ਮਾਛੀਵਾੜਾ ਸਾਹਿਬ, 31 ਅਕਤੂਬਰ (ਰਾਜਦੀਪ ਸਿੰਘ ਅਲਬੇਲਾ, ਮਨੋਜ ਕੁਮਾਰ)-ਬੀਤੀ ਰਾਤ ਸਥਾਨਕ ਰੋਪੜ ਰੋਡ 'ਤੇ ਸਥਿਤ ਪੁਰਾਣੀ ਗਊਸ਼ਾਲਾ ਕੋਲ ਹੇਅਰ ਡਰੈਸਰ ਰੌਸ਼ਨ ਨੂੰ ਅਣਪਛਾਤੇ ਕਾਰ ਸਵਾਰਾਂ ਨੇ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ ਜੋ ਕਿ ਮੌਕੇ ਤੋਂ ਫ਼ਰਾਰ ਹੋ ਗਏ¢ ਹਸਪਤਾਲ ਵਿਚ ਇਲਾਜ ਅਧੀਨ ਰੌਸ਼ਨ ਹੰਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਆਪਣੇ ਘਰ ਨੇੜੇ ਗਊਸ਼ਾਲਾ ਰੋਡ 'ਤੇ ਕਿਧਰੇ ਕੰਮ ਜਾ ਰਿਹਾ ਸੀ ਕਿ ਇੱਕ ਕਾਰ ਅਚਾਨਕ ਉਸ ਕੋਲ ਆ ਕੇ ਰੁਕੀ ਜਿਸ 'ਚੋਂ ਇੱਕ ਵਿਅਕਤੀ ਨੇ ਮੂੰਹ ਬੰਨਿ੍ਹਆ ਸੀ, ਨੇ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਕਿ ਤੂੰ ਸਾਡਾ ਰਸਤਾ ਰੋਕੇਂਗਾ ਆਖ ਕੇ ਗੋਲੀ ਚਲਾ ਦਿੱਤੀ¢ ਉਹ ਗਲੀ ਵੱਲ ਦੌੜ ਪਿਆ ਅਤੇ ਦੇਖਿਆ ਕਿ ਉਸ ਦੇ ਪੇਟ 'ਚੋਂ ਖੂਨ ਵਹਿ ਰਿਹਾ ਹੈ¢ ਤੁਰੰਤ ਉਸ ਨੂੰ ਸਿਵਲ ਹਸਪਤਾਲ ਸਮਰਾਲਾ ਲਿਆਂਦਾ ਗਿਆ, ਜਿੱਥੇ ਕਿ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਰੈਫ਼ਰ ਦਿੱਤਾ¢ ਹੇਅਰ ਡਰੈਸਰ ਰੌਸ਼ਨ ਨੇ ਦੱਸਿਆ ਕਿ ਉਸ ਦੀ ਕਿਸੇ ਨਾਲ ਕੋਈ ਰੰਜਸ਼ ਨਹੀਂ ਹੈ ਅਤੇ ਉਹ ਰੋਜ਼ਾਨਾ ਵਾਂਗ ਆਪਣੇ ਕੰਮ ਤੋਂ ਘਰ ਪਰਤਿਆ ਸੀ | ਪਰ ਪੁਲਿਸ ਪ੍ਰਸ਼ਾਸਨ ਜਾਂਚ ਕਰ ਕਿ ਉਸ ਉੱਪਰ ਹਮਲਾ ਕਰਨ ਵਾਲੇ ਕਿਹੜੇ ਵਿਅਕਤੀ ਹਨ¢ ਜਦੋਂ ਘਟਨਾ ਵਾਪਰੀ ਤਾਂ ਉੱਥੇ ਆਸਪਾਸ ਖੜ੍ਹੇ 1-2 ਵਿਅਕਤੀਆਂ ਨੇ ਗੋਲੀ ਚੱਲਣ ਦੀ ਕੋਈ ਆਵਾਜ਼ ਨਾ ਸੁਣੀ¢ ਜ਼ਖ਼ਮੀ ਹੋਏ ਰੌਸ਼ਨ ਨੇ ਵੀ ਦੱਸਿਆ ਕਿ ਉਸ ਵੱਲ ਹਮਲਾਵਰਾਂ ਨੇ ਪਿਸਤੌਲ ਵਰਗੀ ਚੀਜ਼ ਤੋਂ ਕੁੱਝ ਮਾਰਿਆ ਅਤੇ ਜਦੋਂ ਉਸ ਦੇ ਖੂਨ ਨਿਕਲਣ ਲੱਗਿਆ ਤਾਂ ਉਸ ਨੂੰ ਪਤਾ ਲੱਗਾ ਕਿ ਗੋਲੀ ਲੱਗੀ ਹੈ¢ ਡਾਕਟਰਾਂ ਨੇ ਵੀ ਕਿਹਾ ਕਿ ਰੌਸ਼ਨ ਹੰਸ ਗੰਭੀਰ ਰੂਪ ਵਿਚ ਜ਼ਖ਼ਮੀ ਹੈ ਪਰ ਆਪ੍ਰੇਸ਼ਨ ਦੌਰਾਨ ਹੀ ਪਤਾ ਲੱਗ ਸਕੇਗਾ ਕਿ ਉਸ ਦੇ ਗੋਲੀ ਲੱਗੀ ਹੈ ਜਾਂ ਕੁੱਝ ਹੋਰ ਵਸਤੂ ਨਾਲ ਉਸ 'ਤੇ ਹਮਲਾ ਹੋਇਆ ਹੈ¢ ਸ਼ਹਿਰ ਵਿਚ ਗੋਲੀ ਚੱਲਣ ਦੀ ਘਟਨਾ ਤੋਂ ਬਾਅਦ ਡੀ. ਐੱਸ. ਪੀ. ਕਰਮਜੀਤ ਸਿੰਘ ਗਰੇਵਾਲ, ਥਾਣਾ ਮੁਖੀ ਹਰਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਪੁਲਿਸ ਵਲੋਂ ਆਸਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਗਈ, ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ¢