ਅੱਡਾ ਸਰਾਂ, 1 ਨਵੰਬਰ (ਮਸੀਤੀ)-ਪ੍ਰਵਾਸੀ ਪੰਜਾਬੀ ਜਵਾਹਰ ਸਿੰਘ ਪੱਡਾ ਦੀ ਅਗਵਾਈ ਵਿਚ ਪਿੰਡ ਦੇਹਰੀਵਾਲ ਵਿਚ ਚਲਾਏ ਜਾ ਰਹੇ ਗੁਰੂ ਨਾਨਕ ਬਿਰਧ ਆਸ਼ਰਮ ਵਿਚ ਬੀ. ਆਰ. ਕਾਜਲ ਹਸਪਤਾਲ ਟਾਂਡਾ ਵਲੋਂ ਇਕ ਰੋਜ਼ਾ ਮੁਫ਼ਤ ਮੈਡੀਕਲ ਅਤੇ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ | ਇਸ ਮੌਕੇ ਸੇਵਾਮੁਕਤ ਚੀਫ਼ ਕੈਮੀਕਲ ਐਗਜਾਮੀਨਰ ਪੰਜਾਬ ਡਾ.ਕੇਵਲ ਸਿੰਘ ਕਾਜਲ, ਡਾ.ਸਮਾਈਲ ਕਾਜਲ ਅਤੇ ਐਨ. ਆਰ. ਆਈ ਟੀ.ਆਰ.ਕਾਜਲ ਨੇ ਆਸ਼ਰਮ ਵਿਚ ਰਹਿੰਦੇ ਮੈਂਬਰਾਂ ਦੀ ਮੈਡੀਕਲ ਜਾਂਚ ਕਰਦੇ ਹੋਏ ਉਨ੍ਹਾਂ ਨੂੰ ਦਵਾਈਆਂ ਦਿੱਤੀਆਂ | ਇਸ ਮੌਕੇ ਟੀਮ ਵਲੋਂ ਅੱਖਾਂ ਅਤੇ ਸਿਹਤ ਸੰਭਾਲ ਲਈ ਜ਼ਰੂਰੀ ਜਾਣਕਾਰੀਆਂ ਵੀ ਦਿੱਤੀਆਂ | ਇਸ ਮੌਕੇ ਆਸ਼ਰਮ ਪ੍ਰਬੰਧਕਾਂ ਵਲੋਂ ਹਸਪਤਾਲ ਦੀ ਟੀਮ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਹਰਵਿੰਦਰ ਸਿੰਘ, ਮੁਖ਼ਤਿਆਰ ਸਿੰਘ, ਕਾਲਾ, ਬਖ਼ਸ਼ੀਸ਼ ਸਿੰਘ, ਚੰਨਣ ਸਿੰਘ, ਪਰਮਜੀਤ ਸਿੰਘ, ਗੁਰਦੇਵ ਸਿੰਘ, ਭੋਲੂ, ਸੋਨੀਆ, ਦਰਸ਼ਨ ਕੌਰ, ਸੀਤਾ ਦੇਵੀ, ਸਾਧਨਾ ਆਦਿ ਮੌਜੂਦ ਸਨ |