ਅੱਧੀ ਸਦੀ ਬੀਤਣ 'ਤੇ ਵੀ ਪੰਜਾਬ 'ਚ ਨਹੀਂ ਸੁਧਰੀ ਮਾਂ-ਬੋਲੀ ਪੰਜਾਬੀ ਦੀ ਦਸ਼ਾ-ਦੀਪ ਦਵਿੰਦਰ ਸਿੰਘ <br/>
ਅਜੀਤ ਡੈਸਕ
01-11-2025
ਦੀਪ ਦਵਿੰਦਰ ਨੇ ਸਿਆਸੀ ਪਾਰਟੀਆਂ 'ਤੇ ਤਨਜ਼ ਕਸਦਿਆਂ ਕਿਹਾ ਕਿ ਸਾਰੀਆਂ ਰਾਜਸੀ ਪਾਰਟੀਆਂ ਨੇ ਸੂਬੇ ਅੰਦਰ ਰਾਜ ਭਾਗ ਤਾਂ ਭੋਗਿਆ ਪਰ ਮਾਤ ਭਾਸ਼ਾ ਪੰਜਾਬੀ ਦੀ ਬੇਹਤਰੀ ਲਈ ਸਭ ਨੇ ਟਾਲਾ ਹੀ ਵੱਟਿਆ | ਉਨ੍ਹਾਂ ਕਿਹਾ ਕਿ ਸਾਢੇ ਪੰਜ ਦਹਾਕੇ ਤੋਂ ਵੀ ਜ਼ਿਆਦਾ ਸਮਾਂ ਬੀਤਣ ਤੇ ਵੀ ਪੰਜਾਬੀ ਭਾਸ਼ੀ ਸੂਬੇ ਨੂੰ ਨਾ ਆਪਣੀ ਰਾਜਧਾਨੀ ਅਤੇ ਨਾ ਹੀ ਆਪਣੀ ਹਾਈ ਕੋਰਟ ਨਸੀਬ ਹੋਈ | ਉਨ੍ਹਾਂ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਮਾਤ ਭਾਸ਼ਾ 'ਚ ਰੁਜ਼ਗਾਰ ਦੇ ਵਸੀਲੇ ਪੈਦਾ ਕਰਨ ਹਿਤ ਸਾਇੰਸ, ਕਾਨੂੰਨ ਅਤੇ ਤਕਨੀਕੀ ਵਿਦਿਆ ਸਮੇਤ ਉਚੇਰੀ ਪੜ੍ਹਾਈ ਦੀ ਪੜ੍ਹਨ ਸੱਮਗਰੀ ਦਾ ਬੰਦੋਬਸਤ ਪੰਜਾਬੀ 'ਚ ਕਰਕੇ ਸਕੂਲਾਂ ਕਾਲਜਾਂ ਵਿਚ ਖਾਲੀ ਅਸਾਮੀਆਂ ਪਹਿਲ ਦੇ ਅਧਾਰ 'ਤੇ ਭਰੀਆਂ ਜਾਣ | ਉਨ੍ਹਾਂ ਭਾਸ਼ਾ ਟਿ੍ਬਿੂਉਨਲ ਕਾਇਮ ਕਰਕੇ ਪੰਜਾਬੀ 'ਚ ਕੰਮ ਨਾ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਸਜ਼ਾ ਦੀ ਮੰਗ ਵੀ ਕੀਤੀ |