ਦੋਰਾਹਾ, 27 ਸਤੰਬਰ (ਮਨਜੀਤ ਸਿੰਘ ਗਿੱਲ)-ਸ੍ਰੀ ਰਾਮ ਨਾਟਕ ਕਲੱਬ ਵਲੋਂ ਸੁਦਰਸ਼ਨ ਸ਼ਰਮਾ ਪ੍ਰਧਾਨ ਨਗਰ ਕੌਂਸਲ ਦੋਰਾਹਾ ਦੀ ਸਰਪ੍ਰਸਤੀ ਹੇਠ ਕਰਵਾਈ ਜਾ ਰਹੀ ਪਾਵਨ ਰਾਮ ਲੀਲ੍ਹਾ ਦੇ ਪੰਜਵੇ ਰਾਤ ਦੀ ਸਟੇਜ ਦਾ ਉਦਘਾਟਨ ਦਲਜੀਤ ਸਿੰਘ ਭੋਲਾ (ਐਮ. ਐਲ. ਏ., ਲੁਧਿ: ਈਸਟ) ਏ. ਪੀ ਜੱਲਾ (ਮੀਤ ਪ੍ਰਧਾਨ ਆੜ੍ਹਤੀ ਐਸੋ. ਪੰਜਾਬ), ਬੂਟਾ ਸਿੰਘ ਰਾਣੋਂ (ਚੇਅਰਮੈਨ ਮਾਰਕੀਟ ਕਮੇਟੀ ਦੋਰਾਹਾ), ਸੁਖਬੀਰ ਤਲਵਾੜਾ ਪ੍ਰਧਾਨ ਮਿਨੀ ਟਰੱਕ ਆਪਰੇਟਰ ਯੂਨੀਅਨ, ਪ੍ਰਗਟ ਸਿੰਘ ਸਰਪੰਚ ਪਿੰਡ ਸਿਆੜ, ਅਮਨਦੀਪ ਸਿੰਘ ਸਰਪੰਚ ਪਿੰਡ ਕੂਲੀ, ਜੱਸੀ ਸਰਪੰਚ ਪਿੰਡ ਮਲੀਪੁਰ, ਜਸਵੰਤ ਸਿੰਘ ਕਾਲਾ ਸਰਪੰਚ ਪਿੰਡ ਰਾਮਪੁਰ ਨੇ ਕੀਤਾ | ਅੱਜ ਦੀ ਰਾਮ ਲੀਲ੍ਹਾ 'ਚ ਮਾਤਾ ਸੀਤਾ ਦਾ ਸਵੰਬਰ ਦਿਖਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਕਲੱਬ ਦੇ ਮੁੱਖ ਸਰਪ੍ਰਸਤ ਸੁਦਰਸ਼ਨ ਕੁਮਾਰ ਸ਼ਰਮਾ ਪ੍ਰਧਾਨ ਨਗਰ ਕੌਂਸਲ ਦੋਰਾਹਾ, ਬੌਬੀ ਕਪਿਲਾ ਪ੍ਰਧਾਨ, ਰਾਹੁਲ ਬੈਕਟਰ ਰਿਕੀ ਮੁੱਖ ਪ੍ਰਬੰਧਕ, ਨਰਿੰਦਰ ਖੋਸਲਾ ਨੰਦਾ ਉੱਘੇ ਕਾਰੋਬਾਰੀ ਸੀਨੀਅਰ ਸਰਪ੍ਰਸਤ,ਮੋਹਨ ਲਾਲ ਪਾਂਡੇ ਗਊ ਸੇਵਕ ਸੀਨੀਅਰ ਸਰਪ੍ਰਸਤ, ਰਜਨੇਸ਼ ਭੱਲਾ ਸੀਨੀਅਰ ਸਰਪ੍ਰਸਤ, ਨਵੀਨ ਕਪਿਲਾ ਸਰਪ੍ਰਸਤ, ਅਵਤਾਰ ਮਠਾੜੂ ਸਰਪ੍ਰਸਤ, ਰੁਪਿੰਦਰ ਰੂਪੀ ਸੀਨੀਅਰ ਵਾਈਸ ਪ੍ਰਧਾਨ, ਸੋਨੂੰ, ਮਨੀ ਸਪਾਲ ਸੈਕਟਰੀ, ਨਿਸ਼ਾਂਤ ਚੌਹਾਨ ਪ੍ਰਾਪੋਗੰਡਾ ਸੈਕਟਰੀ, ਵਿਕਰਮਜੀਤ ਵਿਕੀ, ਸਤਵਿੰਦਰ ਸਿੰਘ, ਹਰਜੀਤ ਸਿੰਘ, ਸਤੀਸ਼ ਬੈਕਟਰ, ਪੰਕਜ ਗੌਤਮ, ਦੀਪਾ, ਅਨੀਸ਼ ਅਬਲੀਸ, ਪ੍ਰੀਆਂਸ਼ੂ ਤਿਵਾੜੀ, ਦੀਪਕ ਦੇਸ਼ ਸ਼ਰਮਾ, ਰਾਜੇਸ਼ ਕੌਸ਼ਲ ਕਾਕਾ ਅਸ਼ੋਕ ਕੁਮਾਰ ਅਤੇ ਰਾਜੂ ਹਾਜ਼ਰ ਸਨ |