14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਏ. ਐਸ ਮਾਡਰਨ ਸਕੂਲ 'ਚ ਮਨਾਈ ਦੀਵਾਲੀ

Ad Position 21
No active advertisement
ਅਜੀਤ ਡੈਸਕ 20-10-2025
ਖੰਨਾ, 19 ਅਕਤੂਬਰ (ਹਰਜਿੰਦਰ ਸਿੰਘ ਲਾਲ)-ਏ. ਐਸ. ਮਾਡਰਨ ਸੀ. ਸੈਕੰ. ਸਕੂਲ, ਖੰਨਾ ਤਿਉਹਾਰਾਂ ਦੀ ਖ਼ੁਸ਼ੀ ਨਾਲ ਚਮਕਿਆ, ਕਿਉਂਕਿ ਵਿਦਿਆਰਥੀਆਂ ਨੇ ਏਕਤਾ ਅਤੇ ਸਿਰਜਣਾਤਮਿਕਤਾ ਦੀ ਭਾਵਨਾ ਨਾਲ ਰਵਾਇਤੀ ਜੋਸ਼ ਨਾਲ ਰੌਸ਼ਨੀ ਦੇ ਤਿਉਹਾਰ ਨੂੰ ਮਨਾਇਆ | ਇਸ ਤਿਉਹਾਰ ਮੌਕੇ ਸੁੰਦਰ ਸਜਾਵਟਾਂ, ਕਲਾਤਮਕ ਰੰਗੋਲੀਆਂ ਅਤੇ ਵਿਦਿਆਰਥੀਆਂ ਵਲੋਂ ਗੀਤ, ਨਾਚ ਪ੍ਰਦਰਸ਼ਨ, ਭਾਸ਼ਣ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ | ਇਹ ਜਸ਼ਨ ਵਿਦਿਆਰਥੀਆਂ ਨੂੰ ਦੀਵਾਲੀ ਦਾ ਮਹੱਤਵ ਨੂੰ ਸਿਖਾਉਣ ਲਈ ਆਯੋਜਿਤ ਕੀਤੇ ਗਏ ਸਨ | ਇਹ ਤਿਉਹਾਰ ਹਨੇਰੇ ਉੱਤੇ ਰੌਸ਼ਨੀ ਅਤੇ ਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ | ਪਿ੍ੰਸੀਪਲ ਸ਼ਮਿੰਦਰ ਵਰਮਾ ਨੇ ਵਿਦਿਆਰਥੀਆਂ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਨੂੰ ਧਿਆਨ ਕੇਂਦਰਿਤ ਰਹਿਣ ਅਤੇ ਚੰਗਿਆਈ ਦੇ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਏ. ਐਸ. ਹਾਈ ਸਕੂਲ ਖੰਨਾ ਟਰੱਸਟ ਅਤੇ ਮੈਨੇਜਮੈਂਟ ਸੁਸਾਇਟੀ ਦੇ ਪ੍ਰਧਾਨ ਸੰਜੀਵ ਧਮੀਜਾ, ਉਪ-ਪ੍ਰਧਾਨ ਨਵੀਨ ਥੰਮਨ, ਉਪ-ਪ੍ਰਧਾਨ ਰਾਜੇਸ਼ ਡਾਲੀ, ਜਨਰਲ ਸਕੱਤਰ, ਸੀਨੀਅਰ ਮੈਂਬਰ ਜਤਿੰਦਰ ਦੇਵਗਨ, ਸ਼ਮਨੀਸ਼ ਭਾਂਬਰੀ, ਸਕੂਲ ਸਕੱਤਰ ਅਤੇ ਮੈਨੇਜਮੈਂਟ ਦੇ ਹੋਰ ਮੈਂਬਰ ਸਕੂਲ ਦੇ ਸਾਰੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਸਮੇਤ ਬੀਜਾ ਇਲਾਕੇ ਦੇ ਗੁਰੂ ਘਰਾਂ 'ਚ ਸਮਾਗਮ ਅਗਲੀ ਖ਼ਬਰ ਸ਼ਕਤੀ ਪਬਲਿਕ ਸਕੂਲ 'ਚ ਗਰੀਨ ਦੀਵਾਲੀ ਮਨਾਉਣ ਲਈ ਪੇ੍ਰਰਿਆ
Ad Position 24