ਪਾਇਲ, 31 ਅਕਤੂਬਰ (ਨਿਜ਼ਾਮਪੁਰ, ਰਜਿੰਦਰ ਸਿੰਘ)-ਮਨਿਸਟਰੀਅਲ ਯੂਨੀਅਨ ਸਿੱਖਿਆ ਵਿਭਾਗ ਦੀ ਮੀਟਿੰਗ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਖੱਟੜਾ ਦੀ ਅਗਵਾਈ ਵਿਚ ਕੈਬਿਨਟ ਸਬ ਕਮੇਟੀ ਨਾਲ ਹੋਈ¢ ਜਿਸ ਦੀ ਪ੍ਰਧਾਨਗੀ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੇ ਕੀਤੀ | ਪ੍ਰਧਾਨ ਗੁਰਪ੍ਰੀਤ ਸਿੰਘ ਖੱਟੜਾ ਨੇ ਦੱਸਿਆ ਕਿ ਮੀਟਿੰਗ ਵਿਚ ਕੁੱਲ ਪੰਜ ਮੰਗਾਂ 'ਤੇ ਵਿਚਾਰ ਵਟਾਂਦਰਾ ਹੋਇਆ¢ ਜਿਸ ਵਿਚ ਤਰਸ ਦੇ ਅਧਾਰ 'ਤੇ ਨਿਯੁਕਤ ਕਲਰਕਾਂ ਨੂੰ ਟਾਈਪ ਟੈੱਸਟ ਤੋਂ ਛੋਟ ਦੇਣ ਅਤੇ ਕੰਪਿਊਟਰ ਟਰੇਨਿੰਗ ਕਰਵਾਉਣ 'ਤੇ ਸਹਿਮਤੀ ਬਣੀ, ਜਿਸ ਦਾ ਪੱਤਰ ਜਲਦ ਰੀਲੀਜ਼ ਹੋ ਜਾਵੇਗਾ¢ ਟੈਟ ਤੋਂ ਬਿਨਾਂ ਪ੍ਰਮੋਸ਼ਨ 'ਤੇ ਸਕੱਤਰ ਵਲੋਂ ਸੁਪਰੀਮ ਕੋਰਟ ਦਾ ਹਵਾਲਾ ਦਿੱਤਾ ਗਿਆ ਪਰ ਜਥੇਬੰਦੀ ਵਲੋਂ ਜ਼ੋਰ ਪਾਇਆ ਗਿਆ ਕਿ ਜਿਸ ਤਰ੍ਹਾਂ ਸਿੱਖਿਆ ਪ੍ਰੋਵਾਈਡਰ ਜਾਂ ਹੋਰ ਅਧਿਆਪਕ ਟੈਟ ਤੋਂ ਬਿਨਾਂ ਪ੍ਰਮੋਟ ਹੋਏ ਹਨ ਨਾਨ ਟੀਚਿੰਗ ਨੂੰ ਵੀ ਉਸੇ ਤਰ੍ਹਾਂ ਪ੍ਰਮੋਟ ਕੀਤਾ ਜਾਵੇ¢ ਜਿਸ ਤੇ ਉਨ੍ਹਾਂ ਕਿਹਾ ਕਿ ਇਸ ਸੰਬੰਧੀ ਕਾਰਵਾਈ ਆਰੰਭ ਕੀਤੀ ਜਾਵੇਗੀ¢ ਪ੍ਰਬੰਧ ਅਫ਼ਸਰ ਦੀ ਪੋਸਟ ਜੋ 2018 ਦੇ ਰੂਲਾ ਮੁਤਾਬਿਕ ਖ਼ਤਮ ਕਰ ਦਿੱਤੀ ਗਈ ਸੀ, ਮੁੜ ਸੁਰਜੀਤ ਕਰਨ ਦੀ ਸਹਿਮਤੀ ਬਣੀ¢ ਸੀਨੀਅਰ ਸਹਾਇਕ ਤੋਂ ਸੁਪਰਡੈਂਟ ਦਾ ਤਜਰਬਾ ਜੋ ਕਿ ਅੱਠ ਸਾਲ ਹੈ ਨੂੰ ਘੱਟ ਤੋਂ ਘੱਟ ਕਰਨ ਦੀ ਸਹਿਮਤੀ ਬਣੀ¢ ਜਥੇਬੰਦੀ ਵਲੋਂ ਇਹ ਕਿਹਾ ਗਿਆ ਕਿ ਜੇਕਰ ਇਹ ਤਜਰਬਾ ਅੱਠ ਸਾਲ ਦਾ ਰਿਹਾ ਤਾਂ ਸਿੱਖਿਆ ਵਿਭਾਗ ਦਾ ਕਲਰਕ ਕਦੇ ਵੀ ਸੁਪਰਡੈਂਟ ਨਹੀਂ ਬਣ ਸਕਦਾ ਅਤੇ ਜਥੇਬੰਦੀ ਨੇ ਦੱਸਿਆ ਇਸ ਸਮੇਂ 100 ਦੇ ਕਰੀਬ ਸੁਪਰਡੈਂਟ ਦੀਆਂ ਪੋਸਟਾਂ ਖਾਲੀ ਹਨ ਅਤੇ ਸਿੱਖਿਆ ਵਿਭਾਗ ਦਾ ਕਲਰਕ 30 ਸਾਲ ਸੇਵਾ ਕਰਨ ਉਪਰੰਤ ਵੀ ਸੁਪਰਡੈਂਟ ਨਹੀਂ ਬਣ ਰਿਹਾ¢ ਜਥੇਬੰਦੀ ਵਲੋਂ ਹੋਰ ਵਿਭਾਗਾਂ ਦਾ ਵੇਰਵੇ ਪੇਸ਼ ਕੀਤੇ ਗਏ ਜਿਸ ਵਿਚ ਕਲਰਕ ਤੋਂ ਸੁਪਰਡੈਂਟ ਜਲਦੀ ਹੀ ਬਣ ਜਾਂਦਾ ਹੈ, ਜਿਸ 'ਤੇ ਕਮੇਟੀ ਵਲੋਂ ਸਹਿਮਤੀ ਦਿੱਤੀ ਗਈ ਕਿ ਇਹ ਸਮਾਂ ਘੱਟ ਕੀਤਾ ਜਾਵੇਗਾ¢ ਜਥੇਬੰਦੀ ਵਲੋਂ ਇਹ ਤਜਰਬਾ ਇਕ ਸਾਲ ਕਰਨ ਲਈ ਕਿਹਾ ਗਿਆ ਹੈ¢ਜੂਨੀਅਰ ਸਹਾਇਕ ਦੀਆਂ ਪ੍ਰਮੋਸ਼ਨਾਂ ਸੰਬੰਧੀ ਉਨ੍ਹਾਂ ਕਿਹਾ ਕਿ ਛੇਵੇਂ ਪੇ ਕਮਿਸ਼ਨ ਵਿਚ ਇਹ ਬੰਦ ਕਰ ਦਿੱਤੀਆਂ ਗਈਆਂ ਹਨ ਤਾਂ ਜਥੇਬੰਦੀ ਵਲੋਂ ਹੋਰ ਵਿਭਾਗਾਂ ਜਿਵੇਂ ਕਿ ਮਾਲ ਵਿਭਾਗ, ਕਰ ਵਿਭਾਗ ਦੀਆਂ ਹੋਈਆਂ ਪ੍ਰਮੋਸ਼ਨ ਲਿਸਟਾਂ ਦਿਖਾਈਆਂ ਗਈਆਂ ਤਾਂ ਵਿੱਤ ਮੰਤਰੀ ਵਲੋਂ ਇਸ ਮੰਗ ਨੂੰ ਪ੍ਰਵਾਨ ਕਰਨ ਦਾ ਭਰੋਸਾ ਦਿੱਤਾ ਅਤੇ ਸਿੱਖਿਆ ਸਕੱਤਰ ਨੂੰ ਜਲਦ ਹੀ ਕਾਰਵਾਈ ਆਰੰਭ ਕਰਨ ਲਈ ਕਿਹਾ¢ ਇਸ ਮੌਕੇ ਮਨਿਸਟਰੀਅਲ ਸਟਾਫ਼ ਯੂਨੀਅਨ ਸਿੱਖਿਆ ਵਿਭਾਗ ਪੰਜਾਬ ਦੇ ਸੂਬਾ ਮੁੱਖ ਸਲਾਹਕਾਰ ਅਨੁਰਿਧ ਮੋਦਗਿਲ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰਪਾਲ ਸਿੰਘ, ਪਰਮਪਾਲ ਸਿੰਘ ਵਿੱਤ ਸਕੱਤਰ, ਦੀਪਕ ਜੈਨ ਲੁਧਿਆਣਾ, ਸੂਬਾ ਪੈੱ੍ਰਸ ਸਕੱਤਰ ਅਮਨਇੰਦਰ ਸਿੰਘ ਘੁਡਾਣੀ, ਸੀਨੀਅਰ ਮੀਤ ਪ੍ਰਧਾਨ ਜਸਪਾਲ ਸਿੰਘ ਅਤੇ ਬੱਬਲ ਮੋਗਾ ਹਾਜ਼ਰ ਸਨ¢