ਅਹਿਮਦਗੜ੍ਹ, 1 ਨਵੰਬਰ (ਰਵਿੰਦਰ ਪੁਰੀ)-ਦੇਸ਼ ਵਿਦੇਸ਼ ਅੰਦਰ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ 'ਚ ਪਿਛਲੇ ਲੰਮੇ ਸਮੇਂ ਤੋਂ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਸੰਤ ਬਾਬਾ ਅਮਰ ਸਿੰਘ ਬੜੂੰਦੀ ਵਾਲਿਆਂ ਦਾ ਜਨਮ ਦਿਵਸ ਆਨੰਦ ਈਸ਼ਰ ਪਬਲਿਕ ਸਕੂਲ ਵਿਖੇ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ¢ ਆਨੰਦ ਈਸ਼ਰ ਪਬਲਿਕ ਸਕੂਲ ਦੇ ਡਾਇਰੈਕਟਰ ਕਰਤਾਰ ਸਿੰਘ, ਜਗਬੀਰ ਕੌਰ, ਪਿ੍ੰਸੀਪਲ ਮਨਜੀਤ ਕੌਰ ਦੀ ਨਿਗਰਾਨੀ ਹੇਠ ਕਰਵਾਏ ਸਮਾਰੋਹ ਮੌਕੇ ਸਕੂਲ ਦੇ ਬੱਚਿਆਂ ਤੇ ਸਟਾਫ਼ ਨੇ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਅਤੇ ਸ਼ਬਦ ਗਾਇਨ ਕੀਤਾ ¢ ਇਸ ਮੌਕੇ 'ਤੇ ਸਮੂਹ ਸੰਗਤ ਨੇ ਸੰਤ ਬਾਬਾ ਅਮਰ ਸਿੰਘ ਦੀਆਂ ਦੇਸ਼ ਵਿਦੇਸ਼ ਅੰਦਰ ਧਾਰਮਿਕ ਅਤੇ ਨਾਲ ਉਨ੍ਹਾਂ ਦੀ ਲੰਮੀ ਉਮਰ ਅਤੇ ਤੰਦਰੁਸਤੀ ਲਈ ਅਰਦਾਸ ਵੀ ਕੀਤੀ ਗਈ ¢ ਇਸ ਮੌਕੇ ਵਿਸ਼ੇਸ਼ ਕਰ ਕੇ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ, ਰਿਟਾ. ਡੀ. ਈ. ਓ. ਜਸਵਿੰਦਰ ਕੌਰ, ਪ੍ਰਸਿੱਧ ਸਮਾਜ ਸੇਵੀ ਡੀ. ਕੇ. ਗੋਇਲ, ਐਡਵੋਕੇਟ ਇਨਸਾਫ ਸਿੰਘ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਵਿੰਦਰ ਪੁਰੀ ਵੀ ਸ਼ਾਮਿਲ ਸਨ¢