13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਅੰਮ੍ਰਿਤ ਅਨੰਦ ਪਾਰਕ ’ਚ ਫੁੱਲਾਂ ਦੀ ਖ਼ੁਸ਼ਬੂ ’ਤੇ ਭਾਰੂ ਕੂੜਾ ਡੰਪ ਦੀ ਬਦਬੂ 8 ਚੰਗੀ ਸਿਹਤ ਲਈ ਪਾਰਕ ’ਚ ਆਉਣ ਵਾਲੇ ਲੋਕ ਦੂਸ਼ਿਤ ਵਾਤਾਵਰਨ ਕਰਕੇ ਬਿਮਾਰੀਆਂ ਨੂੰ ਸਹੇੜ ਕੇ ਨਾਲ ਲਿਜਾ ਰਹੇ ਹਨ 8 ਸਰਕਾਰੇ ਦਰਬਾਰੇ ਡੰਪ ਦਾ ਮੁੱਦਾ ਚੁਕੇ ਜਾਣ ਦੇ ਬਾਵਜੂਦ ਵੀ ਕੋਈ ਹੱਲ ਨਹੀਂ ਨਿਕਲਿਆ

ਅੰਮ੍ਰਿਤਸਰ, 13 ਅਗਸਤ (ਹਰਮਿੰਦਰ ਸਿੰਘ)-ਸ਼ਹਿਰ ਦੀ ਪਾਸ਼ ਕਾਲੋਨੀ ਰਣਜੀਤ ਐਵੀਨਿਊ, ਜਿਸ ਨੂੰ ਸ਼ਹਿਰ ਦੀ ਕਰੀਮ ਵੀ ਕਿਹਾ ਜਾਂਦਾ ਹੈ, ਵੱਖ-ਵੱਖ ਬਲਾਕਾਂ ਦੇ ਰੂਪ ਵਿਚ ਨਗਰ ਸੁਧਾਰ ਟਰੱਸਟ ਵਲੋਂ ਹੋਂਦ ’ਚ ਲਿਆਂਦੀ ਗਈ ਇਸ ਆਬਾਦੀ ‘ਚ ਨਗਰ ਨਿਗਮ ਦਾ ਬਣਿਆ ਕੂੜਾ ਡੰਪ ਗ੍ਰਹਿਣ ਦਾ ਕੰਮ ਕਰ ਰਿਹਾ ਹੈ। ਜਿਸ ਨੂੰ ਹਟਾਉਣ ਲਈ ਸਮੇਂ ਸਮੇਂ ਮੰਗ ਉੱਠੀ ਅਤੇ ਮੁਜ਼ਾਹਰੇ ਵੀ ਹੋਏ ਪਰ ਫਿਰ ਵੀ ਇਸ ਡੰਪ ਦੀ ਜਗ੍ਹਾ ਨਹੀਂ ਬਦਲੀ ਗਈ।

Ad Position 21
No active advertisement
ਰਣਜੀਤ ਐਵੀਨਿਊ ਅੰਮ੍ਰਿਤ ਅਨੰਦ ਪਾਰਕ ਦੇ ਨੇੜੇ ਬਣੇ ਕੂੜੇ ਦੇ ਲੱਗੇ ਵੱਡੇ-ਵੱਡੇ ਢੇਰ ਅਤੇ ਕੂੜਾ ਡੰਪ ਬਾਰੇ ਜਾਣਕਾਰੀ ਦਿੰਦੇ ਹੋਏ ਲੋਕ। ਤਸਵੀਰਾਂ: ਹਰਜੀਤ ਸਿੰਘ 14-08-2026
ਅੰਮ੍ਰਿਤਸਰ, 13 ਅਗਸਤ (ਹਰਮਿੰਦਰ ਸਿੰਘ)-ਸ਼ਹਿਰ ਦੀ ਪਾਸ਼ ਕਾਲੋਨੀ ਰਣਜੀਤ ਐਵੀਨਿਊ, ਜਿਸ ਨੂੰ ਸ਼ਹਿਰ ਦੀ ਕਰੀਮ ਵੀ ਕਿਹਾ ਜਾਂਦਾ ਹੈ, ਵੱਖ-ਵੱਖ ਬਲਾਕਾਂ ਦੇ ਰੂਪ ਵਿਚ ਨਗਰ ਸੁਧਾਰ ਟਰੱਸਟ ਵਲੋਂ ਹੋਂਦ ’ਚ ਲਿਆਂਦੀ ਗਈ ਇਸ ਆਬਾਦੀ ‘ਚ ਨਗਰ ਨਿਗਮ ਦਾ ਬਣਿਆ ਕੂੜਾ ਡੰਪ ਗ੍ਰਹਿਣ ਦਾ ਕੰਮ ਕਰ ਰਿਹਾ ਹੈ। ਜਿਸ ਨੂੰ ਹਟਾਉਣ ਲਈ ਸਮੇਂ ਸਮੇਂ ਮੰਗ ਉੱਠੀ ਅਤੇ ਮੁਜ਼ਾਹਰੇ ਵੀ ਹੋਏ ਪਰ ਫਿਰ ਵੀ ਇਸ ਡੰਪ ਦੀ ਜਗ੍ਹਾ ਨਹੀਂ ਬਦਲੀ ਗਈ। ਰਣਜੀਤ ਐਵੀਨਿਊ ਵਿਖੇ ਅੰਮ੍ਰਿਤ ਅਨੰਦ ਪਾਰਕ ਜੋ ਸ਼ਹਿਰ ਦੇ ਮੁੱਖ ਪਾਰਕਾਂ ਵਿਚੋਂ ਇਕ ਹੈ ਜਿਥੇ ਜਲ੍ਹਿਆਂ ਵਾਲਾ ਬਾਗ਼ ਦੇ ਸ਼ਹੀਦਾਂ ਦੀ ਯਾਦਗਾਰ ਵੀ ਬਣਾਈ ਗਈ ਹੈ ਅਤੇ ਇਸ ਪਾਰਕ ਵਿਚ ਸਭ ਤੋਂ ਉੱਚਾ ਤਿਰੰਗਾ ਵੀ ਲਹਿਰਾਉਂਦਾ ਹੈ ਪਰ ਇਸ ਪਾਰਕ ਦੇ ਕੁੱਛੜ ਕੂੜਾ ਡੰਪ ਹੈ। ਇਸ ਡੰਪ ‘ਤੇ ਸ਼ਹਿਰ ਦੇ ਵੱਖ ਵੱਖ ਇਲਾਕਿਆਂ ’ ਚੋਂ ਕੂੜਾ ਇਕੱਠਾ ਕਰਕੇ ਛੋਟੀਆਂ ਗੱਡੀਆਂ ਵਲੋਂ ਇਥੇ ਸੁਟਿਆ ਜਾਂਦਾ ਹੈ ਅਤੇ ਇਥੋਂ ਇਹ ਕੂੜਾ ਵੱਡੇ ਕੰਪੈਕਟਰਾਂ ਅਤੇ ਟਿੱਪਰਾਂ ‘ਚ ਭਰ ਕੇ ਭਗਤਾਂ ਵਾਲਾ ਡੰਪ ਤੱਕ ਪਹੁੰਚਾਇਆ ਜਾਂਦਾ ਹੈ। ਰਣਜੀਤ ਐਵੀਨਿਊ ਅੰਮ੍ਰਿਤ ਅਨੰਦ ਪਾਰਕ ਦੇ ਨੇੜੇ ਬਣੇ ਅਸਥਾਈ ਕੂੜਾ ਡੰਪ ਤੋਂ ਉੱਠਣ ਵਾਲੀ ਕੂੜੇ ਦੀ ਬਦਬੂ ਦੂਰ ਦੂਰ ਤੱਕ ਦੇ ਵਾਤਾਵਰਨ ਨੂੰ ਦੂਸ਼ਿਤ ਕਰਦੀ ਹੈ। ਇਸ ਪਾਰਕ ’ਚ ਸਿਹਤਯਾਬੀ ਲਈ ਸੈਰ, ਯੋਗਾ, ਓਪਨ ਜਿੰਮ ’ਚ ਕਸਰਤ ਕਰਨ ਆਉਣ ਵਾਲੇ ਲੋਕਾਂ ਅਤੇ ਬੱਚਿਆਂ ਦੇ ਮਨੋਰੰਜਨ ਲਈ ਲੱਗੇ ਝੂਟੇ ਝੂਟਨ ਲਈ ਆਉਣ ਵਾਲੇ ਬੱਚਿਆਂ ਨੂੰ ਬਾਗ ‘ਚ ਲੱਗੇ ਫੁੱਲਾਂ ਦੀ ਖਸ਼ਬੂ ਦੀ ਜਗ੍ਹਾ ਕੂੜਾ ਡੰਪ ਦੀ ਸਾਹਾਂ ’ਚ ਬਦਬੂ ਮਿਲਦੀ ਹੈ। ਇਹ ਬਦਬੂ ਦਰਜ਼ਨਾਂ ਕਾਲੋਨੀਆਂ ਦੇ ਵਾਤਾਵਰਨ ਨੂੰ ਪ੍ਰਭਾਵਿਤ ਕਰਦੀ ਹੈ। ਇਸ ਤੋਂ ਇਲਾਵਾ ਡੰਪ ਦੇ ਬਿਲਕੁਲ ਨੇੜੇ ਆਈ. ਟੀ. ਆਈ. ਕਾਲਜ ਹੈ ਜਿਥੇ ਹਜ਼ਾਰਾਂ ਵਿਦਿਆਰਥੀ ਤਕਨੀਕੀ ਤਲੀਮ ਲੈਣ ਲਈ ਪਹੁੰਚਦੇ ਹਨ। ਇਸ ਡੰਪ ਨੂੰ ਹਟਾਉਣ ਲਈ ਕਈ ਵਾਰ ਧਰਨੇ ਵੀ ਲੱਗੇ, ਮੁਜ਼ਾਹਰੇ ਵੀ ਹੋਏ ਅਤੇ ਇਥੋਂ ਤੱਕ ਇਹ ਸਿਆਸੀ ਮੁੱਦਾ ਵੀ ਬਣਿਆ ਰਿਹਾ ਪਰ ਆਖ਼ਰ ਫਿਰ ਪਰਨਾਲਾ ਉੱਥੇ ਦਾ ਉਥੇ ਹੈ। ਇਸ ਸਬੰਧ ਵਿਚ ਗੱਲਬਾਤ ਕਰਦੇ ਹੋਏ ਰਣਜੀਤ ਐਵੀਨਿਊ ਦੇ ਵੱਖ ਵੱਖ ਬਲਾਕਾਂ ਅਤੇ ਨੇੜਲੀਆਂ ਕਾਲੋਨੀਆਂ ਗੁਮਟਾਲਾ, ਗੁਮਟਾਲਾ ਕਾਲੋਨੀ ਆਦਿ ਦੇ ਵਸਨੀਕਾਂ ਮਨਜੀਤ ਸਿੰਘ ਢਿੱਲੋਂ (ਹਰਮਨ ਗੁਮਟਾਲਾ), ਤਰਸੇਮ ਸਿੰਘ ਚਾਹਲ, ਕੈਪਟਨ ਜਵਾਹਰ ਸਿੰਘ, ਦਲਜੀਤ ਸਿੰਘ ਢਿੱਲੋਂ ਪ੍ਰਧਾਨ ਸਰਬ ਲੋਕ ਭਲਾਈ ਕਮੇਟੀ, ਐੱਚ. ਐੱਸ. ਵਿਰਕ ਪ੍ਰਧਾਨ ਮਾਝਾ ਜ਼ੋਨ ਵੈਟ ਵੈਲਫੇਅਰ ਆਰਗੇਨਾਈਜੇਸ਼ਨ, ਮਨਜਿੰਦਰ ਸਿੰਘ ਰਣਜੀਤ ਵਿਹਾਰ, ਹਰਪਾਲ ਸਿੰਘ ਢਿੱਲੋਂ ਗੁਮਟਾਲਾ ਆਦਿ ਨੇ ਦੱਸਿਆ ਕਿ ਉਪਰੋਕਤ ਡੰਪ ਨੂੰ ਹਟਾਉਣ ਲਈ ਆਈ. ਟੀ. ਆਈ., ਰਣਜੀਤ ਐਵੀਨਿਊ ਸਥਿਤ ਗੁ: ਗੁਰੂ ਨਾਨਕ ਪ੍ਰਕਾਸ਼ ਦੀ ਕਮੇਟੀ, ਵੱਖ-ਵੱਖ ਬਲਾਕਾਂ ਦੀਆਂ ਵੈਲਫੇਅਰ ਕਮੇਟੀਆਂ, ਸ਼ਾਪਿੰਗ ਕੰਪਲੈਕਸ ਅਤੇ ਗੁੰਮਟਾਲਾ ਅਤੇ ਲੁਹਾਰਕਾ ਰੋਡ ਸਥਿਤ ਕਾਲੋਨੀਆਂ ਵਾਲਿਆਂ ਵਲੋਂ ਵੀ ਲਿਖਤ ਰੂਪ ਵਿਚ ਨਗਰ ਨਿਗਮ, ਜ਼ਿਲ੍ਹਾ ਡਿਪਟੀ ਕਮਿਸ਼ਨਰ, ਮੈਂਬਰ ਪਾਰਲੀਮੈਂਟ, ਸਰਕਾਰੇ ਦਰਬਾਰੇ ਪਹੁੰਚ ਕੀਤੀ ਗਈ ਪਰ ਇਸ ਦਾ ਕੋਈ ਹੱਲ ਨਹੀ ਹੋਇਆ। ਬਲਕਿ ਪਹਿਲਾਂ ਨਾਲੋਂ ਵੀ ਡੰਪ ਹੋਰ ਵੱਡਾ ਹੋਇਆ ਹੈ। ਉਨ੍ਹਾਂ ਕਿਹਾ ਕਿ ਮੈਂਬਰ ਪਾਰਲੀਮੈਂਟ ਦੀ ਅਗਵਾਈ ਹੇਠ ਦਿਸ਼ਾ ਕਮੇਟੀ ਦੀ ਹੋਣ ਵਾਲੀ ਬੈਠਕ ਵਿਚ ਵੀ ਇਹ ਮੁੱਦਾ ਚੁਕਿਆ ਗਿਆ ਸੀ ਪਰ ਉਥੇ ਵੀ ਭਰੋਸਾ ਦਿੱਤਾ ਗਿਆ ਪਰ ਭਰੋਸੇ ਨੂੰ ਅਮਲੀਜਾਮਾ ਨਹੀਂ ਪਹਿਣਾਇਆ ਗਿਆ।
Ad Position 22
No active advertisement
ਪਿਛਲੀ ਖ਼ਬਰ ਵਿਜ਼ਡਮ ਸਕੂਲ ਆਫ਼ ਅਕੈਡਮਿਕਸ ਐਂਡ ਸਪੋਰਟਸ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਫਰੀਡਮ ਫਾਈਟਰਸ ਉੱਤਰਾਧਿਕਾਰੀ ਸੰਸਥਾਵਾਂ ਨਾਲ ਮੀਟਿੰਗ
Ad Position 24