15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਰਾਜ ਪੱਧਰੀ ਖੇਡਾਂ 'ਚ ਪਿੰਡ ਅਖਾੜਾ ਦੀਆਂ ਲੜਕੀਆਂ ਨੇ ਹਾਕੀ ਅੰਡਰ-14 'ਚ ਜਿੱਤਿਆ ਚਾਂਦੀ ਦਾ ਮੈਡਲ

Ad Position 21
No active advertisement
ਅਜੀਤ ਡੈਸਕ 02-11-2025
ਜਗਰਾਉਂ, 1 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ)-ਨੇੜਲੇ ਪਿੰਡ ਅਖਾੜਾ ਦੇ ਸਰਕਾਰੀ ਸੈਕੰਡਰੀ ਸਕੂਲ ਦੀਆਂ ਲੜਕੀਆਂ ਨੇ 69ਵੀਂਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ 2025-26 'ਚ ਹਾਕੀ ਅੰਡਰ-14 'ਚੋਂ ਸੂਬਾ ਪੱਧਰ 'ਤੇ ਦੂਜਾ ਸਥਾਨ ਹਾਸਲ ਕਰਕੇ ਚਾਂਦੀ ਦਾ ਮੈਡਲ ਜਿੱਤ ਕੇ ਸੂਬੇ ਭਰ 'ਚ ਆਪਣੇ ਸਕੂਲ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ | ਜਿਉਂ ਹੀ ਇਹ ਖਿਡਾਰਨਾਂ ਜਿੱਤ ਦੇ ਝੰਡੇ ਗੱਡ ਕੇ ਸਕੂਲ ਪਰਤੀਆਂ ਪੂਰੇ ਪਿੰਡ ਦੇ ਨਾਲ-ਨਾਲ ਸਕੂਲ ਵਿਚ ਵੀ ਵਿਆਹ ਵਰਗਾ ਮਾਹੌਲ ਵੇਖਣ ਨੂੰ ਮਿਲਿਆ | ਪਿੰਡ ਵਾਸੀਆਂ ਅਤੇ ਸਕੂਲ ਪਿ੍ੰਸੀਪਲ ਸਣੇ ਸਟਾਫ਼ ਨੇ ਇੰਨ੍ਹਾਂ ਹੋਣਹਾਰ ਖਿਡਾਰਨਾਂ ਦਾ ਸ਼ਾਨਦਾਰ ਢੰਗ ਨਾਲ ਸਵਾਗਤ ਵੀ ਕੀਤਾ ਤੇ ਲੱਡੂ ਵੰਡ ਕੇ ਜਿੱਤ ਦੀ ਖੁਸ਼ੀ ਮਨਾਈ | ਇਸ ਮੌਕੇ ਕੋਚ ਕੁਲਵਿੰਦਰ ਸਿੰਘ ਸਮਰਾ ਨੇ ਆਖਿਆ ਕਿ ਇੰਨ੍ਹਾਂ ਖਿਡਾਰਨਾਂ ਨੇ ਥੋੜੇ੍ਹ ਸਮੇਂ 'ਚ ਹੀ ਸਖਤ ਮਿਹਨਤ ਕਰਕੇ ਵੱਡੀਆਂ-ਵੱਡੀਆਂ ਅਕੈਡਮੀਆਂ ਨੂੰ ਪਛਾੜਦਿਆਂ ਰਾਜ ਪੱਧਰ 'ਤੇ ਦੂਜਾ ਸਥਾਨ ਹਾਸਲ ਕਰਕੇ ਵੱਡੀ ਮੱਲ ਮਾਰੀ ਹੈ | ਇਸ ਮੌਕੇ ਡਾ: ਇਕਬਾਲ ਸਿੰਘ ਨੇ ਆਖਿਆ ਕਿ ਪਿੰਡ ਦੀਆਂ ਧੀਆਂ ਨੇ ਸ਼ਾਨਦਾਰ ਖੇਡ ਰਾਹੀਂ ਪੰਜਾਬ ਭਰ ਵਿਚ ਸਰਕਾਰੀ ਸੈਕੰਡਰੀ ਸਕੂਲ ਅਖਾੜਾ ਅਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਸਰਬਦੀਪ ਕੌਰ ਨੇ ਆਖਿਆ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿਚ ਵਿੱਦਿਅਕ ਯੋਗਤਾ ਦੇ ਨਾਲ-ਨਾਲ ਖੇਡਾਂ ਅਤੇ ਹੋਰਨਾਂ ਕਲਾਤਮਿਕ ਰੁਚੀਆਂ ਕੁੱਟ-ਕੁੱਟ ਕੇ ਭਰੀਆਂ ਹੁੰਦੀਆਂ ਹਨ, ਬਸ ਲੋੜ ਉਨ੍ਹਾਂ ਨੂੰ ਘੋਖਣ ਪਰਖਣ ਦੀ ਹੈ | ਇਸ ਮੌਕੇ ਬਲਵਿੰਦਰ ਕੌਰ, ਜਗਰੂਪ ਸਿੰਘ, ਨਰਿੰਦਰਪਾਲ ਕੌਰ, ਰਵਿੰਦਰ ਕੌਰ, ਗੁਰਦੀਪ ਸਿੰਘ, ਕੰਵਲਜੀਤ ਕੌਰ, ਮਨਪ੍ਰੀਤ ਕੌਰ, ਵਿਜੇ ਲਕਸ਼ਮੀ, ਨਿਧੀ ਜਿੰਦਲ, ਰਮਨ ਸੂਦ, ਪੂਜਾ ਰਾਣੀ, ਭਾਰਤ ਭੂਸ਼ਣ, ਅੰਮਿ੍ਤਪਾਲ ਸਿੰਘ, ਜਸਪ੍ਰੀਤ ਸਿੰਘ, ਦੀਪ ਸਿੰਘ, ਹਰਮੀਤ ਸਿੰਘ, ਦੀਪਕ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਅਮਰ ਸਿੰਘ ਬੜੂੰਦੀ ਵਾਲਿਆਂ ਦੇ ਜਨਮ ਦਿਵਸ ਮੌਕੇ ਧਾਰਮਿਕ ਸਮਾਗਮ ਅਗਲੀ ਖ਼ਬਰ ਪੰਜਾਬ ਦਿਵਸ ਮੌਕੇ ਕੋਈ ਵਿਸ਼ੇਸ਼ ਸਮਾਗਮ ਨਾ ਕਰਵਾਉਣਾ 'ਆਪ' ਦਾ ਸੂਬੇ ਪ੍ਰਤੀ ਬੇਰੁਖ਼ੀ ਦਾ ਸਬੂਤ-ਜਥੇਦਾਰ ਤਲਵੰਡੀ
Ad Position 24