15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਪੰਜਾਬ ਦਿਵਸ ਮੌਕੇ ਕੋਈ ਵਿਸ਼ੇਸ਼ ਸਮਾਗਮ ਨਾ ਕਰਵਾਉਣਾ 'ਆਪ' ਦਾ ਸੂਬੇ ਪ੍ਰਤੀ ਬੇਰੁਖ਼ੀ ਦਾ ਸਬੂਤ-ਜਥੇਦਾਰ ਤਲਵੰਡੀ

Ad Position 21
No active advertisement
ਅਜੀਤ ਡੈਸਕ 02-11-2025
ਗੁਰੂਸਰ ਸੁਧਾਰ, 1 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਸੂਬੇ ਦੀ ਸਥਾਪਨਾ ਵਜੋਂ ਇਕ ਨਵੰਬਰ ਨੂੰ ਅੱਜ ਪੰਜਾਬ ਦਿਵਸ ਮੌਕੇ ਸੱਤ੍ਹਾਧਾਰੀ ਆਮ ਆਦਮੀ ਪਾਰਟੀ ਸਰਕਾਰ ਵਲੋਂ ਕੋਈ ਵੀ ਵਿਸ਼ੇਸ਼ ਸਮਾਗਮ ਨਾ ਕਰਵਾਇਆ ਜਾਣਾ ਪੂਰੀ ਤਰ੍ਹਾਂ 'ਆਪ' ਦਾ ਸੂਬੇ ਪ੍ਰਤੀ ਬੇਰੁਖ਼ੀ ਦਾ ਸਬੂਤ ਹੈ | ਮੈਂਬਰ ਸ਼੍ਰੋਮਣੀ ਕਮੇਟੀ ਜਥੇਦਾਰ ਜਗਜੀਤ ਸਿੰਘ ਤਲਵੰਡੀ ਨੇ ਗੱਲਬਾਤ ਦੌਰਾਨ ਉਕਤ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਕ ਨਵੰਬਰ ਦਾ ਦਿਨ ਦੇਸ਼ ਦੇ ਅੱਠ ਸੂਬਿਆਂ ਦਾ ਸਥਾਪਨਾ ਦਿਵਸ ਹੁੰਦਾ ਹੈ ਤੇ ਕਈ ਸੂਬਿਆਂ ਨੇ ਇਸ ਨੂੰ ਸ਼ਾਨੋ-ਸ਼ੌਕਤ ਨਾਲ ਮਨਾ ਕੇ ਆਪਣੇ-ਆਪਣੇ ਸੂਬਾ ਨਿਵਾਸੀਆਂ ਨਾਲ ਖ਼ੁਸ਼ੀਆਂ ਸਾਂਝੀਆਂ ਕਰਨ ਸਮੇਤ ਵਿਸ਼ੇਸ਼ ਸਮਾਗਮ ਕਰਵਾਏ ਗਏ, ਉਥੇ ਪੰਜਾਬ ਸਰਕਾਰ ਨੇ ਇਸ ਦਿਨ ਨੂੰ ਨਜ਼ਰਅੰਦਾਜ਼ ਕਰਕੇ ਸੂਬੇ ਤੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਬੁਰੀ ਤਰ੍ਹਾਂ ਨਿਰਾਸ਼ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਰਾਜ ਪੱਧਰੀ ਖੇਡਾਂ 'ਚ ਪਿੰਡ ਅਖਾੜਾ ਦੀਆਂ ਲੜਕੀਆਂ ਨੇ ਹਾਕੀ ਅੰਡਰ-14 'ਚ ਜਿੱਤਿਆ ਚਾਂਦੀ ਦਾ ਮੈਡਲ ਅਗਲੀ ਖ਼ਬਰ ਸਕੂਲੀ ਬੱਸ ਡਰਾਈਵਰ ਦੇ ਮਾਮਲੇ ਵਿਚ ਸਿੱਖ ਜਥੇਬੰਦੀਆਂ ਤੇ ਸਿਆਸੀ ਆਗੂ ਪੁੱਜੇ ਥਾਣੇ
Ad Position 24