15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਸਰਪੰਚ ਹਰਜੀਤ ਸਿੰਘ ਚਮਿੰਡਾ ਨਮਿਤ ਅੰਤਿਮ ਅਰਦਾਸ ਕੱਲ੍ਹ

Ad Position 21
No active advertisement
ਅਜੀਤ ਡੈਸਕ 02-11-2025
ਮੁੱਲਾਂਪੁਰ-ਦਾਖਾ, 1 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਪਿੰਡ ਚਮਿੰਡਾ ਦੇ ਸਿੱਧੂ ਪਰਿਵਾਰ ਅਤੇ ਦਾਣਾ ਮੰਡੀ ਮੁੱਲਾਂਪੁਰ ਦਾਖਾ 'ਚ ਮੱਘਰ ਸਿੰਘ ਚਮਿੰਡਾ ਐਂਡ ਸੰਨਜ਼ ਆੜ੍ਹਤ ਦੁਕਾਨ ਦੇ ਮਾਲਕ ਰਹੇ ਸਾਬਕਾ ਸਰਪੰਚ ਹਰਜੀਤ ਸਿੰਘ ਸਿੱਧੂ ਦਾ ਦਿਹਾਂਤ ਹੋ ਗਿਆ | ਸਵ: ਮੱਘਰ ਸਿੰਘ ਚਮਿੰਡਾ ਦੇ ਹੋਣਹਾਰ ਹਰਜੀਤ ਸਿੰਘ ਕਾਫ਼ੀ ਸਮਾਂ ਪਹਿਲਾਂ ਦੋਸਤਾਂ-ਮਿੱਤਰਾਂ ਦਾ ਵਿਸ਼ਾਲ ਦਾਇਰਾ ਛੱਡ ਕੇ ਕੈਨੇਡਾ ਚਲਾ ਗਿਆ ਸੀ | ਸੜਕ ਹਾਦਸੇ ਵਿਚ ਅਕਾਲ ਚਲਾਣਾ ਕਰ ਗਏ ਸਾਬਕਾ ਸਰਪੰਚ ਚਮਿੰਡਾ ਹਰਜੀਤ ਸਿੰਘ ਸਿੱਧੂ ਦੀ ਮੌਤ 'ਤੇ ਪੰਜਾਬ ਕਾਂਗਰਸ ਦੇ ਜਨ: ਸਕੱਤਰ ਕੈਪਟਨ ਸੰਦੀਪ ਸੰਧੂ, ਜਥੇਦਾਰ ਮੱਘਰ ਸਿੰਘ ਬੜੈਚ, ਚੌਧਰੀ ਦਸੌਂਦੀ ਰਾਮ (ਲਵਲੀ), ਆੜ੍ਹਤੀ ਐਸੋਸੀਏਸ਼ਨ ਪ੍ਰਧਾਨ ਰਜਿੰਦਰ ਸਿੰਘ ਮਾਜਰੀ, ਆੜ੍ਹਤੀ ਹਰਭਿੰਦਰ ਸਿੰਘ ਸੇਖੋਂ, ਪੈਟਰੋਲੀਅਮ ਡੀਲਰ ਕੁਲਜਿੰਦਰ ਸਿੰਘ ਬੱਬੂ ਗਰੇਵਾਲ, ਨਿਰਭੈ ਸਿੰਘ ਲਿੱਟ ਅੱਬੂਵਾਲ, ਹੋਰਨਾਂ ਦੁੱਖ ਪ੍ਰਗਟਾਇਆ | ਮਿ੍ਤਕ ਹਰਜੀਤ ਸਿੰਘ ਸਿੱਧੂ ਦੇ ਭਰਾਤਾ ਜਸਵਿੰਦਰ ਸਿੰਘ ਜੱਸਾ ਸਿੱਧੂ ਅਨੁਸਾਰ ਪਿੰਡ ਚਮਿੰਡਾ ਵਿਖੇ ਸਵ: ਹਰਜੀਤ ਸਿੰਘ ਨਮਿੱਤ ਆਰੰਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਸੋਮਵਾਰ, 3 ਨਵੰਬਰ ਦੁਪਹਿਰ 1 ਵਜੇ ਗੁਰਦੁਆਰਾ ਸੰਗਰਾਣਾ ਸਾਹਿਬ ਪਿੰਡ ਚਮਿੰਡਾ ਜ਼ਿਲ੍ਹਾ ਲੁਧਿਆਣਾ ਵਿਖੇ ਹੋਵੇਗੀ |
Ad Position 22
No active advertisement
ਪਿਛਲੀ ਖ਼ਬਰ ਮਲਟੀਪਰਪਜ਼ ਹੈਲਥ ਵਰਕਰ ਮੈਡਮ ਸੁਖਦੇਵ ਕੌਰ ਨੂੰ ਸੇਵਾਮੁਕਤੀ 'ਤੇ ਵਿਦਾਇਗੀ ਪਾਰਟੀ ਅਗਲੀ ਖ਼ਬਰ ਗੁਰਬੰਸ ਫਾੳਾੂਡੇਸ਼ਨ ਚਕੋਹੀ ਵਲੋਂ ਲਗਾਇਆ ਮੁਫ਼ਤ ਮੈਗਾ ਕੈਂਸਰ ਕੇਅਰ ਜਾਂਚ ਕੈਂਪ
Ad Position 24