14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਕਲਗ਼ੀਧਰ ਅਕੈਡਮੀ ਸਕੂਲ ਦੁੱਗਰੀ ਦੇ ਵਿਦਿਆਰਥੀਆਂ ਨੇ ਗਡਵਾਸੂ ਦਾ ਕੀਤਾ ਵਿੱਦਿਅਕ ਦੌਰਾ

Ad Position 21
No active advertisement
ਅਜੀਤ ਡੈਸਕ 02-11-2025
ਸਾਹਨੇਵਾਲ, 1 ਨਵੰਬਰ (ਹਨੀ ਚਾਠਲੀ)-ਕਲਗ਼ੀਧਰ ਅਕੈਡਮੀ ਸੀਨੀਅਰ ਸੈਕੰਡਰੀ ਸਕੂਲ ਦੁੱਗਰੀ ਵਲੋਂ ਸਾਇੰਸ ਅਧਿਆਪਕ ਪਵਨਦੀਪ ਕੌਰ ਦੀ ਦੇਖਰੇਖ ਹੇਠ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ (ਗਡਵਾਸੂ), ਲੁਧਿਆਣਾ ਦਾ ਵਿੱਦਿਅਕ ਦੌਰਾ ਕਰਵਾਇਆ ਗਿਆ | ਜਿਸ ਵਿਚ ਗਡਵਾਸੂ ਦੇ ਡਾ. ਅਰੁਨਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਪਸ਼ੂਆਂ ਦੀ ਸਿਹਤ, ਵੈਟਰਨਰੀ ਪ੍ਰੈਕਟਿਸ ਅਤੇ ਆਧੁਨਿਕ ਖੇਤੀਬਾੜੀ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ¢ ਡਾ. ਅਰੁਨਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਵੈਟਰਨਰੀ ਤੇ ਐਨੀਮਲ ਸਾਇੰਸ ਦੇ ਖੇਤਰ ਵਿਚ ਉਪਲਬਧ ਵੱਖ-ਵੱਖ ਕੈਰੀਅਰ ਵਿਕਲਪਾਂ ਬਾਰੇ ਮਾਰਗ ਦਰਸ਼ਨ ਕੀਤਾ | ਸਕੂਲ ਦੇ ਮੈਨੇਜਰ ਲਖਵੀਰ ਸਿੰਘ ਹਰਾ ਤੇ ਪਿ੍ੰਸੀਪਲ ਭੁਪਿੰਦਰਜੀਤ ਕੌਰ ਬੇਦੀ ਨੇ ਦੱਸਿਆ ਕਿ ਗਡਵਾਸੂ ਵਿਖੇ ਕਰਵਾਈ ਐਜੂਕੇਸ਼ਨਲ ਵਿਜ਼ਟ ਬੱਚਿਆਂ ਦੇ ਕੈਰੀਅਰ ਗਾਈਡੈਂਸ ਲਈ ਬਹੁਤ ਹੀ ਲਾਹੇਵੰਦ ਸਾਬਤ ਹੋਈ ¢
Ad Position 22
No active advertisement
ਪਿਛਲੀ ਖ਼ਬਰ ਆਪ ਉਮੀਦਵਾਰ ਹਰਮੀਤ ਸਿੰਘ ਸੰਧੂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ- ਵਿਧਾਇਕ ਗਿਆਸਪੁਰਾ ਅਗਲੀ ਖ਼ਬਰ ਸਰਵਹਿੱਤਕਾਰੀ ਵਿੱਦਿਆ ਮੰਦਰ ਖੰਨਾ ਵਿਖੇ ਗਤੀਵਿਧੀਆਂ ਹਫ਼ਤਾ ਮਨਾਇਆ
Ad Position 24