 26 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਸ਼ਹਿਰ ਵਿਚ ਭਾਜਪਾ ਵਲੋਂ ਮਸ਼ੀਨ ਨਾਲ ਸਫ਼ਾਈ ਸ਼ੁਰੂ ਕਰਵਾਈ ਗਈ ਅਤੇ ਦੁਕਾਨਦਾਰਾਂ ਨੂੰ ਜੀ. ਐੱਸ. ਟੀ. ਬਾਰੇ ਜਾਗਰੂਕ ਕੀਤਾ ਗਿਆ¢ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੌਜਵਾਨ ਭਾਜਪਾ ਆਗੂ ਨਿਸ਼ੂ ਸ਼ਰਮਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਜ਼ਰੂਰੀ ਵਸਤਾਂ ਦੀ ਜੀ. ਐੱਸ. ਟੀ. ਘਟਾ ਕੇ ਦੀਵਾਲੀ ਦਾ ਤੋਹਫ਼ਾ ਦਿੱਤਾ ਹੈ, ਜਿਸ ਨਾਲ ਕਾਫੀ ਹੱਦ ਤੱਕ ਮਹਿੰਗਾਈ ਘਟੀ ਹੈ¢ ਉਨ੍ਹਾਂ ਅੱਜ ਸ਼ਹਿਰ ਦੇ ਭਾਜਪਾ ਵਰਕਰਾਂ ਨੂੰ ਨਾਲ ਲੈ ਕੇ ਦੁਕਾਨਦਾਰਾਂ ਨੂੰ ਜੀ. ਐੱਸ. ਟੀ. ਦੀਆਂ ਘਟਾਈਆਂ ਦਰਾਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਉਹ ਹੁਣ ਘਟੀਆ ਦਰਾਂ ਦੇ ਹਿਸਾਬ ਨਾਲ ਹੀ ਸਮਾਨ ਵੇਚਣ¢ ਇਸ ਮੌਕੇ ਭਾਜਪਾ ਆਗੂ ਸੰਜੀਵ ਲੀਹਲ, ਸੁਖਵਿੰਦਰ ਸੁੱਖੀ ਸ਼ਰਮਾ ਮੰਡਲ ਪ੍ਰਧਾਨ, ਵਿਕਾਸ ਮਿੱਤਲ, ਡਾ. ਪ੍ਰਵੀਨ ਗੋਇਲ, ਸਤੀਸ਼ ਸਿੰਗਲਾ, ਅਮਿਤ ਕੁਮਾਰ ਵੀ ਮੌਜੂਦ ਸਨ¢