ਖੰਨਾ, 1 ਨਵੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਐਜੂਕੇਸ਼ਨ ਸੁਸਾਇਟੀ ਵਲੋਂ ਚਲਾਏ ਜਾ ਰਹੇ ਪੰਡਿਤ ਰਮੇਸ਼ ਚੰਦਰ ਵਸ਼ਿਸ਼ਟ ਸਰਵਹਿੱਤਕਾਰੀ ਵਿੱਦਿਆ ਮੰਦਰ, ਖੰਨਾ ਵਿਚ ਗਤੀਵਿਧੀਆਂ ਹਫ਼ਤਾ ਮਨਾਇਆ ਗਿਆ | ਜਿਸ ਦੌਰਾਨ ਬੱਚਿਆਂ ਨੂੰ ਰਾਮ ਦੇ ਜੀਵਨ ਸਬੰਧੀ ਉਦਾਹਰਨਾਂ ਦੇ ਕੇ ਉਨ੍ਹਾਂ ਨੂੰ ਆਪਣੇ ਜੀਵਨ ਵਿਚ ਅਪਣਾਉਣ ਦੀ ਪ੍ਰੇਰਨਾ ਦਿੱਤੀ | ਇਸ ਮੌਕੇ ਬੱਚਿਆਂ ਦੇ ਆਰਟ, ਸੰਗੀਤ, ਨਾਚ ਆਦਿ ਕਲਾਵਾਂ ਦਾ ਅਭਿਆਸ ਕੀਤਾ | ਸਮਾਗਮ ਦੀ ਸਮਾਪਤੀ ਤੇ ਫਨ ਪਾਰਟੀ ਕੀਤੀ ਗਈ | ਜਿਸ ਵਿਚ ਬੱਚਿਆਂ ਨੇ ਭਰਪੂਰ ਆਨੰਦ ਮਾਣਿਆ | ਇਸ ਮੌਕੇ ਤੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇਵ ਕ੍ਰਿਸ਼ਨ ਢੰਡ ਨੇ ਪ੍ਰੋਗਰਾਮ ਦੀ ਸਫਲਤਾ ਤੇ ਸਭ ਨੂੰ ਵਧਾਈ ਦਿੱਤੀ | ਇਸ ਮੌਕੇ ਤੇ ਜਨਰਲ ਸਕੱਤਰ ਵਿਨੋਦ ਗੁਪਤਾ, ਰਾਜ ਕੁਮਾਰ ਸਾਹਨੇਵਾਲੀਆ, ਮੈਨੇਜਰ ਸੰਦੀਪ ਗੋਇਲ, ਪਰਮਜੀਤ ਸਿੰਘ ਪੰਮੀ, ਸਾਬਕ ਪ੍ਰਧਾਨ ਵਿਨੋਦ ਵਸ਼ਿਸ਼ਟ, ਰਾਜੇਸ਼ ਕੁਮਾਰ ਡਾਲੀ ਅਤੇ ਅਸ਼ੋਕ ਕੁਮਾਰ ਆਦਿ ਹਾਜ਼ਰ ਸਨ | ਸਕੂਲ ਦੀ ਪਿ੍ੰਸੀਪਲ ਤਿ੍ਪਤਾ ਲੂੰਬਾ ਨੇ ਸਾਰੇ ਹਾਜ਼ਰ ਮਹਿਮਾਨਾਂ ਦਾ ਧੰਨਵਾਦ ਕੀਤਾ |