ਮਾਛੀਵਾੜਾ ਸਾਹਿਬ, 31 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਮਾਛੀਵਾੜਾ ਸਾਹਿਬ ਵਿਖੇ ਇੱਕ ਸਿਆਸੀ ਆਗੂ ਨੂੰ ਵਿਦੇਸ਼ੀ ਫ਼ੋਨ ਨੰਬਰ ਤੋਂ ਕਾਲਾਂ ਆਉਣ ਦੀਆਂ ਚਰਚਾਵਾਂ ਵੀ ਹਨ, ਜਿਸ ਸਬੰਧੀ ਉਸ ਵਲੋਂ ਮਾਛੀਵਾੜਾ ਥਾਣਾ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ¢ ਇਹ ਵੀ ਜਾਣਕਾਰੀ ਮਿਲੀ ਹੈ ਕਿ ਮਾਛੀਵਾੜਾ ਇਲਾਕੇ ਦੇ ਇੱਕ ਸਿਆਸੀ ਆਗੂ ਨੂੰ ਯੂ. ਐੱਸ. ਏ. ਦੇ ਵਿਦੇਸ਼ੀ ਨੰਬਰ ਤੋਂ ਫ਼ੋਨ ਆਇਆ ਅਤੇ ਅੱਗੋਂ ਬੋਲ ਰਿਹਾ ਵਿਅਕਤੀ ਉਸ ਨੂੰ ਧਮਕੀਆਂ ਦੇਣ ਲੱਗਾ ਤਾਂ ਉਸ ਨੇ ਫ਼ੋਨ ਕੱਟ ਦਿੱਤਾ¢ ਫਿਰ ਵਿਦੇਸ਼ੀ ਨੰਬਰ ਤੋਂ ਸਿਆਸੀ ਆਗੂ ਨੂੰ ਵਾਇਸ ਮੈਸੇਜ ਭੇਜਿਆ ਗਿਆ ਕਿ ਇਹ ਗੋਲੀ ਤੇਰੇ ਲੜਕੇ ਨੂੰ ਮਾਰਨੀ ਸੀ, ਪਰ ਕਿਸੇ ਹੋਰ ਨੂੰ ਵੱਜ ਗਈ¢ ਜਾਣਕਾਰੀ ਅਨੁਸਾਰ ਇਸ ਸਿਆਸੀ ਆਗੂ ਨੂੰ 2 ਮਹੀਨੇ ਪਹਿਲਾਂ ਵੀ ਪੁਰਤਗਾਲ ਤੇ ਇੰਗਲੈਂਡ ਤੋਂ ਵਿਦੇਸ਼ੀ ਨੰਬਰ ਤੋਂ ਧਮਕੀਆਂ ਆਈਆਂ ਸਨ ਕਿ 50 ਲੱਖ ਰੁਪਏ ਦੀ ਫਿਰੌਤੀ ਦੇ ਨਹੀਂ ਤਾਂ ਤੇਰੇ ਜਾਨ, ਮਾਲ ਦਾ ਨੁਕਸਾਨ ਹੋਵੇਗਾ¢ ਇਹ ਫਿਰੌਤੀ ਮੰਗਣ ਵਾਲੇ ਕਿਹੜੇ ਗਰੁੱਪ ਨਾਲ ਸਬੰਧਿਤ ਹਨ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ¢ ਉਕਤ ਸਿਆਸੀ ਆਗੂ ਵਲੋਂ ਉਸ ਸਮੇਂ ਮਾਛੀਵਾੜਾ ਪੁਲਿਸ ਵਲੋਂ ਸ਼ਿਕਾਇਤ ਵੀ ਦਰਜ ਕਰਵਾਈ ਸੀ ਕਿ ਉਸ ਨੂੰ ਫਿਰੌਤੀ ਤੇ ਧਮਕੀ ਦੀ ਕਾਲ ਆਈ ਹੈ ਜਿਸ ਦੀ ਸਾਈਬਰ ਕ੍ਰਾਈਮ ਨੂੰ ਜਾਂਚ ਲਈ ਸੌਂਪਿਆ ਗਿਆ ਸੀ¢ ਬੀਤੀ ਰਾਤ ਸਿਆਸੀ ਆਗੂ ਨੂੰ ਕਾਲ ਕੀਤੀ ਗਈ ਕਿ ਚਾਹੇ ਕੋਈ ਆਪਣੀ ਜਾਇਦਾਦ ਵੇਚ 50 ਲੱਖ ਰੁਪਏ ਦੀ ਫਿਰੌਤੀ ਦੇ ਨਹੀਂ ਤਾਂ ਤੈਨੂੰ ਜਾਂ ਤੇਰੇ ਲੜਕੇ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ¢ ਫਿਰੌਤੀ ਮੰਗਣ ਵਾਲੇ ਨੇ ਇੱਥੋਂ ਤੱਕ ਵੀ ਕਿਹਾ ਕਿ ਹੁਣ ਉਸ ਨੂੰ ਘਰ ਦਾ ਪਤਾ ਅਤੇ ਹੋਰ ਜਾਣਕਾਰੀ ਮਿਲ ਗਈ ਹੈ¢