ਪਾਇਲ, 31 ਅਕਤੂਬਰ (ਪੱਤਰ ਪ੍ਰੇਰਕ)-ਜੈ ਮਾਤਾ ਨੈਣਾਂ ਦੇਵੀ ਕਲੱਬ, ਪਿੰਡ ਬਰਮਾਲੀਪੁਰ, ਵਲੋਂ ਸਥਾਨਕ ਨਿਵਾਸੀਆਂ, ਪ੍ਰਵਾਸੀ ਭਾਰਤੀਆਂ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ, 1 ਨਵੰਬਰ ਨੂੰ 16ਵਾਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਜਾ ਰਿਹਾ ਹੈ¢ ਇਸ ਸੰਬੰਧੀ ਕਲੱਬ ਦੇ ਪ੍ਰਧਾਨ ਗਗਨ ਵਰਮਾ ਨੇ ਦੱਸਿਆ ਕਿ ਵਿਸ਼ਾਲ ਭਗਵਤੀ ਜਾਗਰਣ ਵਿਚ ਵਿੱਕੀ ਮਸ਼ਾਲ ਅਤੇ ਭਜਨ ਮੰਡਲੀ ਵਰਗੇ ਪ੍ਰਸਿੱਧ ਗਾਇਕ ਮਾਤਾ ਦਾ ਗੁਣਗਾਨ ਕਰਨਗੇ¢ ਇਸ ਮੌਕੇ ਲੰਗਰ ਅਤੁੱਟ ਵੰਡਿਆ ਜਾਵੇਗਾ¢ ਇਸ ਮੌਕੇ ਮੁੱਖ ਰੂਪ 'ਚ ਸੇਵਾ-ਮੁਕਤ ਇੰਸਪੈਕਟਰ ਵਿਜੇ ਕੁਮਾਰ, ਸਰਪੰਚ ਕਰਮਜੀਤ ਸਿੰਘ ਤੂਰ, ਸਾਬਕਾ ਸਰਪੰਚ ਸੁਖਪਾਲ ਸਿੰਘ, ਇੰਦਰਜੀਤ ਸਿੰਘ, ਜਤਿੰਦਰ ਧਾਮੀ, ਨਿਰਮਲ ਸਿੰਘ, ਮਾਸਟਰ ਦਲਵਿੰਦਰ ਸਿੰਘ, ਹਰਪਿੰਦਰ ਸਿੰਘ, ਗੁਰਤੇਜ ਸਿੰਘ, ਪੰਚ ਦਪਿੰਦਰ ਸਿੰਘ, ਅਤੇ ਹੋਰ ਹਾਜ਼ਰ ਸਨ¢