15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਗੁਰਬੰਸ ਫਾੳਾੂਡੇਸ਼ਨ ਚਕੋਹੀ ਵਲੋਂ ਲਗਾਇਆ ਮੁਫ਼ਤ ਮੈਗਾ ਕੈਂਸਰ ਕੇਅਰ ਜਾਂਚ ਕੈਂਪ

Ad Position 21
No active advertisement
ਅਜੀਤ ਡੈਸਕ 02-11-2025
ਖੰਨਾ, 1 ਨਵੰਬਰ (ਹਰਜਿੰਦਰ ਸਿੰਘ ਲਾਲ)-ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਲਾਸਾਨੀ ਸ਼ਹਾਦਤ ਦੇ 350ਵੇਂ ਦਿਹਾੜੇ ਨੂੰ ਸਮਰਪਿਤ ਗੁਰਬੰਸ ਫਾੳਾੂਡੇਸ਼ਨ ਚਕੋਹੀ ਖੰਨਾ ਵਲੋਂ ਮੁਫ਼ਤ ਮੈਗਾ ਕੈਂਸਰ ਕੇਅਰ, ਸਿਹਤ, ਸ਼ੂਗਰ ਅਤੇ ਅੱਖਾਂ ਦਾ ਜਾਂਚ ਕੈਂਪ ਰਾਮਗੜ੍ਹੀਆ ਭਵਨ, ਭੱਟੀਆਂ ਵਿਖੇ ਲਗਾਇਆ ਗਿਆ | ਜਿਸ ਦਾ ਉਦਘਾਟਨ ਗੁਰਬੰਸ ਫਾੳਾੂਡੇਸ਼ਨ ਦੀ ਪ੍ਰਧਾਨ ਸੰਜੀਵ ਸਿੱਧੂ ਨੇ ਕੀਤਾ | ਕੈਂਪ ਇੰਚਾਰਜ ਗੁਰਮੀਤ ਸਿੰਘ ਬਾਵਾ ਅਤੇ ਫਾੳਾੂਡੇਸ਼ਨ ਦੇ ਜ. ਸਕੱਤਰ ਅੰਮਿ੍ਤਪਾਲ ਸਿੰਘ ਨੇ ਦੱਸਿਆ ਕਿ ਇਹ ਕੈਂਪ ਗਲੋਬਲ ਪੰਜਾਬ ਐਸੋ. ਅਤੇ ਵਰਲਡ ਕੈਂਸਰ ਕੇਅਰ ਯੂ. ਕੇ. (ਇੰਗਲੈਂਡ) ਦੇ ਪੈ੍ਰਜ਼ੀਡੈਂਟ ਡਾ. ਕੁਲਵੰਤ ਸਿੰਘ ਧਾਲੀਵਾਲ ਦੇ ਸਹਿਯੋਗ ਨਾਲ ਲਾਇਆ ਗਿਆ | ਗੁਰਬੰਸ ਫਾੳਾੂਡੇਸ਼ਨ ਦੀ ਅਸਲ ਜਿੰਦ ਜਾਨ ਮਹਿੰਦਰ ਸਿੰਘ ਸੇਵਾ ਮੁਕਤ ਆਈ. ਏ. ਐਸ. ਅਤੇ ਕੈਂਪ ਦੇ ਮੁੱਖ ਸਹਿਯੋਗੀ ਗੁਰਪ੍ਰੀਤ ਸਿੰਘ ਕੰਗ ਕਰ ਕੇ ਇਹ ਕੈਂਪ ਲੋਕ ਸੇਵਾ ਲਈ ਲੱਗ ਸਕਿਆ | ਕੈਂਪ ਵਿਚ ਆਏ ਲੋਕਾਂ ਦੇ ਦੱਸਣ ਮੁਤਾਬਿਕ ਕਿ ਇਹ ਕੈਂਪ ਇਲਾਕੇ ਵਿਚ ਆਪਣੇ ਤੌਰ 'ਤੇ ਇਕ ਵਿਲੱਖਣ ਕਿਸਮ ਦਾ ਕੈਂਪ ਵੇਖਣ ਨੂੰ ਮਿਲਿਆ | ਜਿਸ ਵਿਚ ਲੋਕ ਆਪਣਾ ਚੈੱਕਅਪ ਟੈਸਟ ਕਰਵਾਉਣ ਉਪਰੰਤ ਦਵਾਈਆਂ ਲਿਜਾਂਦੇ ਹੋਏ ਕਹਿ ਰਹੇ ਸਨ ਕਿ ਕੈਂਪ ਤਾਂ ਲੱਗਦੇ ਹੀ ਰਹਿੰਦੇ ਹਨ ਪਰ ਅਸਲ ਮਨੋਰਥ ਵਾਲਾ ਇਹ ਕੈਂਪ ਹੈ | ਫਾੳਾੂਡੇਸ਼ਨ ਦੀ ਪ੍ਰਧਾਨ ਸੰਜੀਵ ਸਿੱਧੂ ਅਤੇ ਇੰਚਾਰਜ ਗੁਰਮੀਤ ਸਿੰਘ ਬਾਵਾ ਨੇ ਦੱਸਿਆ ਕਿ ਇਸ ਕੈਂਪ ਵਿਚ ਕੁੱਲ 613 ਮਰੀਜ਼ਾਂ ਨੂੰ ਚੈਕ ਕੀਤਾ ਗਿਆ | ਜਿਸ ਵਿਚ ਬੀਬੀਆਂ ਦੀਆਂ 28 ਮੈਮੋਗ੍ਰਾਫੀਆਂ 44 ਛਾਤੀਆਂ ਦੀਆਂ ਸਕੈਨਾਂ, ਪੀ. ਐਸ. ਏ. 104 ਖੂਨ ਦੇ 133, ਹੱਡੀਆਂ ਦੇ ਬੀ. ਐਮ. ਡੀ. 411 ਟੈਸਟ, ਗਲੇ ਦੇ 185 ਟੈਸਟ, ਹਾਈ ਸ਼ੂਗਰ ਦੇ 45 ਸ਼ੂਗਰ ਦੇ ਮਰੀਜ, ਅੱਖਾਂ ਦੇ 471 ਮਰੀਜ਼ਾਂ ਦੇ ਟੈਸਟ ਕੀਤੇ ਗਏ | ਜਿਨ੍ਹਾਂ ਮਰੀਜ਼ਾਂ ਦੇ ਮਹਿੰਗੇ ਤੇ ਵੱਡੇ ਟੈਸਟ ਕੀਤੇ ਗਏ ਹਨ | ਕੈਂਪ ਵਿਚ ਇਲਾਕੇ ਦੇ ਨਾਮਵਰ ਵਿਅਕਤੀਆਂ ਤੇ ਕਈ ਡਾਕਟਰਾਂ ਨੇ ਵੀ ਆਪਣੇ ਟੈਸਟ ਕਰਵਾਏ ਗਏ | ਗੁਰਬੰਸ ਫਾੳਾੂਡੇਸ਼ਨ ਦੇ ਸਕੱਤਰ ਅੰਮਿ੍ਤਪਾਲ ਸਿੰਘ ਨੇ ਕੈਂਪ ਵਿਚ ਸਾਰੇ ਮਰੀਜ਼ਾਂ ਅਤੇ ਰਾਜਨੀਤਕ ਪਾਰਟੀਆਂ ਦੇ ਅਹੁਦੇਦਾਰਾਂ, ਵੱਖ ਵੱਖ ਸੰਸਥਾਵਾਂ ਦੇ ਪਹੁੰਚੇ ਵਿਅਕਤੀਆਂ ਅਤੇ ਰਾਮਗੜ੍ਹੀਆ ਭਵਨ ਦੇ ਪ੍ਰਧਾਨ ਭੁਪਿੰਦਰ ਸਿੰਘ ਸੌਂਦ ਅਤੇ ਭਵਨ ਦੇ ਸਾਰੇ ਮੈਂਬਰਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ | ਇਸ ਮੌਕੇ ਨੌਜਵਾਨ ਹਰਸਿਮਰਨ ਸਿੰਘ, ਮਹਿਕਦੀਪ ਕੌਰ ਅਤੇ ਅੰਗਦਵੀਰ ਸਿੰਘ ਕੰਗ ਨੇ ਕੈਂਪ ਵਿਚ ਬਾਖੂਬੀ ਸੇਵਾਵਾਂ ਨਿਭਾਈਆਂ | ਅੱਖਾਂ ਦੇ ਟੈਸਟ ਲੋੜਵੰਦ ਮਰੀਜ਼ਾਂ ਨੂੰ ਐਨਕਾਂ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ |
Ad Position 22
No active advertisement
ਪਿਛਲੀ ਖ਼ਬਰ ਸਰਪੰਚ ਹਰਜੀਤ ਸਿੰਘ ਚਮਿੰਡਾ ਨਮਿਤ ਅੰਤਿਮ ਅਰਦਾਸ ਕੱਲ੍ਹ ਅਗਲੀ ਖ਼ਬਰ ਸੰਤ ਬਾਬਾ ਅਮਰ ਸਿੰਘ ਬੜੂੰਦੀ ਵਾਲਿਆਂ ਦੇ ਜਨਮ ਦਿਵਸ ਮੌਕੇ ਧਾਰਮਿਕ ਸਮਾਗਮ
Ad Position 24