11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਗੁੱਡਅਰਥ ਸਕੂਲ ਸਿਆੜ ਨੇ ਬਲਾਕ ਪੱਧਰੀ ਖੇਡਾਂ 'ਚ ਓਵਰਆਲ ਟਰਾਫ਼ੀ ਜਿੱਤੀ

Ad Position 21
No active advertisement
ਅਜੀਤ ਡੈਸਕ 01-11-2025
ਡੇਹਲੋਂ, 31 ਅਕਤੂਬਰ (ਅੰਮਿ੍ਤਪਾਲ ਸਿੰਘ ਕੈਲੇ)-ਗੁੱਡਅਰਥ ਕਾਨਵੈਂਟ ਸਕੂਲ ਸਿਆੜ ਦੇ ਵਿਦਿਆਰਥੀਆਂ ਨੇ ਖੇਡਾਂ ਵਿਚ ਆਪਣੀ ਜੇਤੂ ਮੁਹਿੰਮ ਨੂੰ ਅੱਗੇ ਤੋਰਦਿਆਂ ਪਿਛਲੇ ਦਿਨੀਂ ਸੰਪੰਨ ਹੋਈਆਂ ਬਲਾਕ ਪੱਧਰੀ ਖੇਡਾਂ ਵਿਚ ਓਵਰਆਲ ਚੈਂਪੀਅਨਸ਼ਿਪ ਜਿੱਤ ਕੇ ਸਕੂਲ ਦਾ ਨਾਮ ਪੂਰੇ ਇਲਾਕੇ ਵਿੱਚ ਰੌਸ਼ਨ ਕੀਤਾ¢ ਸਰਕਾਰੀ ਪ੍ਰਾਇਮਰੀ ਸਕੂਲ ਉਕਸੀ ਵਿਖੇ ਡੇਹਲੋਂ-2 ਬਲਾਕ ਵਲੋਂ ਕਰਵਾਏ ਅੰਡਰ-11 ਵਰਗ ਦੇ ਇਨ੍ਹਾਂ ਮੁਕਾਬਲਿਆਂ ਵਿਚ ਗੁੱਡਅਰਥ ਸਕੂਲ ਨੇ ਰੱਸਾਕਸ਼ੀ ਵਿਚ ਪਹਿਲਾ, ਨੈਸ਼ਨਲ ਸਟਾਈਲ ਕਬੱਡੀ ਵਿਚ ਦੂਸਰਾ , ਸ਼ਾਟ-ਪੁੱਟ ਵਿੱਚ ਦੂਸਰਾ ਅਤੇ ਲੰਬੀ ਛਾਲ ਵਿਚ ਤੀਸਰਾ ਸਥਾਨ ਹਾਸਿਲ ਕਰ ਕੇ ਓਵਰਆਲ ਟਰਾਫ਼ੀ ਜਿੱਤੀ¢ਸਕੂਲ ਦੇ ਚੇਅਰਮੈਨ ਅਮਰਜੀਤ ਸਿੰਘ ਸਿੱਧੂ, ਵਾਈਸ ਚੇਅਰਮੈਨ ਪ੍ਰੋ. ਗੁਰਮੁਖ ਸਿੰਘ ਗੋਮੀ, ਪ੍ਰਦੀਪ ਸੇਠੀ ਅਤੇ ਪਿ੍ੰਸੀਪਲ ਨਵੀਨ ਬਾਂਸਲ ਹੁਰਾਂ ਵਲੋਂ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆਂ ਕਿ ਜਿੱਤ ਦਾ ਸਿਹਰਾ ਖੇਡ ਵਿਭਾਗ ਦੇ ਮਿਹਨਤੀ ਅਧਿਆਪਕਾ ਡੀ. ਪੀ ਜਸਵੰਤ ਸਿੰਘ ਪੰਨੂੰ, ਡੀ. ਪੀ. ਗੁਰਪ੍ਰੀਤ ਕੌਰ , ਡੀ. ਪੀ. ਮਨਪ੍ਰੀਤ ਕੌਰ ਅਤੇ ਡੀ. ਪੀ. ਵਰਿੰਦਰਪਾਲ ਸਿੰਘ ਨੂੰ ਜਾਂਦਾ ਹੈ¢
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਦੇ ਵਫ਼ਦ ਵਲੋਂ ਮਾਰਕੀਟ ਕਮੇਟੀ ਕਿਲ੍ਹਾ ਰਾਏਪੁਰ ਚੇਅਰਮੈਨ ਨਾਲ ਅਹਿਮ ਮੀਟਿੰਗ ਅਗਲੀ ਖ਼ਬਰ ਕੈਬਨਿਟ ਮੰਤਰੀ ਸੌਂਦ ਨੇ ਖੰਨਾ ਹਲਕੇ ਦੇ ਪਿੰਡਾਂ 'ਚ 2.69 ਕਰੋੜ ਦੀ ਲਾਗਤ ਨਾਲ ਲਿੰਕ ਸੜਕਾਂ ਦੇ ਕੰਮਾਂ ਦੀ ਕੀਤੀ ਸ਼ੁਰੂ...
Ad Position 24