14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਵੱਖ-ਵੱਖ ਮਾਮਲਿਆਂ ਸੰਬੰਧੀ ਕੌਂਸਲ ਮੀਟਿੰਗ ਵਿਚ ਹੋਏ ਹੰਗਾਮੇ

Ad Position 21
No active advertisement
ਅਜੀਤ ਡੈਸਕ 01-11-2025
ਖੰਨਾ, 31 ਅਕਤੂਬਰ (ਹਰਜਿੰਦਰ ਸਿੰਘ ਲਾਲ)-ਨਗਰ ਕੌਂਸਲ ਖੰਨਾ ਦੀ ਇੱਕ ਬੈਠਕ ਅੱਜ ਪ੍ਰਧਾਨ ਕਮਲਜੀਤ ਸਿੰਘ ਲੱਧੜ ਦੀ ਪ੍ਰਧਾਨਗੀ ਹੇਠ ਹੋਈ¢ ਇਸ ਮੀਟਿੰਗ ਵਿਚ ਈ. ਓ. ਚਰਨਜੀਤ ਸਿੰਘ ਉੱਭੀ ਸਮੇਤ ਵੱਖ-ਵੱਖ ਬਰਾਂਚਾਂ ਦੇ ਅਧਿਕਾਰੀਆਂ ਤੇ ਕੌਂਸਲਰ ਸ਼ਾਮਿਲ ਹੋਏ¢ ਇਸ ਮੌਕੇ ਸ਼ਹਿਰ ਵਿੱਚ ਆ ਰਹੀਆਂ ਕੂੜੇ ਦੀਆਂ ਸਮੱਸਿਆਵਾਂ, ਨਗਰ ਕੌਂਸਲ ਵਿਚ ਹੋ ਰਹੇ ਭਿ੍ਸ਼ਟਾਚਾਰ, ਗਲਤ ਢੰਗ ਨਾਲ ਦਿੱਤੀਆਂ ਜਾ ਰਹੀਆਂ ਐਨ. ਓ. ਸੀਜ਼ ਅਤੇ ਆਵਾਰਾ ਕੁੱਤਿਆਂ ਤੇ ਪਸ਼ੂਆਂ ਮੁੱਦਿਆਂ 'ਤੇ ਹੰਗਾਮੇ ਹੋਏ¢ ਬੈਠਕ ਵਿਚ ਲਾਈਨੋਂ ਪਾਰ ਇਲਾਕੇ ਨਵੀਆਂ ਕਾਲੋਨੀਆਂ ਅਤੇ ਕਮੇਟੀ ਦੇ ਕੰਮਾਂ ਲਈ ਇਕ ਖ਼ਾਸ ਵਿਅਕਤੀ ਉੱਪਰ ਪੈਸੇ ਮੰਗਣ ਦੇ ਦੋਸ਼ਾਂ ਦਾ ਮੁੱਦਾ ਵੀ ਉੱਠਿਆ¢ ਮੀਟਿੰਗ ਸ਼ੁਰੂ ਹੁੰਦੇ ਖੰਨਾ ਸ਼ਹਿਰ ਵਿਚ ਚਰਚਿਤ ਵੱਡਾ ਮਸਲਾ ਵਾਰਡ 19 ਦੀ ਕੌਂਸਲਰ ਰੂਬੀ ਭਾਟੀਆ ਨੇ ਚੁੱਕਿਆ¢ ਰੂਬੀ ਭਾਟੀਆਂ ਸ਼ਹਿਰ ਵਿਚ ਆਵਾਰਾ ਕੁੱਤਿਆਂ ਦੇ ਸਹਿਮ ਤੋਂ ਜਾਗਰੂਕ ਕਰਨ ਲਈ ਬੈਨਰ ਲਹਿਰਾਇਆ¢ ਭਾਟੀਆ ਨੇ ਕਿਹਾ ਕਿ ਖੰਨਾ ਵਿਚ ਆਵਾਰਾ ਕੁੱਤਿਆਂ ਤੇ ਆਵਾਰਾ ਪਸ਼ੂਆਂ ਨੇ ਸਹਿਮ ਫੈਲਾਇਆ ਹੋਇਆ ਹੈ¢ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਖੰਨਾ ਪੂਰੀ ਤਰ੍ਹਾਂ ਸੁੱਤੀ ਪਈ ਹੈ¢ ਕੌਂਸਲਰ ਹਰਦੀਪ ਸਿੰਘ ਨੀਨੂੰ ਵਲੋਂ ਵੀ ਆਵਾਰਾ ਕੁੱਤਿਆਂ ਦਾ ਇਲਾਜ ਕਰਨ ਦੀ ਆਵਾਜ਼ ਉਠਾਈ ਗਈ¢ ਨੀਨੂੰ ਨੇ ਸ਼ਹਿਰ 'ਚ ਬਗ਼ੈਰ ਆਗਿਆ ਤੋਂ ਏਅਰਟੈੱਲ ਕੰਪਨੀ ਵਲੋਂ ਗਲੀਆਂ ਪੁੱਟ ਕੇ ਤਾਰਾਂ ਪਾਉਣ ਦੇ ਕੰਮ ਨੂੰ ਰੋਕਣ ਲਈ ਵੀ ਆਖਿਆ ਗਿਆ¢ ਕੰਪਨੀ ਦੇ ਕੰਮਾਂ ਕਰ ਕੇ ਨੁਕਸਾਨ ਕੌਂਸਲ ਨੂੰ ਭਰਨਾ ਪੈਂਦਾ ਹੈ¢ ਜਿਸ 'ਤੇ ਪ੍ਰਧਾਨ ਕਮਲਜੀਤ ਸਿੰਘ ਲੱਧੜ ਨੇ ਵੀ ਈ. ਓ. ਚਰਨਜੀਤ ਸਿੰਘ ਨੂੰ ਕਿਹਾ ਕਿ ਕਿਸੇ ਕੌਂਸਲਰ ਨੂੰ ਇਹ ਪਤਾ ਨਹੀਂ ਲੱਗਦਾ ਕਿ ਕਦੋਂ ਕੋਣ ਗਲੀਆਂ ਪੁੱਟ ਕੇ ਕੰਮ ਕਰਨ ਲੱਗ ਜਾਂਦਾ ਹੈ¢ ਮਨਜ਼ੂਰੀ ਪਤਾ ਨਹੀਂ ਕੋਣ ਦਿੰਦਾ ਹੈ¢ ਉਨ੍ਹਾਂ ਕਿਹਾ ਕਿ ਹਾਊਸ ਦੀ ਸਹਿਮਤੀ ਤੋਂ ਬਗੈਰ ਕਿਸੇ ਨੂੰ ਸੜਕ ਪੁੱਟਣ ਮਨਜ਼ੂਰੀ ਨਾ ਦਿੱਤੀ ਜਾਵੇ¢ ਹਰਦੀਪ ਸਿੰਘ ਨੇ ਕਿਹਾ ਮੰਗ ਕੀਤੀ ਕਿ ਮਤਾ ਨੰਬਰ 9 ਰੱਦ ਕੀਤਾ ਜਾਵੇ, ਜੇਕਰ ਮਤਾ ਅਨੁਸਾਰ ਸੀਵਰੇਜ ਤੇ ਵਾਟਰ ਸਪਲਾਈ ਦਾ ਕੰਮ 2 ਸਾਲ ਲਈ ਠੇਕੇ 'ਤੇ ਦਿੱਤਾ ਗਿਆ ਤਾਂ ਇੱਥੇ ਕੰਮ ਮੁਲਾਜ਼ਮਾਂ ਦਾ ਭਵਿੱਖ ਤਬਾਹ ਹੋ ਜਾਵੇਗਾ¢ ਜਿਸ ਕਰ ਕੇ ਸਾਰੇ ਹਾਊਸ ਦੀ
ਸਹਿਮਤੀ ਨਾਲ ਇਹ ਮਤਾ ਰੱਦ ਕੀਤਾ ਗਿਆ¢ ਕੌਂਸਲਰ ਸੁਨੀਲ ਕੁਮਾਰ ਨੇ ਕਿਹਾ ਕਿ ਉਨ੍ਹਾਂ ਵਲੋਂ ਈ. ਓ. ਨੂੰ ਸ਼ਿਕਾਇਤ ਦੇ ਕੇ ਕੂੜੇ ਦੇ ਰੈਮੀਡੇਸ਼ਨ ਦੇ ਠੇਕੇ ਦੇ ਪੈਸੇ ਰੋਕਣ ਦੀ ਮੰਗ ਕੀਤੀ ਗਈ ਸੀ ਕਿਉਂਕਿ ਕੂੜੇ ਦੇ ਡੰਪ ਦੀ ਮੁਕੰਮਲ ਸਫ਼ਾਈ ਨਹੀਂ ਕੀਤੀ ਗਈ¢ ਪਰ ਇੱਕ ਕਰੋੜ ਕਿਸ ਦਬਾਅ ਅਧੀਨ ਜਾਰੀ ਕੀਤਾ ਗਿਆ ਹੈ? ਨੀਟਾ ਨੇ ਕਿਹਾ ਕਿ ਸ਼ਹਿਰ 'ਚ ਲੋਕਾਂ ਨੂੰ ਜਾਅਲੀ ਐਨ. ਓ. ਸੀਜ਼. ਦੇ ਕੇ ਲੁੱਟਿਆਂ ਜਾ ਰਿਹਾ ਹੈ¢ ਉਨ੍ਹਾਂ ਕਿਹਾ ਕਿ ਕਰੀਬ 10 ਲੱਖ ਰੁਪਏ ਤੋਂ ਵਧੇਰੇ ਰਕਮ ਦਾ ਟੈਂਡਰ ਲਗਾਇਆ ਗਿਆ¢ ਜਿਸ ਗਲੀ ਦਾ ਕੰਮ ਕੀਤਾ ਨਹੀਂ ਗਿਆ ਤੇ ਪੈਸੇ ਜਾਰੀ ਕਰ ਦਿੱਤੀ ਗਏ¢ ਕੌਂਸਲਰ ਨੀਟਾ ਨੇ ਕਿਹਾ ਕਿ ਜੇਕਰ ਕੰਮ ਦੀ ਥਾਂ ਤਬਦੀਲ ਕਰਨੀ ਸੀ ਤਾਂ ਮਤਾ ਪਾ ਕੇ ਹਾਊਸ ਦੀ ਪ੍ਰਵਾਨਗੀ ਲੈਣੀ ਚਾਹੀਦੀ ਸੀ ਤੇ ਇਸ ਦੀ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਜਾਵੇਗੀ¢
ਕਿਹੜੇ-ਕਿਹੜੇ ਕੌਂਸਲਰ ਹਾਜ਼ਰ ਸਨ
ਇਸ ਮੌਕੇ ਕੌਂਸਲਰ ਅਮਰੀਸ਼ ਕਾਲੀਆ, ਜਤਿੰਦਰ ਪਾਠਕ, ਸ਼ਮਿੰਦਰ ਸਿੰਘ ਮਿੰਟੂ, ਕੌਂਸਲਰ ਗੁਰਮੀਤ ਸਿੰਘ ਨਾਗਪਾਲ, ਗੌਰਵ ਵਿਜ਼ਨ, ਸ਼ਿਲਪਾ ਤਿਵਾੜੀ, ਸੁਖਵਿੰਦਰ ਕੌਰ, ਸੁਰਿੰਦਰ ਕੁਮਾਰ ਬਾਵਾ, ਹਰਦੀਪ ਸਿੰਘ ਨੀਨੂੰ, ਪਰਮਜੀਤ ਕੌਰ, ਰਾਖੀ ਮਨੋਚਾ, ਪ੍ਰਭਜੋਤ ਕੌਰ, ਰੂਬੀ ਭਾਟੀਆ, ਅੰਜਨਜੀਤ ਕੌਰ, ਰੀਟਾ ਰਾਣੀ, ਸੁਨੀਲ ਕੁਮਾਰ ਨੀਟਾ, ਸੰਦੀਪ ਘਈ, ਕੌਂਸਲਰ ਪਰਮਪ੍ਰੀਤ ਸਿੰਘ ਪੌਂਪੀ, ਸਰਬਜੀਤ ਸਿੰਘ ਕਾਲੀਰਾਉ, ਸੁਖਮਨਜੀਤ ਸਿੰਘ, ਅਮਨਪ੍ਰੀਤ ਕੌਰ, ਦਲਜੀਤ ਕੌਰ, ਅਮਰਜੀਤ ਕੌਰ, ਮੰਜੂ ਰਾਣੀ, ਸੁਖਦੇਵ ਮਿੱਡਾ, ਏਜੰਡਾ ਕਲਰਕ ਸੰਜੀਵ ਕਪੂਰ, ਅਨਿਲ ਕੁਮਾਰ, ਹਰਪਾਲ ਸਿੰਘ, ਸਵਿਤਾ ਜੋਸ਼ੀ, ਸੰਜੀਵ ਕੁਮਾਰ, ਸੰਦੀਪ ਸਿੰਘ ਜੇ. ਈ., ਹਿੰਮਤ ਸਿੰਘ ਤੇ ਅਮਰਪਾਲ ਵਾਲੀਆ ਸਮੇਤ ਕੌਂਸਲ ਅਮਲਾ ਹਾਜ਼ਰ ਸੀ¢ ਇਸ ਮੌਕੇ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਅਨਿਲ ਕੁਮਾਰ ਗੱਟੂ, ਸਫ਼ਾਈ ਸੇਵਕ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਗਰੀਬ ਦਾਸ ਆਦਿ ਵੀ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਸ਼ਹਿਰ ਦੇ ਇੱਕ ਸਿਆਸੀ ਆਗੂ ਨੂੰ ਫਿਰੌਤੀ ਤੇ ਧਮਕੀ ਭਰੀ ਕਾਲ ਆਉਣ ਦੀ ਚਰਚਾ ਅਗਲੀ ਖ਼ਬਰ ਕਾਰ ਸਵਾਰਾਂ ਨੇ ਹੇਅਰ ਡਰੈੱਸਰ ਨੂੰ ਗੋਲੀ ਮਾਰ ਕੇ ਕੀਤਾ ਜ਼ਖ਼ਮੀ, 2 ਖ਼ਿਲਾਫ਼ ਮਾਮਲਾ ਦਰਜ
Ad Position 24