ਮਾਛੀਵਾੜਾ ਸਾਹਿਬ, 1 ਨਵੰਬਰ (ਮਨੋਜ ਕੁਮਾਰ)-ਪਿਛਲੇ ਦਿਨੀਂ ਸਕੂਲ ਵੈਨ ਹੇਠ ਅਚਾਨਕ ਆਏ ਕੁੱਤੇ ਦੀ ਮੌਤ ਤੋਂ ਬਾਅਦ ਗਰਮਾਇਆ ਮਾਮਲਾ ਅੱਜ ਉਸ ਸਮੇਂ ਫਿਰ ਉਲਝ ਗਿਆ | ਜਦੋਂ ਪੀੜਤ ਪਰਿਵਾਰ ਨੇ ਆਪਣੇ ਸਾਥੀਆਂ ਨਾਲ ਮਾਛੀਵਾੜਾ ਪੁਲਿਸ ਸਟੇਸ਼ਨ ਸਾਹਮਣੇ ਧਰਨਾ ਲਗਾ ਦਿੱਤਾ ਤੇ ਇਸ ਗੱਲ ਦੀ ਮੰਗ ਕੀਤੀ ਕਿ ਦੋਸ਼ੀਆਂ ਨੂੰ ਗਿ੍ਫਤਾਰ ਕੀਤਾ ਜਾਵੇ ¢ ਦੱਸਣਯੋਗ ਹੈ ਕਿ ਬਜ਼ੁਰਗ ਵੈਨ ਡਰਾਈਵਰ ਦੀਦਾਰ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਚਾਰ ਨੌਜਵਾਨਾਂ 'ਤੇ ਮੁਕੱਦਮਾ ਦਰਜ ਕਰ ਲਿਆ ਸੀ ¢ ਜਦੋਂ ਕਿ ਇਸ ਮਾਮਲੇ ਵਿਚ ਮੁੱਖ ਦੋਸ਼ੀ ਕਿਹਾ ਜਾ ਰਿਹਾ ਨੌਜਵਾਨ ਸੌਰਵ ਜੋ ਕਿ ਹਸਪਤਾਲ ਦਾਖਲ ਸੀ ਅਚਾਨਕ ਬੀਤੀ ਰਾਤ ਉੱਥੋਂ ਫ਼ਰਾਰ ਹੋ ਗਿਆ¢ ਇਸ ਧਰਨੇ ਵਿਚ ਪੀੜਤ ਡਰਾਈਵਰ ਦੇ ਸਾਥੀਆਂ ਨੇ ਪੁਲਿਸ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਨਾਰਾਜ਼ਗੀ ਜ਼ਾਹਿਰ ਕੀਤੀ¢ ਇਸ ਮੌਕੇ ਥਾਣਾ ਮੁਖੀ ਨੇ ਵਿਸ਼ਵਾਸ ਦਿਵਾਇਆ ਕਿ ਸਾਰੇ ਦੋਸ਼ੀ ਜਲਦ ਗਿ੍ਫਤਾਰ ਕਰ ਲਏ ਜਾਣਗੇ¢ ਹਾਲਾਂਕਿ ਇਸ ਮੌਕੇ ਇੱਕ ਪੁਲਿਸ ਅਧਿਕਾਰੀ ਇਸ ਕਦਰ ਆਪੇ ਤੋਂ ਬਾਹਰ ਹੋ ਗਿਆ ਕਿ ਉਸ ਨੇ ਮੌਕੇ 'ਤੇ ਮੌਜੂਦ ਪੱਤਰਕਾਰਾਂ ਨਾਲ ਹੀ ਤਿੱਖੀ ਬਹਿਸ ਕੀਤੀ, ਪਰ ਬਾਅਦ ਵਿਚ ਮਾਮਲਾ ਸ਼ਾਂਤ ਹੋ ਗਿਆ ¢ ਇਸ ਧਰਨੇ ਦੌਰਾਨ ਸਮਰਾਲਾ ਰੋਡ ਦੇ ਦੋਵੇਂ ਪਾਸੇ ਸੜਕ 'ਤੇ ਲੰਮਾ ਜਾਮ ਲੱਗ ਗਿਆ ¢ ਦੱਸਿਆ ਜਾ ਰਿਹਾ ਹੈ ਕਿ ਕੁੱਟਮਾਰ ਦੀਆਂ ਜਿਨ੍ਹਾਂ ਧਾਰਾਵਾਂ ਅਧੀਨ ਕਥਿਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਹੋਇਆ ਹੈ, ਉਹ ਮੌਕੇ 'ਤੇ ਹੀ ਜ਼ਮਾਨਤਯੋਗ ਹਨ | ਇਸ ਗੱਲ ਦੀ ਚਰਚਾ ਵੀ ਰਹੀ ਕਿ ਸ਼ਾਇਦ ਇਸ ਦਾ ਕਥਿਤ ਦੋਸ਼ੀ ਫ਼ਾਇਦਾ ਲੈ ਰਹੇ ਹਨ ¢