ਸਮਰਾਲਾ, 31 ਅਕਤੂਬਰ (ਗੋਪਾਲ ਸੋਫਤ, ਕੁਲਵਿੰਦਰ ਸਿੰਘ)-ਸਥਾਨਕ ਮੰਡਲ ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਮੀਟਿੰਗ ਸਕਿੰਦਰ ਸਿੰਘ ਮੰਡਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਪਾਵਰਕਾਮ ਪੈਨਸ਼ਨਰਾਂ ਦੀਆਂ ਪੰਜਾਬ ਸਰਕਾਰ ਤੇ ਮੈਨੇਜਮੈਂਟ ਵਲੋਂ ਪਿਛਲੇ ਸਮੇਂ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਨਾ ਕਰਨ ਕਾਰਨ ਵਿੱਢੇ ਗਏ ਸੰਘਰਸ਼ ਦੇ ਰੂਪ ਵਿਚ 7 ਨਵੰਬਰ ਨੂੰ ਪਟਿਆਲਾ ਹੈੱਡ ਆਫ਼ਿਸ ਦੇ ਸਾਹਮਣੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਸ 'ਚ ਸਮਰਾਲਾ ਮੰਡਲ ਵਲੋਂ ਧਰਨੇ ਦੀਆਂ ਤਿਆਰੀਆਂ ਸੰਬੰਧੀ ਮੈਂਬਰਾਂ ਨੂੰ ਲਾਮਬੰਦ ਕਰਨ ਲਈ ਕਮੇਟੀ ਮੈਂਬਰਾਂ ਦੀਆਂ ਪਹਿਲਾਂ ਦੀ ਤਰ੍ਹਾਂ ਡਿਊਟੀਆਂ ਲਗਾਈਆਂ ਗਈਆਂ, ਉਹ ਹਰ ਪੁਰਸ਼ ਮੈਂਬਰ ਤੱਕ ਪਹੁੰਚ ਕਰਨਗੇ | ਉਨ੍ਹਾਂ ਕਿਹਾ ਕਿ ਪਹਿਲਾਂ ਦੀ ਤਰ੍ਹਾਂ ਦੋ ਬੱਸਾਂ ਜਿਨ੍ਹਾਂ 'ਚ ਇਕ ਬੱਸ ਕਟਾਣੀ ਕਲਾਂ ਤੇ ਦੂਜੀ ਮਾਛੀਵਾੜਾ ਸਾਹਿਬ ਤੋਂ 7 ਨਵੰਬਰ ਨੂੰ ਸਵੇਰੇ 8.30 ਵਜੇ ਚੱਲਣਗੀਆਂ | ਮੀਟਿੰਗ 'ਚ ਇੰਜ. ਭਰਪੂਰ ਸਿੰਘ ਮਾਂਗਟ ਸਕੱਤਰ, ਇੰਜ. ਪ੍ਰੇਮ ਸਿੰਘ ਰਿਟਾ. ਐੈੱਸ. ਡੀ. ਓ., ਰਾਜਿੰਦਰ ਵਡੇਰਾ ਸਾਬਕਾ ਡਿਪਟੀ ਸੀ. ਓ., ਇੰਜ. ਜੁਗਲ ਕਿਸ਼ੋਰ ਸਾਹਨੀ, ਇੰਜ. ਦਰਸ਼ਨ ਸਿੰਘ ਗੜ੍ਹੀ ਵਿੱਤ ਸਕੱਤਰ, ਮਹੇਸ਼ ਕੁਮਾਰ ਖਮਾਣੋਂ, ਅਮਰੀਕ ਸਿੰਘ ਖਮਾਣੋਂ, ਰਾਕੇਸ਼ ਕੁਮਾਰ ਮਾਛੀਵਾੜਾ ਸਾਹਿਬ, ਪ੍ਰੇਮ ਚੰਦ ਭਲਾ ਲੋਕ, ਜਸਵੰਤ ਸਿੰਘ ਢੰਡਾ, ਭੁਪਿੰਦਰਪਾਲ ਚਹਿਲਾਂ ਆਦਿ ਹਾਜ਼ਰ ਸਨ | ਅਖੀਰ 'ਚ ਸਿਕੰਦਰ ਸਿੰਘ ਮੰਡਲ ਪ੍ਰਧਾਨ ਸਮਰਾਲਾ ਮੰਡਲ ਨੇ ਸਮੂਹ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ 7 ਨਵੰਬਰ ਨੂੰ ਦਰਸਾਏ ਸਥਾਨ 'ਤੇ ਸਮੇਂ ਸਿਰ ਪਹੁੰਚਣ ਅਤੇ ਮੀਟਿੰਗ 'ਚ ਆਏ ਅਹੁਦੇਦਾਰ ਸਾਥੀਆਂ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਸਮਰਾਲਾ ਮੰਡਲ ਦੇ ਜੋ ਮੈਂਬਰ ਹੜ੍ਹ ਪੀੜਤਾਂ ਦੀ ਸਹਾਇਤਾ ਕਰਨ ਤੋਂ ਰਹਿ ਗਏ ਹਨ, ਉਹ ਵੀ ਜਲਦੀ ਸਹਾਇਤਾ ਰਾਸ਼ੀ ਕਮੇਟੀ ਮੈਂਬਰਾਂ ਕੋਲ ਜਮਾਂ ਕਰਾਉਣ | ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਪੈਨਸ਼ਨਰਾਂ ਦੀਆਂ ਮੰਨੀਆਂ ਗਈਆਂ ਮੰਗਾਂ ਨੂੰ ਤੁਰੰਤ ਲਾਗੂ ਕਰੇ |