ਮਲੌਦ, 27 ਸਤੰਬਰ (ਦਿਲਬਾਗ ਸਿੰਘ ਚਾਪੜਾ)- ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਟਕਸਾਲੀ ਆਗੂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਰੋੜੀਆਂ (ਬਾਹਰਲਾ) ਦੇ ਪ੍ਰਧਾਨ ਰਜਿੰਦਰ ਸਿੰਘ ਮਣਕੂ ਦੇ ਬੀਤੇ ਦਿਨੀਂ ਅਕਾਲ ਚਲਾਣਾ ਕਰ ਜਾਣ 'ਤੇ ਵੱਖ-ਵੱਖ ਆਗੂਆਂ ਵੱਲੋਂ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ | ਇਸ ਮੌਕੇ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਅਤੇ ਸ਼ੋ੍ਰਮਣੀ ਕਮੇਟੀ ਮੈਂਬਰ ਜੱਥੇ. ਰਘਵੀਰ ਸਿੰਘ ਸਹਾਰਨ ਮਾਜਰਾ ਨੇ ਕਿਹਾ ਕਿ ਸਵ. ਰਜਿੰਦਰ ਸਿੰਘ ਇੱਕ ਨੇਕ ਦਿਲ, ਧਾਰਮਿਕ ਅਤੇ ਮਿਹਨਤੀ ਇਨਸਾਨ ਸਨ, ਜਿਨ੍ਹਾਂ ਨੇ ਆਪਣੀਆਂ ਪਰਿਵਾਰਿਕ ਜ਼ਿੰਮੇਵਾਰੀਆਂ ਦੇ ਨਾਲ ਨਾਲ ਧਾਰਮਿਕ ਕਾਰਜਾਂ ਅਤੇ ਪਾਰਟੀ ਦੇ ਕੰਮਾਂ ਵਿਚ ਸ਼ਾਨਦਾਰ ਸੇਵਾਵਾਂ ਨਿਭਾਈਆਂ | ਸਵ. ਰਜਿੰਦਰ ਸਿੰਘ ਮਣਕੂ ਦੇ ਸਪੁੱਤਰ ਜਸਵੀਰ ਸਿੰਘ ਮਣਕੂ ਅਤੇ ਤਵਿੰਦਰ ਸਿੰਘ ਬਾਲਾ ਮਣਕੂ ਨਾਲ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ, ਕੌਮੀ ਮੀਤ ਪ੍ਰਧਾਨ ਇੰਜੀ. ਜਗਦੇਵ ਸਿੰਘ ਬੋਪਾਰਾਏ, ਹਲਕਾ ਇੰਚਾਰਜ਼ ਮਨਜੀਤ ਸਿੰਘ ਮਦਨੀਪੁਰ, ਜਥੇ. ਰਘਵੀਰ ਸਿੰਘ ਸਹਾਰਨ ਮਾਜਰਾ, ਪ੍ਰਧਾਨ ਸੰਜੀਵ ਪੁਰੀ ਮਲੌਦ, ਜਥੇ. ਗੁਰਜੀਤ ਸਿੰਘ ਪੰਧੇਰ ਖੇੜੀ, ਪ੍ਰਧਾਨ ਜਗਜੀਤ ਸਿੰਘ ਦੌਲਤਪੁਰ, ਚੇਅਰਮੈਨ ਪਿ੍ਤਪਾਲ ਸਿੰਘ ਝੱਮਟ, ਯੂਥ ਆਗੂ ਜਗਦੀਪ ਸਿੰਘ ਲਹਿਲ, ਯੂਥ ਆਗੂ ਹਰਪ੍ਰੀਤ ਸਿੰਘ ਸੇਠ, ਸਰਨਦੀਪ ਸਿੰਘ ਸੰਨੀ ਕੈਨੇਡਾ, ਕੁਲਦੀਪ ਸਿੰਘ ਰਿੰਕਾ ਦੁਧਾਲ, ਜਥੇ. ਹਰਪਾਲ ਸਿੰਘ ਲਹਿਲ, ਦਵਿੰਦਰ ਸਿੰਘ ਟਿੰਬਰਵਾਲ, ਐਨ.ਆਰ.ਆਈ. ਅਮਰਜੀਤ ਸਿੰਘ ਰੋਸੀਆਣਾ, ਗੁਰਜੀਤ ਸਿੰਘ ਨੋਨੂੰ, ਜਸਪ੍ਰੀਤ ਸਿੰਘ ਮਾਲੋਦੌਦ, ਜੱਥੇ. ਜੋਗਾ ਸਿੰਘ ਰਾਮਗੜ੍ਹ ਸਰਦਾਰਾਂ, ਚਰਨਜੀਤ ਸਿੰਘ ਰਾਮਗੜ੍ਹ ਸਰਦਾਰਾਂ, ਆੜ੍ਹਤੀ ਗੁਰਮੀਤ ਸਿੰਘ ਜੋਗੀਮਾਜਰਾ, ਯਾਦਵਿੰਦਰ ਸਿੰਘ ਉਕਸੀ, ਸੁਦਾਗਰ ਸਿੰਘ ਬੇਰਕਲਾਂ, ਕੁਲਵਿੰਦਰ ਸਿੰਘ ਚਹਿਲ, ਨਿਰਮਲ ਸਿੰਘ ਨਿੰਮਾ, ਰਾਮ ਸਿੰਘ ਸੋਮਲ ਖੇੜੀ, ਅਮਰ ਸਿੰਘ ਰੋਸੀਆਣਾ, ਜਬਰ ਸਿੰਘ ਦੁਧਾਲ, ਜਸਵੀਰ ਸਿੰਘ ਗੋਸਲ, ਵਿਨੋਦ ਕੁਮਾਰ ਸੋਹੀਆ, ਠੇਕੇਦਾਰ ਹਰਦੇਵ ਸਿੰਘ ਸਿਆੜ੍ਹ, ਕੁਲਦੀਪ ਸਿੰਘ ਉੱਚੀ ਦੌਦ, ਜੱਥੇ. ਪਰਮਜੀਤ ਸਿੰਘ ਮਾਲੋਦੌਦ, ਜਥੇ. ਬਹਾਦਰ ਸਿੰਘ ਰੱਬੋਂ, ਜਥੇ ਕਰਨੈਲ ਸਿੰਘ ਰੱਬੋਂ, ਫ਼ੌਜੀ ਦਰਸ਼ਨ ਸਿੰਘ ਰੱਬੋਂ, ਮਨਦੀਪ ਸਿੰਘ ਚੋਮੋ ਤੋਂ ਇਲਾਵਾ ਸਰਕਲ ਮਲੌਦ ਦੇ ਸਮੂਹ ਆਗੂਆਂ ਅਤੇ ਵਰਕਰਾਂ ਵੱਲੋਂ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ |