21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਵਿਦਿਆਰਥੀਆਂ ਨੂੰ ਟ੍ਰੈਫ਼ਿਕ ਨਿਯਮਾਂ ਸੰਬੰਧੀ ਜਾਣੂ ਕਰਵਾਇਆ

Ad Position 21
No active advertisement
ਅਜੀਤ ਡੈਸਕ 28-09-2025
ਮੁੱਲਾਂਪੁਰ-ਦਾਖਾ, 27 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ ਵਿਖੇ ਐੱਨ.ਐੱਸ.ਐੱਸ ਯੂਨਿਟ ਵਲੋਂ ਲਗਾਏ ਗਏ ਸੱਤ ਰੋਜ਼ਾ ਕੈਂਪ 'ਚ ਟ੍ਰੈਫ਼ਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਏ.ਐੱਸ.ਆਈ ਹਰਪਾਲ ਸਿੰਘ ਅਤੇ ਹੌਲਦਾਰ ਸੋਹਣ ਸਿੰਘ ਨੇ ਟ੍ਰੈਫ਼ਿਕ ਪੁਲਿਸ ਵਲੋਂ ਵਿਸ਼ੇਸ਼ ਸ਼ਮੂਲੀਅਤ ਕੀਤੀ ਗਈ | ਕਾਲਜ ਕੈਂਪਸ ਅੰਦਰ ਪ੍ਰਬੰਧਕੀ ਪ੍ਰਧਾਨ ਰਣਧੀਰ ਸਿੰਘ ਸੇਖੋਂ, ਪਿ੍ੰਸੀਪਲ ਡਾ: ਸੰਦੀਪ ਕਟਾਰੀਆ, ਡਾ: ਜਸਵਿੰਦਰ ਸਿੰਘ ਸੇਖੋਂ ਵਲੋਂ ਟ੍ਰੈਫ਼ਿਕ ਪੁਲਿਸ ਅਧਿਕਾਰੀਆਂ ਦਾ ਨਿੱਘਾ ਸਵਾਗਤ ਕਰਦਿਆਂ ਕਾਲਜ ਅੰਦਰ ਐੱਨ.ਐੱਸ.ਐੱਸ ਯੂਨਿਟ ਦੀਆਂ ਗਤੀਵਿਧੀਆਂ ਬਾਰੇ ਜਾਣੂੰ ਕਰਵਾਇਆ | ਐੱਨ.ਐੱਸ.ਐੱਸ ਕੈਂਪ ਅੰਦਰ ਵਿਦਿਆਰਥੀਆਂ ਦੀ ਵੱਡੀ ਇਕੱਤਰਤਾ ਨੂੰ ਸੰਬੋਧਨ ਸਮੇਂ ਪੁਲਿਸ ਅਧਿਕਾਰੀ ਹਰਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਦੱਸਿਆ ਸੜਕ ਦੁਰਘਟਨਾਵਾਂ ਰੋਕਣ ਲਈ ਨੌਜਵਾਨ ਉਸਾਰੂ ਰੋਲ ਅਦਾ ਕਰ ਰਹੇ ਹਨ | ਚੱਲਦੀ ਗੱਡੀ 'ਚ ਕੋਈ ਫ਼ੋਨ ਕਰ ਰਿਹਾ ਜਾਂ ਸੀਟ ਬੈਲਟ ਨਹੀਂ ਲੱਗੀ, ਉਸ ਨੂੰ ਸਮਝਾਇਆ ਜਾਵੇ | ਕੋਈ ਵਿਅਕਤੀ ਨਸ਼ਾ ਕਰਕੇ ਗੱਡੀ ਚਲਾਉਂਦਾ ਨਜ਼ਰ ਪੈਂਦਾ ਤਾਂ ਉਸ ਦੀ ਇਤਲਾਹ ਨੇੜਲੇ ਪੁਲਿਸ ਸਟੇਸ਼ਨ ਦਿੱਤੀ ਜਾਵੇ | ਵਿਦਿਆਰਥੀਆਂ ਨੂੰ ਇਹ ਵੀ ਦੱਸਿਆ ਗਿਆ ਕਿ ਸਿਰ 'ਤੇ ਦਸਤਾਰ ਨਾ ਹੋਣ ਦੀ ਸੂਰਤ ਵਿਚ ਹੈਲਮੇਟ ਲਾਜ਼ਮੀ ਹੈ | ਵਿਦਿਆਰਥੀਆਂ ਨੂੰ ਸਮਝਾਇਆ ਗਿਆ ਕਿ ਅਪਰਾਧੀ ਬਿਰਤੀ ਦੇ ਲੋਕ ਸਾਈਬਰ ਅਪਰਾਧ ਰਾਹੀਂ ਫੋਨਾਂ 'ਤੇ ਲੁੱਟ ਰਹੇ ਹਨ, ਅਜਿਹੇ ਲੋਕਾਂ ਤੋਂ ਸਾਵਧਾਨ ਹੋਇਆ ਜਾਵੇ | ਐੱਨ.ਐੱਸ.ਐੱਸ ਕੈਂਪ ਦੇ ਵਿਦਿਆਰਥੀਆਂ ਨੂੰ ਟ੍ਰੈਫ਼ਿਕ ਨਿਯਮਾਂ ਸਬੰਧੀ ਟ੍ਰੈਫ਼ਿਕ ਰੂਲ ਚਿੰਨ੍ਹ (ਪੈਂਫਲੇਟ) ਵੀ ਵੰਡੇ ਗਏ | ਜ਼ਿਕਰਯੋਗ ਹੈ ਕਿ ਜੀ.ਟੀ.ਬੀ ਕਾਲਜ ਦਾਖਾ 'ਚ ਐੱਨ.ਐੱਸ.ਐੱਸ ਯੂਨਿਟ ਦੇ ਵਿਦਿਆਰਥੀ ਨਿੱਤ ਦਿਨ ਕੈਂਪ ਵਿਚ ਸ਼ਮੂਲੀਅਤ ਬਾਅਦ ਆਲੇ-ਦੁਆਲੇ ਦੀ ਸਫ਼ਾਈ, ਹਰਿਆਵਲ ਤਹਿਤ ਬੂਟਿਆਂ ਨੂੰ ਪਾਣੀ ਪਾਉਣ ਵਰਗੀਆਂ ਕਿਰਿਆਵਾਂ ਨੂੰ ਪਹਿਲ ਦਿੰਦੇ ਹਨ |
Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ ਦਾ ਧਾਰਮਿਕ ਪ੍ਰੀਖਿਆ 'ਚ ਨਤੀਜਾ ਸ਼ਾਨਦਾਰ ਅਗਲੀ ਖ਼ਬਰ ਸਿੱਖ ਪੈਰੋਕਾਰਾਂ ਨੇ ਪੈਂਫਲਿਟ ਵੰਡ ਰਹੇ ਮਸੀਹ ਭਾਈਚਾਰੇ ਦੇ ਪੈਰੋਕਾਰਾਂ ਨੂੰ ਵਾਪਸ ਮੋੜਿਆ
Ad Position 24