13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਪਤੀ-ਪਤਨੀ ’ਤੇ ਹਮਲਾ ਕਰਨ ਦੇ ਮਾਮਲੇ ’ਚ ਥਾਣਾ ਬੀ. ਡਵੀਜ਼ਨ ਮੁਲਜ਼ਮਾਂ ਦਾ ਪੱਖ ਪੂਰ ਰਹੀ ਹੈ-ਕਾ: ਕਰਮਪੁਰਾ

ਅੰਮ੍ਰਿਤਸਰ, 13 ਅਗਸਤ (ਰੇਸ਼ਮ ਸਿੰਘ)-ਪਤੀ ਪਤਨੀ ’ਤੇ ਜਾਨਲੇਵਾ ਹਮਲਾ ਕਰਕੇ ਜ਼ਖ਼ਮੀ ਕਰਨ ਦੇ ਮਾਮਲੇ ’ਚ ਥਾਣਾ ਬੀ. ਡਵੀਜ਼ਨ ਦੀ ਪੁਲਿਸ ਮੁਲਜ਼ਮਾਂ ਦਾ ਪੱਖ ਪੂਰ ਰਹੀ ਹੈ ਅਤੇ ਇਸ ਸਬੰਧੀ ਹਾਲੇ ਤੱਕ ਕੋਈ ਵੀ ਕਾਰਵਾਈ ਕਰਨ ਤੋਂ ਟਾਲਾ ਵਟਿਆ ਜਾ ਰਿਹਾ ਹੈ।

Ad Position 21
No active advertisement
ਪਤੀ-ਪਤਨੀ ’ਤੇ ਹਮਲਾ ਕਰਨ ਦੇ ਮਾਮਲੇ ’ਚ ਮੁਲਜ਼ਮਾਂ ਖਿਲਾਫ ਕਾਰਵਾਈ ਨਾ ਕਰਨ ਦੇ ਦੋਸ਼ ਲਾਉਂਦੇ ਹੋਏ ਪੀੜਤ ਪਰਿਵਾਰ ਨਾਲ ਬੈਠੇ ਕਾ: ਜਗਤਾਰ ਸਿੰਘ ਕਰਮਪੁਰਾ ਤੇ ਹੋਰ। ਤਸਵੀਰ: ਹਰਜੀਤ ਸਿੰਘ 14-08-2026
ਅੰਮ੍ਰਿਤਸਰ, 13 ਅਗਸਤ (ਰੇਸ਼ਮ ਸਿੰਘ)-ਪਤੀ ਪਤਨੀ ’ਤੇ ਜਾਨਲੇਵਾ ਹਮਲਾ ਕਰਕੇ ਜ਼ਖ਼ਮੀ ਕਰਨ ਦੇ ਮਾਮਲੇ ’ਚ ਥਾਣਾ ਬੀ. ਡਵੀਜ਼ਨ ਦੀ ਪੁਲਿਸ ਮੁਲਜ਼ਮਾਂ ਦਾ ਪੱਖ ਪੂਰ ਰਹੀ ਹੈ ਅਤੇ ਇਸ ਸਬੰਧੀ ਹਾਲੇ ਤੱਕ ਕੋਈ ਵੀ ਕਾਰਵਾਈ ਕਰਨ ਤੋਂ ਟਾਲਾ ਵਟਿਆ ਜਾ ਰਿਹਾ ਹੈ। ਇਹ ਦੋਸ਼ ਕਾ: ਜਗਤਾਰ ਸਿੰਘ ਕਰਮਪੁਰਾ ਨੇ ਲਾਉਂਦਿਆਂ ਦਸਿਆ ਕਿ ਇਹ ਮਾਮਲਾ ਬੀਤੇ 30 ਜੂਨ ਦਾ ਹੈ ਜਦੋਂ ਕਿ ਕੁਲਦੀਪ ਸਿੰਘ ਆਪਣੀ ਪਤਨੀ ਜੋਤੀ ਨਾਲ ਕਾਰ ‘ਤੇ ਜਾ ਰਹੇ ਸਨ ਸ਼ਾਮ 8 ਵਜੇ ਦਾ ਸਮਾਂ ਹੋਵੇਗਾ ਜਦੋਂ ਕਿ ਇਕ ਮੋਟਰਸਾਇਕਲ ਸਵਾਰ 2 ਨੌਜਵਾਨਾਂ ਨੇ ਉਨ੍ਹਾਂ ਦਾ ਰਾਹ ਰੋਕ ਕੇ ਹਮਲਾ ਕਰ ਦਿੱਤਾ। ਦੋਵਾਂ ਪਤੀ ਪਤਨੀ ਦਾ ਰੋੜੇ ਮਾਰ ਕੇ ਸਿਰ ਪਾੜ ਦਿੱਤਾ ਤੇ ਔਰਤ ਦੇ ਗਲ ‘ ਚੋਂ ਚੈਨੀ ਉਤਾਰ ਲਈ ਤੇ ਮੋਬਾਇਲ ਫੋਨ ਖੋਹ ਕੇ ਫਰਾਰ ਹੋ ਗਏ। ਉਨ੍ਹਾਂ ਆਪਣਾ ਇਲਾਜ ਕਰਵਾਇਆ ਤੇ ਮੈਡੀਕਲ ਰਿਪੋਰਟ ਥਾਣਾ ਬੀ. ਡਵੀਜ਼ਨ ਦੀ ਪੁਲਿਸ ਨੂੰ ਦੇ ਦਿੱਤੀ। ਏ.ਐਸ.ਆਈ. ਲਖਵਿੰਦਰ ਸਿੰਘ ਨੇ ਕਾਰਵਾਈ ਦਾ ਕਹਿ ਕੇ ਕਾਫੀ ਸਮਾਂ ਲੰਘਾ ਦਿੱਤਾ ਤੇ ਫਿਰ ਏ.ਐਸ.ਆਈ. ਦੀ ਬਦਲੀ ਹੋ ਗਈ। ਜਦੋਂ ਐੱਸ.ਐੱਚ.ਓ. ਨੂੰ ਮਿਲੇ ਤਾਂ ਕਾਫੀ ਵਾਰ ਕਾਰਵਾਈ ਲਈ ਬੇਨਤੀ ਕੀਤੀ ਪਰ ਬਾਅਦ ‘ਚ ਐਸ.ਐਚ.ਓ. ਵੀ ਬਦਲ ਗਿਆ। ਉਨ੍ਹਾਂ ਨੂੰ ਥਾਣੇ ਦੇ ਮੁਨਸ਼ੀ ਦਸਿਆ ਕਿ ਉਨ੍ਹਾਂ ਦੀ ਸ਼ਿਕਾਇਤ ਏ.ਐੱਸ.ਆਈ. ਹਰਨੇਕ ਸਿੰਘ ਨੂੰ ਦੇ ਦਿੱਤੀ ਹੈ। ਜਦੋਂ ਕਿ ਏ.ਐਸ.ਆਈ. ਹਰਨੇਕ ਸਿੰਘ ਨੇ ਕਿਹਾ ਕਿ ਉਸਨੂੂੰ ਕੋਈ ਦਰਖਾਸਤ ਨਹੀਂ ਮਿਲੀ ਹੈ। ਬਾਅਦ ‘ਚ ਹਰਨੇਕ ਸਿੰਘ ਨੇ ਵੀ ਕੋਈ ਕਾਰਵਾਈ ਕਰਨ ਤੋਂ ਟਾਲਾ ਵੱਟ ਲਿਆ। ਇਹ ਦੋਸ਼ ਲਾਉਂਦਿਆਂ ਕਾ: ਜਗਤਾਰ ਸਿੰਘ ਕਰਮਪੁਰਾ, ਗੁਰਪ੍ਰੀਤ ਸਿੰਘ ਸੋਨੂੰ ਤੇ ਰਾਮ ਕਿਸ਼ਨ ਨੇ ਕਿਹਾ ਕਿ ਥਾਣਾ ਬੀ. ਡਵੀਜ਼ਨ ਦੀ ਪੁਲਿਸ ਜਾਣ ਬੁਝ ਕੇ ਮੁਲਜ਼ਮਾਂ ਖਿਲਾਫ ਕਾਰਵਾਈ ਨਹੀਂ ਕਰ ਰਹੀ ਜਿਸ ਕਾਰਨ ਉਹ ਪੁਲਿਸ ਕਮਿਸ਼ਨਰ ਨੂੰ ਮਿਲ ਕੇ ਇਸ ਦੀ ਅਪੀਲ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਪਾਕਿ ਦੇ ਸਾਬਕਾ ਰੇਲ ਮੰਤਰੀ ਨੇ ਖ਼ੁਦ ਨੂੰ ਦੱਸਿਆ ਅੱਤਵਾਦੀ ਹਾਫ਼ਿਜ਼ ਸਈਦ ਦਾ ਗ਼ੁਲਾਮ; ਭਾਰਤ ਨੂੰ ਦਿੱਤੀ ਧਮਕੀ ਅਗਲੀ ਖ਼ਬਰ ਸਪਰਿੰਗ ਫੀਲਡਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿੱਤੇ ਤਗਮੇ
Ad Position 24