14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਪ੍ਰਵਾਸੀ ਨੌਜਵਾਨ ਦੀ ਲਾਸ਼ ਮਿਲੀ, ਪੁਲਿਸ ਨੇ ਕੀਤੀ ਕਾਰਵਾਈ

Ad Position 21
No active advertisement
ਅਜੀਤ ਡੈਸਕ 01-11-2025
ਮਾਛੀਵਾੜਾ ਸਾਹਿਬ, 31 ਅਕਤੂਬਰ (ਮਨੋਜ ਕੁਮਾਰ, ਰਾਜਦੀਪ ਸਿੰਘ ਅਲਬੇਲਾ )-ਕਰੀਬ ਚਾਰ ਦਿਨ ਪਹਿਲਾਂ ਗੜੀ ਪੁਲ ਲਾਗੇ ਸਰਹਿੰਦ ਨਹਿਰ 'ਤੇ ਚੱਲੇ ਛੱਠ ਪੂਜਾ ਦਾ ਤਿਉਹਾਰ ਦੇਖਣ ਆਏ ਪਿੰਡ ਚਹਿਲਾਂ ਵਾਸੀ 20 ਸਾਲਾ ਪ੍ਰਵਾਸੀ ਨੌਜਵਾਨ ਹੀਰਾ ਲਾਲ ਪੁੱਤਰ ਅਖਿਲੇਸ਼ ਕੁਮਾਰ ਦੀ ਲਾਸ਼ ਸਰਹਿੰਦ ਨਹਿਰ 'ਚੋਂ ਅੱਜ ਸ਼ੁੱਕਰਵਾਰ ਦੀ ਸਵੇਰ ਮਿਲੀ | ਪੁਲਿਸ ਨੇ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਉਸ ਦੀ ਪਹਿਚਾਣ ਕਰਵਾ ਲਈ ਹੈ | ਮਿ੍ਤਕ ਨੌਜਵਾਨ ਹੀਰਾ ਲਾਲ ਦੇ ਰਿਸ਼ਤੇਦਾਰ ਰਾਮਦੇਵ ਮੰਡਲ ਨੇ ਦੱਸਿਆ ਕਿ ਮਿ੍ਤਕ ਆਪਣੇ ਹੋਰਨਾਂ ਸਾਥੀਆਂ ਨਾਲ ਛੱਠ ਪੂਜਾ ਦਾ ਪੋ੍ਰਗਰਾਮ ਦੇਖਣ ਆਇਆ ਸੀ ਪਰ ਸਵੇਰੇ ਜਦੋਂ ਕਾਫੀ ਸਮੇਂ ਬਾਅਦ ਵੀ ਇਹ ਆਪਣੇ ਘਰ ਪਿੰਡ ਚਹਿਲਾਂ ਨਾ ਪੁੱਜਾ ਤਾਂ ਉਸ ਦੀ ਭਾਲ ਕੀਤੀ ਪਰ ਕੁੱਝ ਪਤਾ ਨਹੀਂ ਚੱਲਿਆ, ਜਿਸ ਦੀ ਸੂਚਨਾ ਮਾਛੀਵਾੜਾ ਪੁਲਿਸ ਨੂੰ ਦਿੱਤੀ ਗਈ | ਅੱਜ ਸਵੇਰੇ ਪੁਲਿਸ ਨੇ ਇਸ ਦੀ ਲਾਸ਼ ਮਿਲਣ ਦੀ ਇਤਲਾਹ ਦਿੱਤੀ, ਜਿਸ ਦੀ ਪਹਿਚਾਣ ਹੀਰਾ ਲਾਲ ਵਜੋਂ ਹੋਈ | ਜਾਂਚ ਅਧਿਕਾਰੀ ਸੰਜੀਵ ਕੁਮਾਰ ਅਨੁਸਾਰ ਇਸ ਮਾਮਲੇ ਵਿਚ 174 ਦੀ ਕਾਰਵਾਈ ਅਮਲ 'ਚ ਲਿਆਂਦੀ ਹੈ¢
Ad Position 22
No active advertisement
ਪਿਛਲੀ ਖ਼ਬਰ ਮਨਿਸਟਰੀਅਲ ਯੂਨੀਅਨ ਸਿੱਖਿਆ ਵਿਭਾਗ ਵਲੋਂ ਸਬ ਕਮੇਟੀ ਨਾਲ ਮੀਟਿੰਗ ਅਗਲੀ ਖ਼ਬਰ ਪਾਵਰਕਾਮ ਦੇ ਪੈਨਸ਼ਨਰਾਂ ਵਲੋਂ 7 ਦੇ ਧਰਨੇ ਦੀਆਂ ਤਿਆਰੀ ਸੰਬੰਧੀ ਮੀਟਿੰਗ
Ad Position 24